ਪ੍ਰਭਾਤੀ ਭਗਤ ਬੇਣੀ ਜੀ ਕੀ ॥
Prabhaatee, The Word Of Devotee Baynee Jee:
ਰਾਗ ਪ੍ਰਭਾਤੀ ਵਿੱਚ ਭਗਤ ਬੇਣੀ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਤਨਿ ਚੰਦਨੁ ਮਸਤਕਿ ਪਾਤੀ ॥
You rub your body with sandalwood oil, and place basil leaves on your forehead.
(ਹੇ ਲੰਪਟ!) ਤੂੰ ਸਰੀਰ ਉੱਤੇ ਚੰਦਨ ਦਾ ਲੇਪ ਤੇ ਮੱਥੇ ਉੱਤੇ ਤੁਲਸੀ ਦੇ ਪੱਤਰ ਲਾਂਦਾ ਹੈਂ, ਤਨਿ = ਸਰੀਰ ਉੱਤੇ। ਮਸਤਕਿ = ਮੱਥੇ ਉੱਤੇ। ਪਾਤੀ = ਤੁਲਸੀ ਦੇ ਪੱਤਰ।
ਰਿਦ ਅੰਤਰਿ ਕਰ ਤਲ ਕਾਤੀ ॥
But you hold a knife in the hand of your heart.
ਪਰ, ਤੇਰੇ ਹਿਰਦੇ ਵਿਚ (ਇਉਂ ਕੁਝ ਹੋ ਰਿਹਾ ਹੈ ਜਿਵੇਂ) ਤੇਰੇ ਹੱਥਾਂ ਵਿਚ ਕੈਂਚੀ ਫੜੀ ਹੋਈ ਹੈ। ਰਿਦ = ਹਿਰਦਾ। ਕਰ ਤਲ = ਹੱਥਾਂ ਦੀਆਂ ਤਲੀਆਂ ਉੱਤੇ, ਹੱਥਾਂ ਵਿਚ। ਕਾਤੀ = ਕੈਂਚੀ।
ਠਗ ਦਿਸਟਿ ਬਗਾ ਲਿਵ ਲਾਗਾ ॥
You look like a thug; pretending to meditate, you pose like a crane.
ਤੇਰੀ ਨਿਗਾਹ ਠੱਗਾਂ ਵਾਲੀ ਹੈ, ਪਰ ਬਗਲੇ ਵਾਂਗ ਤੂੰ ਸਮਾਧੀ ਲਾਈ ਹੋਈ ਹੈ, ਦਿਸਟਿ = ਨਜ਼ਰ, ਤੱਕ। ਬਗਾ = ਬਗਲਾ।
ਦੇਖਿ ਬੈਸਨੋ ਪ੍ਰਾਨ ਮੁਖ ਭਾਗਾ ॥੧॥
You try to look like a Vaishnaav, but the breath of life escapes through your mouth. ||1||
ਪਰ ਵੇਖਣ ਨੂੰ ਤੂੰ ਵੈਸ਼ਨੋ ਜਾਪਦਾ ਹੈਂ ਜਿਵੇਂ ਤੇਰੇ ਮੂੰਹ ਵਿਚੋਂ ਸੁਆਸ ਭੀ ਨਿਕਲ ਗਏ ਹਨ (ਭਾਵ, ਵੇਖਣ ਨੂੰ ਤੂੰ ਬੜਾ ਹੀ ਦਇਆਵਾਨ ਜਾਪਦਾ ਹੈਂ) ॥੧॥ ਦੇਖਿ = ਵੇਖ ਕੇ, ਵੇਖਣ ਨੂੰ। ਪ੍ਰਾਨ = ਸੁਆਸ। ਭਾਗਾ = ਨੱਸ ਗਏ ਹਨ ॥੧॥
ਕਲਿ ਭਗਵਤ ਬੰਦ ਚਿਰਾਂਮੰ ॥
You pray for hours to God the Beautiful.
(ਹੇ ਵਿਸ਼ਈ ਮਨੁੱਖ!) ਤੂੰ ਕਲਜੁਗੀ ਸੁਭਾਵ ਵਿਚ ਅਪ੍ਰਵਿਰਤ ਹੈਂ, ਪਰ, ਮੂਰਤੀ ਨੂੰ ਚਿਰ ਤੱਕ ਨਮਸਕਾਰ ਕਰਦਾ ਹੈਂ। ਕਲਿ = ਕਲਜੁਗ ਵਿਚ। ਚਿਰਾਮੰ = ਚਿਰ ਤੱਕ।
ਕ੍ਰੂਰ ਦਿਸਟਿ ਰਤਾ ਨਿਸਿ ਬਾਦੰ ॥੧॥ ਰਹਾਉ ॥
But your gaze is evil, and your nights are wasted in conflict. ||1||Pause||
ਤੇਰੀ ਨਜ਼ਰ ਟੇਢੀ ਹੈ (ਤੇਰੀ ਨਿਗਾਹ ਵਿਚ ਖੋਟ ਹੈ), ਤੇ ਦਿਨ ਰਾਤ ਤੂੰ ਮਾਇਆ ਦੇ ਧੰਧਿਆਂ ਵਿਚ ਰੱਤਾ ਹੋਇਆ ਹੈਂ ॥੧॥ ਰਹਾਉ ॥ ਕ੍ਰੂਰ = ਟੇਢੀ। ਰਤਾ = ਮਸਤ। ਨਿਸ = (ਭਾਵ) ਨਿਸਿ ਦਿਨ, ਰਾਤ ਦਿਨੇ, ਹਰ ਵੇਲੇ। ਬਾਦੰ = ਝਗੜਾ, ਮਾਇਆ ਲਈ ਝਗੜਾ, ਮਾਇਆ ਲਈ ਦੌੜ-ਭੱਜ ॥੧॥ ਰਹਾਉ ॥
ਨਿਤਪ੍ਰਤਿ ਇਸਨਾਨੁ ਸਰੀਰੰ ॥
You perform daily cleansing rituals,
(ਹੇ ਵਿਸ਼ਈ ਮਨੁੱਖ!) ਤੂੰ ਹਰ ਰੋਜ਼ ਆਪਣੇ ਸਰੀਰ ਨੂੰ ਇਸ਼ਨਾਨ ਕਰਾਂਦਾ ਹੈਂ, ਨਿਤ ਪ੍ਰਤਿ = ਸਦਾ।
ਦੁਇ ਧੋਤੀ ਕਰਮ ਮੁਖਿ ਖੀਰੰ ॥
wear two loin-cloths, perform religious rituals and put only milk in your mouth.
ਦੋ ਧੋਤੀਆਂ ਰੱਖਦਾ ਹੈਂ, (ਹੋਰ) ਕਰਮ ਕਾਂਡ (ਭੀ ਕਰਦਾ ਹੈਂ), ਦੂਧਾਧਾਰੀ ਹੈਂ; ਮੁਖਿ ਖੀਰੰ = ਮੂੰਹ ਵਿਚ ਦੁੱਧ ਹੈ, ਦੂਧਾਧਾਰੀ ਹੈ।
ਰਿਦੈ ਛੁਰੀ ਸੰਧਿਆਨੀ ॥
But in your heart, you have drawn out the sword.
ਪਰ ਆਪਣੇ ਹਿਰਦੇ ਵਿਚ ਤੂੰ ਛੁਰੀ ਕੱਸ ਕੇ ਰੱਖੀ ਹੋਈ ਹੈ, ਸੰਧਿਆਨੀ = ਤੱਕ ਕੇ ਰੱਖੀ ਹੋਈ ਹੈ, ਨਿਸ਼ਾਨਾ ਬੰਨ੍ਹ ਕੇ ਰੱਖੀ ਹੋਈ ਹੈ।
ਪਰ ਦਰਬੁ ਹਿਰਨ ਕੀ ਬਾਨੀ ॥੨॥
You routinely steal the property of others. ||2||
ਤੇ ਤੈਨੂੰ ਪਰਾਇਆ ਧਨ ਠੱਗਣ ਦੀ ਆਦਤ ਪਈ ਹੋਈ ਹੈ ॥੨॥ ਦਰਬੁ = ਧਨ। ਹਿਰਨ = ਚੁਰਾਉਣਾ। ਬਾਨੀ = ਆਦਤ ॥੨॥
ਸਿਲ ਪੂਜਸਿ ਚਕ੍ਰ ਗਣੇਸੰ ॥
You worship the stone idol, and paint ceremonial marks of Ganesha.
(ਹੇ ਲੰਪਟ!) ਤੂੰ ਸਿਲਾ ਪੂਜਦਾ ਹੈਂ, ਸਰੀਰ ਉੱਤੇ ਤੂੰ ਗਣੇਸ਼ ਦੇਵਤੇ ਦੇ ਨਿਸ਼ਾਨ ਬਣਾਏ ਹੋਏ ਹਨ,
ਨਿਸਿ ਜਾਗਸਿ ਭਗਤਿ ਪ੍ਰਵੇਸੰ ॥
You remain awake throughout the night, pretending to worship God.
ਰਾਤ ਨੂੰ ਰਾਸਾਂ ਵਿਚ (ਭਗਤੀ ਵਜੋਂ) ਜਾਗਦਾ ਭੀ ਹੈਂ, ਉਥੇ ਪੈਰਾਂ ਨਾਲ ਤੂੰ ਨੱਚਦਾ ਹੈਂ, ਨਿਸਿ = ਰਾਤ ਨੂੰ। ਭਗਤਿ = ਰਾਸਾਂ ਦੀ ਭਗਤੀ।
ਪਗ ਨਾਚਸਿ ਚਿਤੁ ਅਕਰਮੰ ॥
You dance, but your consciousness is filled with evil.
ਪਰ ਤੇਰਾ ਚਿੱਤ ਮੰਦੇ ਕਰਮਾਂ ਵਿਚ ਹੀ ਮਗਨ ਰਹਿੰਦਾ ਹੈ, ਪਗ = ਪੈਰਾਂ ਨਾਲ। ਅਕਰਮੰ = ਮੰਦੇ ਕੰਮਾਂ ਵਿਚ।
ਏ ਲੰਪਟ ਨਾਚ ਅਧਰਮੰ ॥੩॥
You are lewd and depraved - this is such an unrighteous dance! ||3||
ਹੇ ਲੰਪਟ! ਇਹ ਨਾਚ ਕੋਈ ਧਰਮ (ਦਾ ਕੰਮ) ਨਹੀਂ ਹੈ ॥੩॥ ਏ ਲੰਪਟ = ਹੇ ਵਿਸ਼ਈ! ਅਧਰਮੰ = ਧਰਮ ਲਈ ਨਹੀਂ ॥੩॥
ਮ੍ਰਿਗ ਆਸਣੁ ਤੁਲਸੀ ਮਾਲਾ ॥
You sit on a deer-skin, and chant on your mala.
(ਪੂਜਾ ਪਾਠ ਵੇਲੇ) ਤੂੰ ਹਿਰਨ ਦੀ ਖੱਲ ਦਾ ਆਸਣ (ਵਰਤਦਾ ਹੈਂ), ਤੁਲਸੀ ਦੀ ਮਾਲਾ ਤੇਰੇ ਪਾਸ ਹੈ, ਮ੍ਰਿਗ = ਹਿਰਨ।
ਕਰ ਊਜਲ ਤਿਲਕੁ ਕਪਾਲਾ ॥
You put the sacred mark, the tilak, on your forehead.
ਸਾਫ਼ ਹੱਥਾਂ ਨਾਲ ਤੂੰ ਮੱਥੇ ਉੱਤੇ ਤਿਲਕ ਲਾਂਦਾ ਹੈਂ, ਕਰ ਊਜਲ = ਸਾਫ਼ ਹੱਥਾਂ ਨਾਲ। ਕਪਾਲਾ = ਮੱਥੇ ਉੱਤੇ।
ਰਿਦੈ ਕੂੜੁ ਕੰਠਿ ਰੁਦ੍ਰਾਖੰ ॥
You wear the rosary beads of Shiva around your neck, but your heart is filled with falsehood.
ਗਲ ਵਿਚ ਤੂੰ ਰੁਦ੍ਰਾਖ ਦੀ ਮਾਲਾ ਪਾਈ ਹੋਈ ਹੈ, ਪਰ ਤੇਰੇ ਹਿਰਦੇ ਵਿਚ ਠੱਗੀ ਹੈ। ਕੰਠਿ = ਗਲ ਵਿਚ।
ਰੇ ਲੰਪਟ ਕ੍ਰਿਸਨੁ ਅਭਾਖੰ ॥੪॥
You are lewd and depraved - you do not chant God's Name. ||4||
(ਹੇ ਲੰਪਟ!) ਤੂੰ ਹਰੀ ਨੂੰ ਸਿਮਰ ਨਹੀਂ ਰਿਹਾ ਹੈਂ ॥੪॥ ਕ੍ਰਿਸਨੁ = ਪਰਮਾਤਮਾ। ਅਭਾਖੰ = ਅ-ਭਾਖੰ, ਨਹੀਂ ਬੋਲਦਾ, ਨਹੀਂ ਸਿਮਰਦਾ ॥੪॥
ਜਿਨਿ ਆਤਮ ਤਤੁ ਨ ਚੀਨੑਿਆ ॥
Whoever does not realize the essence of the soul
ਇਹ ਗੱਲ ਸੱਚ ਹੈ ਕਿ ਜਿਸ ਮਨੁੱਖ ਨੇ ਆਤਮਾ ਦੀ ਅਸਲੀਅਤ ਨੂੰ ਨਹੀਂ ਪਛਾਣਿਆ, ਜਿਨਿ = ਜਿਸ ਮਨੁੱਖ ਨੇ। ਤਤੁ = ਅਸਲੀਅਤ।
ਸਭ ਫੋਕਟ ਧਰਮ ਅਬੀਨਿਆ ॥
all his religious actions are hollow and false.
ਉਸ ਅੰਨ੍ਹੇ ਦੇ ਸਾਰੇ ਕਰਮ-ਧਰਮ ਫੋਕੇ ਹਨ। ਅਬੀਨਿਆ = ਅੰਨ੍ਹੇ ਦੇ।
ਕਹੁ ਬੇਣੀ ਗੁਰਮੁਖਿ ਧਿਆਵੈ ॥
Says Baynee, as Gurmukh, meditate.
ਬੇਣੀ ਆਖਦਾ ਹੈ- ਉਹੀ ਮਨੁੱਖ ਸਿਮਰਨ ਕਰਦਾ ਹੈ ਜੋ ਗੁਰੂ ਦੇ ਸਨਮੁਖ ਹੁੰਦਾ ਹੈ, ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।
ਬਿਨੁ ਸਤਿਗੁਰ ਬਾਟ ਨ ਪਾਵੈ ॥੫॥੧॥
Without the True Guru, you shall not find the Way. ||5||1||
ਗੁਰੂ ਤੋਂ ਬਿਨਾ ਜ਼ਿੰਦਗੀ ਦਾ ਸਹੀ ਰਾਹ ਨਹੀਂ ਲੱਭਦਾ ॥੫॥੧॥ ਬਾਟ = ਜੀਵਨ ਦਾ ਸਹੀ ਰਸਤਾ।੫ ॥੫॥੧॥