ਸਵੈਯਾ

SWAYYA

ਸਵੈਯਾ:

ਇਹ ਭਾਤਿ ਇਤੈ ਜਦੁਬੀਰ ਘਿਰਿਓ ਉਤ ਕੋਪ ਹਲਾਯੁਧ ਬੀਰ ਸੰਘਾਰੇ

In this way, on this side, Krishna was surrounded and on the other side, getting angry, Balram killed many warriors

ਇਸ ਤਰ੍ਹਾਂ ਇਧਰ ਸ੍ਰੀ ਕ੍ਰਿਸ਼ਨ ਘਿਰਿਆ ਹੋਇਆ ਹੈ ਅਤੇ ਉਧਰ ਬਲਦੇਵ ਕ੍ਰੋਧਿਤ ਹੋ ਕੇ ਯੋਧਿਆਂ ਨੂੰ ਮਾਰ ਰਿਹਾ ਹੈ;

ਬਾਨ ਕਮਾਨ ਕ੍ਰਿਪਾਨਨ ਪਾਨਿ ਧਰੇ ਬਿਨੁ ਪ੍ਰਾਨ ਪਰੇ ਛਿਤਿ ਮਾਰੇ

Holding his bow, arrows and sword in his hand, Balram made the warriors lifeless and laid them on the earth

ਜੋ ਬਾਣ, ਕਮਾਨ, ਕ੍ਰਿਪਾਨ ਆਦਿ (ਸ਼ਸਤ੍ਰ) ਹੱਥ ਵਿਚ ਧਾਰਨ ਕੀਤੇ ਹੋਇਆਂ ਬਿਨਾ ਪ੍ਰਾਣਾਂ ਦੇ ਧਰਤੀ ਉਤੇ ਪਏ ਹਨ।

ਟੂਕ ਅਨੇਕ ਕੀਏ ਹਲਿ ਸੋ ਬਲਿ ਕਾਤੁਰ ਦੇਖਿ ਭਜੇ ਬਿਸੰਭਾਰੇ

The warriors were chopped into many bits and the great warriors becoming helpless, fled away

ਹਲ ਨਾਲ ਅਨੇਕਾਂ ਵੈਰੀਆਂ ਨੂੰ ਟੋਟੇ ਟੋਟੇ ਕਰ ਦਿੱਤਾ ਹੈ। ਕਾਇਰ ਲੋਕ ਬੇਸੁਧ ਹੋ ਕੇ ਭਜੀ ਜਾ ਰਹੇ ਹਨ।

ਜੀਤਤ ਭਯੋ ਮੁਸਲੀ ਰਨ ਮੈ ਅਰਿ ਭਾਜਿ ਚਲੇ ਤਬ ਭੂਪ ਨਿਹਾਰੇ ॥੧੭੫੩॥

Balram was getting victorious in the battlefield, the enemies were fleeing and the king saw all this spectacle.1753.

ਬਲਦੇਵ ਯੁੱਧ ਵਿਚ ਜਿਤ ਗਿਆ ਹੈ ਅਤੇ ਵੈਰੀ ਭਜੀ ਜਾਂਦੇ ਹਨ, ਤਦ ਰਾਜੇ ਨੇ ਵੇਖਿਆ ਹੈ ॥੧੭੫੩॥

ਚਕ੍ਰਤ ਹੁਇ ਚਿਤ ਬੀਚ ਚਮੂ ਪਤਿ ਆਪੁਨੀ ਸੈਨ ਕਉ ਬੈਨ ਸੁਨਾਯੋ

Being wonder-struck, the king said to his army, “O warriors! the time for war has come now

ਚਿਤ ਵਿਚ ਹੈਰਾਨ ਹੋ ਕੇ ਸੈਨਾ ਪਤੀ ਨੇ ਆਪਣੀ ਸੈਨਾ ਨੂੰ ਬਚਨ ਸੁਣਾਇਆ ਕਿ ਹੇ ਯੋਧਿਓ!

ਭਾਜਤ ਜਾਤ ਕਹਾ ਰਨ ਤੇ ਭਟ ਜੁਧੁ ਨਿਦਾਨ ਸਮੋ ਅਬ ਆਯੋ

Where you people are running away?”

(ਤੁਸੀਂ) ਰਣ ਵਿਚੋਂ ਕਿਉਂ ਭਜੀ ਜਾ ਰਹੇ ਹੋ, ਯੁੱਧ ਦੇ ਅੰਤ ਦਾ ਸਮਾਂ ਤਾਂ ਹੁਣ ਆਇਆ ਹੈ।

ਇਉ ਲਲਕਾਰ ਕਹਿਓ ਦਲ ਕੋ ਤਬ ਸ੍ਰਉਨਨ ਮੈ ਸਬਹੂੰ ਸੁਨਿ ਪਾਯੋ

This challenge of the king was heard by the whole army

ਇਸ ਤਰ੍ਹਾਂ ਲਲਕਾਰ ਕੇ (ਜਦ) ਸੈਨਾ ਨੂੰ ਕਿਹਾ, ਤਦ ਸਾਰਿਆਂ ਨੇ ਕੰਨਾਂ ਨਾਲ ਸੁਣ ਲਿਆ

ਸਸਤ੍ਰ ਸੰਭਾਰਿ ਫਿਰੇ ਤਬ ਹੀ ਅਤਿ ਕੋਪ ਭਰੇ ਹਠਿ ਜੁਧੁ ਮਚਾਯੋ ॥੧੭੫੪॥

And all the warriors taking their weapons in their hands, in extreme rage, began to wage a dreadful war.1754.

ਅਤੇ ਸ਼ਸਤ੍ਰ ਸੰਭਾਲ ਕੇ ਉਸੇ ਵੇਲੇ ਪਰਤ ਪਏ। ਕ੍ਰੋਧ ਨਾਲ ਭਰੇ ਹੋਇਆਂ ਨੇ ਹਠ ਪੂਰਵਕ ਯੁੱਧ ਮਚਾਇਆ ॥੧੭੫੪॥

ਬੀਰ ਬਡੇ ਰਨਧੀਰ ਸੋਊ ਜਬ ਆਵਤ ਸ੍ਰੀ ਜਦੁਬੀਰ ਨਿਹਾਰੇ

ਜੋ ਵੱਡੇ ਵੱਡੇ ਸੂਰਵੀਰ ਅਤੇ ਰਣਧੀਰ ਯੋਧੇ ਸਨ, (ਉਨ੍ਹਾਂ ਨੇ) ਜਦੋਂ ਸ੍ਰੀ ਕ੍ਰਿਸ਼ਨ ਨੂੰ ਆਉਂਦਿਆਂ ਵੇਖਿਆ।

ਸ︀ਯਾਮ ਭਨੈ ਕਰਿ ਕੋਪ ਤਿਹੀ ਛਿਨ ਸਾਮੁਹੇ ਹੋਇ ਹਰਿ ਸਸਤ੍ਰ ਪ੍ਰਹਾਰੇ

When Krishna saw the greatly warriors coming, he confronted them, in great fury, he struck blows on them with his weapons

(ਕਵੀ) ਸ਼ਿਆਮ ਕਹਿੰਦੇ ਹਨ, ਉਸੇ ਛਿਣ ਕ੍ਰੋਧ ਕਰ ਕੇ ਅਤੇ ਸਾਹਮਣੇ ਹੋ ਕੇ (ਉਨ੍ਹਾਂ ਨੇ) ਸ੍ਰੀ ਕ੍ਰਿਸ਼ਨ ਉਤੇ ਵਾਰ ਕੀਤੇ ਹਨ।

ਏਕਨ ਕੇ ਕਰ ਕਾਟਿ ਦਏ ਇਕ ਮੁੰਡ ਬਿਨਾ ਕਰਿ ਭੂ ਪਰਿ ਡਾਰੇ

The heads of many were chopped and the trunks of many were thrown on the ground

(ਸ੍ਰੀ ਕ੍ਰਿਸ਼ਨ ਨੇ) ਇਕਨਾਂ ਦੇ ਹੱਥ ਕਟ ਦਿੱਤੇ ਹਨ ਅਤੇ ਇਕਨਾਂ ਨੂੰ ਸਿਰ ਤੋਂ ਬਿਨਾ ਕਰ ਕੇ ਧਰਤੀ ਉਤੇ ਸੁਟ ਦਿੱਤਾ ਹੈ।

ਜੀਤ ਕੀ ਆਸ ਤਜੀ ਅਰਿ ਏਕ ਨਿਹਾਰ ਕੈ ਡਾਰਿ ਹਥਿਯਾਰ ਪਧਾਰੇ ॥੧੭੫੫॥

Many of them abandoned the hope of victory and throwing their weapons ran away.1755.

(ਕਈਆਂ ਨੇ) ਜਿਤ ਦੀ ਆਸ ਛਡ ਦਿੱਤੀ ਹੈ ਅਤੇ ਕਈ ਇਕ (ਯੁੱਧ ਨੂੰ) ਵੇਖ ਕੇ ਹਥਿਆਰ ਸੁਟ ਕੇ ਖਿਸਕ ਗਏ ਹਨ ॥੧੭੫੫॥