ਦੋਹਰਾ

DOHRA

ਦੋਹਰਾ:

ਜਬ ਹੀ ਅਤਿ ਦਲ ਭਜਿ ਗਯੋ ਤਬ ਨ੍ਰਿਪ ਕੀਓ ਉਪਾਇ

ਜਦੋਂ ਬਹੁਤ ਸਾਰਾ ਦਲ ਭਜ ਗਿਆ, ਤਦੋਂ ਰਾਜਾ (ਜਰਾਸੰਧ) ਨੇ ਉਪਾ ਕੀਤਾ।

ਆਪਨ ਮੰਤ੍ਰੀ ਸੁਮਤਿ ਕਉ ਲੀਨੋ ਨਿਕਟਿ ਬੁਲਾਇ ॥੧੭੫੬॥

When the army fled away, the king thought of a plan and called his minister Sumati before him.1756.

ਆਪਣੇ 'ਸੁਮਤਿ' (ਨਾਂ ਵਾਲੇ) ਮੰਤਰੀ ਨੂੰ ਕੋਲ ਬੁਲਾ ਲਿਆ ॥੧੭੫੬॥

ਦ੍ਵਾਦਸ ਛੂਹਨਿ ਸੈਨ ਅਬ ਲੈ ਧਾਵਹੁ ਤੁਮ ਸੰਗ

(ਉਸ ਨੂੰ ਕਿਹਾ) ਹੁਣ ਤੁਸੀਂ ਬਾਰ੍ਹਾਂ ਅਛੋਹਣੀ ਸੈਨਾ ਨਾਲ ਲੈ ਕੇ (ਯੁੱਧ-ਭੂਮੀ ਵਲ) ਪ੍ਰਸਥਾਨ ਕਰੋ।

ਸਸਤ੍ਰ ਅਸਤ੍ਰ ਭੂਪਤਿ ਦਯੋ ਅਪੁਨੋ ਕਵਚ ਨਿਖੰਗ ॥੧੭੫੭॥

“You go now with twelve extremely large units of army for fighting” and saying thus, the king Jarasandh gave him weapons, arms, armours, quivers etc.1757.

ਰਾਜੇ ਨੇ ਆਪਣੇ ਸ਼ਸਤ੍ਰ, ਅਸਤ੍ਰ ਅਤੇ ਕਵਚ ਤੇ ਭੱਥਾ ਦੇ ਦਿੱਤਾ ॥੧੭੫੭॥

ਸੁਮਤਿ ਚਲਤ ਰਨ ਇਉ ਕਹਿਯੋ ਸੁਨੀਏ ਬਚਨ ਨ੍ਰਿਪਾਲ

ਯੁੱਧ ਨੂੰ ਜਾਂਦੇ ਹੋਇਆਂ ਸੁਮਤਿ (ਨਾਂ ਵਾਲੇ ਮੰਤਰੀ) ਨੇ ਇਉਂ ਕਿਹਾ, ਹੇ ਰਾਜਨ! (ਮੇਰਾ) ਬਚਨ ਸੁਣੋ।

ਹਰਿ ਹਲਧਰ ਕੇਤਕ ਬਲੀ ਕਰੋ ਕਾਲ ਕੋ ਕਾਲ ॥੧੭੫੮॥

While marching, the minister Sumati said to the king, “O king! how much great warriors are Krishna and Balram? I shall even kill kal (death).”1758.

ਸ੍ਰੀ ਕ੍ਰਿਸ਼ਨ ਅਤੇ ਬਲਦੇਵ ਕਿਤਨੇ ਕੁ ਬਲਵਾਨ ਹਨ, (ਮੈਂ ਤਾਂ) ਕਾਲ ਦਾ ਵੀ ਕਾਲ ਲਿਆ ਦਿਆਂਗਾ ॥੧੭੫੮॥