ਉਦਿਆਨ ਬਸਨੰ ਸੰਸਾਰੰ ਸਨਬੰਧੀ ਸ੍ਵਾਨ ਸਿਆਲ ਖਰਹ

Living in the world, it is like a wild jungle. One's relatives are like dogs, jackals and donkeys.

ਜੀਵ ਦਾ ਵਾਸਾ ਇਕ ਐਸੇ ਸੰਸਾਰ-ਜੰਗਲ ਵਿਚ ਹੈ ਜਿਥੇ ਕੁੱਤੇ, ਗਿੱਦੜ, ਖੋਤੇ ਇਸ ਦੇ ਸੰਬੰਧੀ ਹਨ (ਭਾਵ, ਜੀਵ ਦਾ ਸੁਭਾਉ ਕੁੱਤੇ ਗਿੱਦੜ ਖੋਤੇ ਵਰਗਾ ਹੈ)। ਉਦਿਆਨ = ਜੰਗਲ (उद्यान)। ਸ੍ਵਾਨ = ਕੁੱਤਾ (श्वन्)। ਸਿਆਲ = ਗਿੱਦੜ (शृगाल)। ਖਰਹ = ਖੋਤਾ, ਖਰ (खरःक्ष् an ass)।

ਬਿਖਮ ਸਥਾਨ ਮਨ ਮੋਹ ਮਦਿਰੰ ਮਹਾਂ ਅਸਾਧ ਪੰਚ ਤਸਕਰਹ

In this difficult place, the mind is intoxicated with the wine of emotional attachment; the five unconquered thieves lurk there.

ਜੀਵ ਦਾ ਮਨ ਬੜੇ ਔਖੇ ਥਾਂ (ਫਸਿਆ ਪਿਆ) ਹੈ, ਮੋਹ ਦੀ ਸ਼ਰਾਬ (ਵਿਚ ਮਸਤ ਹੈ), ਵੱਡੇ ਅਜਿੱਤ ਪੰਜ (ਕਾਮਾਦਿਕ) ਚੋਰ (ਇਸ ਦੇ ਲਾਗੂ ਹਨ)। ਬਿਖਮ = ਕਠਨ, ਔਖਾ (विषम)। ਮਦਿਰੰ = ਸ਼ਰਾਬ (मदरा)। ਅਸਾਧ = ਜੋ ਸਾਧੇ ਨਾਹ ਜਾ ਸਕਣ (असाध्य)। ਤਸਕਰਹ = ਚੋਰ (तस्करः)।

ਹੀਤ ਮੋਹ ਭੈ ਭਰਮ ਭ੍ਰਮਣੰ ਅਹੰ ਫਾਂਸ ਤੀਖੵਣ ਕਠਿਨਹ

The mortals wander lost in love and emotional attachment, fear and doubt; they are caught in the sharp, strong noose of egotism.

ਇਤ, ਮੋਹ, (ਅਨੇਕਾਂ) ਸਹਿਮ, ਭਟਕਣਾਂ (ਵਿਚ ਜੀਵ ਕਾਬੂ ਆਇਆ ਹੋਇਆ ਹੈ), ਹਉਮੈ ਦੀ ਔਖੀ ਤ੍ਰਿੱਖੀ ਫਾਹੀ (ਇਸ ਦੇ ਗਲ ਵਿਚ ਪਈ ਹੋਈ ਹੈ)। ਹੀਤ = ਹਿਤ। ਅਹੰ = ਹਉਮੈ (अहं)। ਤੀਖ੍ਯ੍ਯਣ = ਤੇਜ਼, ਤ੍ਰਿੱਖੀ (तीक्ष्ण)।

ਪਾਵਕ ਤੋਅ ਅਸਾਧ ਘੋਰੰ ਅਗਮ ਤੀਰ ਨਹ ਲੰਘਨਹ

The ocean of fire is terrifying and impassable. The distant shore is so far away; it cannot be reached.

(ਜੀਵ ਇਕ ਐਸੇ ਸਮੁੰਦਰ ਵਿਚ ਗੋਤੇ ਖਾ ਰਿਹਾ ਹੈ ਜਿਥੇ) ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ, ਭਿਆਨਕ ਅਸਾਧ ਵਿਸ਼ਿਆਂ ਦਾ ਪਾਣੀ (ਠਾਠਾਂ ਮਾਰ ਰਿਹਾ ਹੈ), (ਉਸ ਸਮੁੰਦਰ ਦਾ) ਕੰਢਾ ਅਪਹੁੰਚ ਹੈ, ਪਾਰ ਨਹੀਂ ਲੰਘਿਆ ਜਾ ਸਕਦਾ। ਪਾਵਕ = ਅੱਗ (ਤ੍ਰਿਸ਼ਨਾ) (पावक)। ਤੋਅ = ਪਾਣੀ (ਸੰਸਾਰਕ ਪਦਾਰਥ) (तोयं)।ਅਗਮ = ਅਪਹੁੰਚ (अगम्य)।ਤੀਰ = ਕੰਢਾ (तीर)।

ਭਜੁ ਸਾਧਸੰਗਿ ਗੋੁਪਾਲ ਨਾਨਕ ਹਰਿ ਚਰਣ ਸਰਣ ਉਧਰਣ ਕ੍ਰਿਪਾ ॥੫੮॥

Vibrate and meditate on the Lord of the World, in the Saadh Sangat, the Company of the Holy; O Nanak, by His Grace, we are saved at the Lotus Feet of the Lord. ||58||

ਹੇ ਨਾਨਕ! ਸਾਧ ਸੰਗਤ ਵਿਚ ਜਾ ਕੇ ਗੋਪਾਲ ਦਾ ਭਜਨ ਕਰ, ਪ੍ਰਭੂ ਦੇ ਚਰਨਾਂ ਦੀ ਓਟ ਲਿਆਂ ਹੀ ਉਸ ਦੀ ਮੇਹਰ ਨਾਲ (ਇਸ ਭਿਆਨਕ ਸੰਸਾਰ-ਸਮੁੰਦਰ ਵਿਚੋਂ ਬਚਾਉ ਹੋ ਸਕਦਾ ਹੈ ॥੫੮॥ ਉਧਰਣ = ਉੱਧਾਰ (अद्र्धरणं) ॥੫੮॥