ਸਵੈਯਾ

SWAYYA

ਸਵੈਯਾ:

ਤਬ ਹੀ ਮੁਨਿ ਨਾਰਦ ਆਇ ਗਯੋ ਤਿਹ ਭੂਪਤਿ ਕੋ ਇਕ ਬੈਨ ਸੁਨਾਯੋ

On coming there, Narada said to the king,

ਤਦੋਂ ਨਾਰਦ ਮੁਨੀ ਆ ਗਿਆ ਅਤੇ ਉਸ ਨੇ ਰਾਜੇ ਨੂੰ ਇਕ ਬਚਨ ਸੁਣਾਇਆ।

ਚਉਦਹ ਲੋਕਨ ਬੀਚ ਕਹਿਯੋ ਪ੍ਰਭਿ ਤੋ ਸਮ ਰਾਜ ਕੋਊ ਬਨਾਯੋ

“O king! there is no other king like you in all the fourteen worlds, this has been said by the Lord

ਕਿਹਾ ਜਾਂਦਾ ਹੈ ਕਿ ਪ੍ਰਭੂ ਨੇ ਚੌਦਾਂ ਲੋਕਾਂ ਵਿਚ ਤੇਰੇ ਵਰਗਾ ਰਾਜਾ ਨਹੀਂ ਬਣਾਇਆ।

ਤਾਹੀ ਤੇ ਬੀਰਨ ਕੀ ਮਨਿ ਤੈ ਸੁ ਭਲੋ ਕੀਯੋ ਸ︀ਯਾਮ ਸੋ ਜੁਧ ਮਚਾਯੋ

“Therefore you have waged your dreadful war with Krishna like heroes

ਹੇ ਵੀਰਾਂ ਦੇ ਸ਼ਿਰੋਮਣੀ! ਇਸ ਲਈ ਨੂੰ ਚੰਗਾ ਕੀਤਾ ਹੈ ਕਿ ਸ੍ਰੀ ਕ੍ਰਿਸ਼ਨ ਨਾਲ ਯੁੱਧ ਮਚਾਇਆ ਹੈ।

ਸ︀ਯਾਮ ਕਹੈ ਮੁਨਿ ਕੀ ਬਤੀਆ ਸੁਨਿ ਭੂਪ ਘਨੋ ਮਨ ਮੈ ਸੁਖੁ ਪਾਯੋ ॥੧੬੯੩॥

” Hearing the words of the sage, the king was extremely pleased in his mind.1693.

(ਕਵੀ) ਸ਼ਿਆਮ ਕਹਿੰਦੇ ਹਨ, ਮੁਨੀ ਦੀ ਇਹ ਗੱਲ ਸੁਣ ਕੇ ਰਾਜੇ ਨੇ ਮਨ ਵਿਚ ਬਹੁਤ ਸੁਖ ਪ੍ਰਾਪਤ ਕੀਤਾ ਹੈ ॥੧੬੯੩॥