ਦੋਹਰਾ ॥
Dohira
ਦੋਹਰਾ:
ਜੋਗਨੇਸੁਰੀ ਸਹਚਰੀ ਸੋ ਤਿਨ ਲਈ ਬੁਲਾਇ ॥
She called her friend Jognesary,
ਜੇਗਨੇਸੁਰੀ ਨਾਂ ਦੀ ਸਹੇਲੀ ਨੂੰ ਉਸ ਨੇ ਬੁਲਾਇਆ।
ਸਕਲ ਭੇਦ ਸਮੁਝਾਇ ਕੈ ਹਰਿ ਪ੍ਰਤਿ ਦਈ ਪਠਾਇ ॥੮॥
She related her the secret and sent her to Lord Indra.(8)
(ਉਸ ਨੂੰ) ਸਾਰਾ ਭੇਦ ਦਸ ਕੇ ਇੰਦਰ ਕੋਲ ਭੇਜ ਦਿੱਤੀ ॥੮॥
ਜਾਇ ਕਹਿਯੋ ਸੁਰ ਰਾਜ ਸੋ ਭੇਦ ਸਖੀ ਸਮਝਾਇ ॥
The friend went and conveyed the secret to Indra.
ਸਖੀ ਨੇ ਜਾ ਕੇ ਇੰਦਰ ਨੂੰ ਸਾਰਾ ਭੇਦ ਸਮਝਾ ਕੇ ਕਹਿ ਦਿੱਤਾ।
ਸੁਨਤ ਅਹਿਲ︀ਯਾ ਕੀ ਬ੍ਰਿਥਾ ਰੀਝਿ ਰਹਿਯੋ ਸੁਰ ਰਾਇ ॥੯॥
Or learning the predicament of Ahliya, Indra was overwhelmed.(9)
ਅਹਿਲਿਆ ਦੀ ਗੱਲ ਸੁਣ ਕੇ ਇੰਦਰ ਬਹੁਤ ਪ੍ਰਸੰਨ ਹੋਇਆ ॥੯॥