ਸਵੈਯਾ ॥
Savaiyya
ਸਵੈਯਾ:
ਬਾਲਿ ਗਿਰੀ ਬਿਸੰਭਾਰ ਸੁਨੋ ਹਰਿ ਭਾਲ ਬਿਖੈ ਬਿੰਦਿਯੋ ਨ ਦਿਯੋ ਹੈ ॥
‘Oh, Lord Indra, listen, the lady has fainted and has not even put on the forehead dot.
ਹੇ ਇੰਦਰ! ਸੁਣੋ, ਅਹਿਲਿਆ ਬੇਸੁਧ ਹੋ ਕੇ ਡਿਗ ਪਈ ਹੈ ਅਤੇ ਮੱਥੇ ਉਤੇ ਬਿੰਦੀ ਤਕ ਨਹੀਂ ਲਗਾਈ ਹੈ।
ਟਾਮਨ ਸੋ ਕੇਹੂੰ ਤਾਹਿ ਕਰਿਯੋ ਜਿਨ ਆਜੁ ਲਗੇ ਨ ਸਿੰਗਾਰ ਕਿਯੌ ਹੈ ॥
‘As she has been affected by some one’s magical spell, she has not done any make-up.
ਉਸ ਨੂੰ ਕਿਸੇ ਨੇ ਟੂਣਾ ਕਰ ਦਿੱਤਾ ਹੈ ਅਤੇ ਅਜ ਸ਼ਿੰਗਾਰ ਤਕ ਨਹੀਂ ਕੀਤਾ ਹੈ।
ਬੀਰੀ ਚਬਾਇ ਸਕੈ ਨ ਸਖੀ ਪਰ ਪਾਇ ਰਹੀ ਨਹਿ ਪਾਨਿ ਪਿਯੋ ਹੈ ॥
‘In spite of ardent requests by her friends, she has not chewed any beetle nuts.
(ਉਹ) ਪਾਨ ਵੀ ਨਹੀਂ ਚਬਾ ਸਕਦੀ, ਸਖੀ ਦੇ ਪੈਰੀਂ ਪੈਂਦੀ ਹੈ, ਅਤੇ (ਉਸ ਨੇ) ਪਾਣੀ ਤਕ ਨਹੀਂ ਪੀਤਾ ਹੈ।
ਬੇਗਿ ਚਲੋ ਬਨਿ ਬੈਠੇ ਕਹਾ ਮਨ ਮਾਨਨਿ ਕੋ ਮਨੋ ਮੋਹਿ ਲਿਯੋ ਹੈ ॥੧੦॥
‘Please come quick, what are you thinking, you have won over the heart of the sage’s wife.’(10)
ਜਲਦੀ ਚਲੋ, (ਇਥੇ) ਬਣ ਕੇ ਬੈਠੇ ਹੋ, (ਤੁਸੀਂ) ਉਸ ਮਾਣ ਮਤੀ ਦਾ ਮਨ ਮੋਹ ਲਿਆ ਹੈ ॥੧੦॥
ਕ੍ਰੋਰਿ ਕ੍ਰਲਾਪ ਕਰੈ ਕਮਲਾਛਣਿ ਦ︀ਯੋਸ ਨਿਸਾ ਕਬਹੂੰ ਨਹਿ ਸੋਵੈ ॥
(ਉਹ) ਕਮਲ ਨੈਣੀ ਕਰੋੜਾਂ ਤਰ੍ਹਾਂ ਦੇ ਵਿਰਲਾਪ ਕਰਦੀ ਹੈ। ਦਿਨ ਅਤੇ ਰਾਤ ਵਿਚ ਕਦੇ ਵੀ ਸੌਂਦੀ ਨਹੀਂ ਹੈ।
ਸਾਪਿਨ ਜ︀ਯੋ ਸਸਕੈ ਛਿਤ ਊਪਰ ਲੋਕ ਕੀ ਲਾਜ ਸਭੈ ਹਠਿ ਖੋਵੇ ॥
ਧਰਤੀ ਉਤੇ ਪਈ ਹੋਈ ਸੱਪਣੀ ਵਾਂਗ ਸਿਸਕਦੀ ਹੈ ਅਤੇ ਲੋਕ ਲਾਜ ਨੂੰ ਹਠ ਪੂਰਵਕ ਖ਼ਤਮ ਕਰ ਦਿੱਤਾ ਹੈ।
ਹਾਰ ਸਿੰਗਾਰ ਧਰੈ ਨਹਿ ਸੁੰਦਰਿ ਆਂਸ੍ਵਨ ਸੌ ਸਸਿ ਆਨਨ ਧੋਵੈ ॥
ਉਹ ਸੁੰਦਰੀ ਹਾਰ ਸ਼ਿੰਗਾਰ ਨਹੀਂ ਕਰਦੀ ਅਤੇ ਹੰਝੂਆਂ ਨਾਲ ਆਪਣਾ ਚੰਦ੍ਰਮਾ ਵਰਗਾ ਮੁਖ ਧੋਂਦੀ ਹੈ।
ਬੇਗਿ ਚਲੋ ਬਨਿ ਬੈਠੇ ਕਹਾ ਤਵ ਮਾਰਗਿ ਕੋ ਮੁਨਿ ਮਾਨਿਨ ਜੋਵੈ ॥੧੧॥
ਜਲਦੀ ਚਲੋ, (ਇਥੇ) ਕਿਉਂ ਬਣ ਕੇ ਬੈਠੇ ਹੋ, ਤੁਹਾਡੇ ਰਸਤੇ ਨੂੰ ਮੁਨੀ ਦੀ ਇਸਤਰੀ ਵੇਖ ਰਹੀ ਹੈ ॥੧੧॥
ਬਾਤ ਤਪੀਸ੍ਵਰਨਿ ਕੀ ਸੁਨਿ ਬਾਸਵ ਬੇਗਿ ਚਲਿਯੋ ਜਹਾ ਬਾਲ ਬਿਹਾਰੈ ॥
The Lord, conceding to this lady’s request, started to walk to the place where that Lady was.
ਉਸ ਤਪਸਵੀ ਇਸਤਰੀ ਦੀ ਗੱਲ ਸੁਣ ਕੇ ਇੰਦਰ ਉਸ ਪਾਸੇ ਵਲ ਚਲ ਪਿਆ ਜਿਥੇ ਇਸਤਰੀ ਵਿਚਰ ਰਹੀ ਸੀ।
ਬੀਰੀ ਚਬਾਇ ਸੁ ਬੇਖ ਬਨਾਇ ਸੁ ਬਾਰਹਿ ਬਾਰ ਸਿੰਗਾਰ ਸਵਾਰੈ ॥
She had taken the beetle-nuts and had commenced embellishing herself, too.
(ਇੰਦਰ ਦੀ ਆਮਦ ਦੀ ਗੱਲ ਸੁਣ ਕੇ) ਪਾਨ ਚਬਾ ਕੇ ਅਤੇ ਸਰੂਪ ਸੰਵਾਰ ਕੇ ਬਾਰ ਬਾਰ ਸ਼ਿੰਗਾਰ ਕਰਦੀ ਹੈ।
ਘਾਤ ਪਛਾਨਿ ਚਲਿਯੋ ਤਿਤ ਕੌ ਮੁਨਿ ਸ੍ਰਾਪ ਕੇ ਤਾਪ ਝੁਕੈ ਝਿਝਕਾਰੈ ॥
Afraid of getting sage’s curse, he walked very cautiously,
(ਇੰਦਰ) ਮੌਕਾ ਤਾੜ ਕੇ ਮੁਨੀ ਦੇ ਸ੍ਰਾਪ ਤੋਂ ਡਰਦਾ, ਸੰਕੋਚਦਾ ਅਤੇ ਸੁਕੜਦਾ ਹੋਇਆ ਉਧਰ ਨੂੰ ਚਲ ਪਿਆ।
ਜਾਇ ਸਕੈ ਹਟਿਹੂੰ ਨ ਰਹੈ ਮਤਵਾਰੇ ਕੀ ਭਾਤਿ ਡਿਗੈ ਡਗ ਡਾਰੈ ॥੧੨॥
Also as, on the one hand he was dreaded and, on the other, there was the lover’s allurement.(12)
ਉਹ ਨਾ ਉਥੇ ਜਾ ਸਕਦਾ ਹੈ, ਨਾ ਰਹਿ ਸਕਦਾ ਹੈ, ਮਤਵਾਲੇ ਵਾਂਗ ਡਿਗਡੋਲੇ ਖਾਂਦਾ ਤੁਰ ਰਿਹਾ ਹੈ ॥੧੨॥
ਬੇਗਿ ਮਿਲੋ ਮਨ ਭਾਵਿਤ ਭਾਵਨਿ ਪ︀ਯਾਰੇ ਜੂ ਆਜੁ ਤਿਹਾਰੇ ਭਏ ਹੈਂ ॥
(ਸਖੀ ਨੇ ਕਿਹਾ) ਹੇ ਪਿਆਰੇ! ਮਨ ਭਾਉਂਦੀ ਪ੍ਰੇਮਿਕਾ ਨੂੰ ਜਲਦੀ ਮਿਲੋ, ਅਜ ਅਸੀਂ ਤੁਹਾਡੇ ਹੋ ਗਏ ਹਾਂ।
ਭੇਟਨ ਕੌ ਮਹਿਰਾਜ ਸਮੈ ਮੁਨਿ ਰਾਜ ਧਿਯਾਨ ਮੌ ਆਜੁ ਗਏ ਹੈਂ ॥
ਹੇ ਮਹਾਰਾਜ! ਮਿਲਣ ਦੇ ਸਮੇਂ ਮੁਨੀ ਰਾਜ ਧਿਆਨ ਲਗਾਉਣ ਲਈ ਬਾਹਰ ਚਲੇ ਗਏ ਹਨ।
ਮੀਤ ਅਲਿੰਗਨ ਚੁੰਬਨ ਆਸਨ ਭਾਤਿ ਅਨੇਕਨ ਆਨਿ ਲਏ ਹੈਂ ॥
ਮਿਤਰ ਨੇ ਆ ਕੇ ਅਨੇਕ ਤਰ੍ਹਾਂ ਦੇ ਚੁੰਬਨ, ਆਸਨ ਅਤੇ ਆਲਿੰਗਨ ਕੀਤੇ ਹਨ।
ਮੋਦ ਬਢਿਯੋ ਮਨ ਭਾਮਨਿ ਕੇ ਮੁਨਿ ਜਾ ਚਿਤ ਤੇ ਬਿਸਰਾਇ ਦਏ ਹੈਂ ॥੧੩॥
(ਇਸ ਸੰਯੋਗ ਨਾਲ) ਪ੍ਰੇਮਿਕਾ (ਅਹਿਲਿਆ) ਦਾ ਮਨ ਬਹੁਤ ਆਨੰਦਿਤ ਹੋਇਆ ਅਤੇ ਉਸ ਨੇ ਮੁਨੀ ਨੂੰ ਮਨ ਤੋਂ ਵਿਸਾਰ ਦਿੱਤਾ ॥੧੩॥