ਬਿਲਾਵਲੁ ਮਹਲਾ

Bilaaval, Fifth Mehl:

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਮੂ ਲਾਲਨ ਸਿਉ ਪ੍ਰੀਤਿ ਬਨੀ ਰਹਾਉ

I have fallen in love with my Beloved Lord. ||Pause||

ਹੇ ਭਾਈ! ਮੇਰਾ ਪਿਆਰ (ਤਾਂ ਹੁਣ) ਸੋਹਣੇ ਪ੍ਰਭੂ ਨਾਲ ਬਣ ਗਿਆ ਹੈ ਰਹਾਉ॥ ਮੂ ਪ੍ਰੀਤਿ = ਮੇਰੀ ਪ੍ਰੀਤ। ਲਾਲਨ ਸਿਉ = ਸੋਹਣੇ ਲਾਲ ਨਾਲ ॥ਰਹਾਉ॥

ਤੋਰੀ ਤੂਟੈ ਛੋਰੀ ਛੂਟੈ ਐਸੀ ਮਾਧੋ ਖਿੰਚ ਤਨੀ ॥੧॥

Cutting it, it does not break, and releasing it, it does not let go. Such is the string the Lord has tied me with. ||1||

ਹੇ ਭਾਈ! ਪ੍ਰਭੂ ਨੇ ਪਿਆਰ ਦੀ ਡੋਰ ਐਸੀ ਕੱਸੀ ਹੋਈ ਹੈ, ਕਿ ਉਹ ਡੋਰ ਨਾਹ ਹੁਣ ਤੋੜਿਆਂ ਟੁੱਟਦੀ ਹੈ ਅਤੇ ਨਾਹ ਛੱਡਿਆਂ ਛੱਡੀ ਜਾ ਸਕਦੀ ਹੈ ॥੧॥ ਤੋਰੀ = ਤੋੜਿਆਂ। ਛੋਰੀ = ਛੱਡਿਆਂ। ਮਾਧੋ = {ਮਾ-ਧਵ। ਮਾਇਆ ਦਾ ਪਤੀ} ਪਰਮਾਤਮਾ (ਨੇ)। ਖਿੰਚ = ਉਹ ਰੱਸਾ ਜੋ ਜੁਲਾਹੇ ਤਾਣੇ ਨੂੰ ਪਾ ਕੇ ਕਿੱਲੇ ਦੇ ਉੱਤੋਂ ਦੀ ਲਿਆ ਕੇ ਖੱਡੀ ਦੇ ਕੋਲ ਦੇ ਕਿੱਲੇ ਨਾਲ ਬੰਨ੍ਹੀ ਰੱਖਦੇ ਹਨ। ਜਿਉਂ ਜਿਉਂ ਕੱਪੜਾ ਉਣਦੇ ਜਾਂਦੇ ਹਨ, ਉਸ ਰੱਸੇ ਨੂੰ ਢਿੱਲਾ ਕਰੀ ਜਾਂਦੇ ਹਨ। (੨) ਗੱਡੇ ਉਤੇ ਕਮਾਦ ਲੱਦ ਕੇ ਉਤੋਂ ਦੀ ਰੱਸਾ ਪਾਂਦੇ ਹਨ, ਉਸ ਨੂੰ ਭੀ ਦੁਆਬੇ ਵਿਚ ਖਿੱਚ (ਖੇਂਜ) ਆਖਦੇ ਹਨ। ਤਨੀ = ਤਾਣੀ ਹੋਈ ਹੈ (ਮਾਧੋ ਨੇ) ॥੧॥

ਦਿਨਸੁ ਰੈਨਿ ਮਨ ਮਾਹਿ ਬਸਤੁ ਹੈ ਤੂ ਕਰਿ ਕਿਰਪਾ ਪ੍ਰਭ ਅਪਨੀ ॥੨॥

Day and night, He dwells within my mind; please bless me with Your Mercy, O my God. ||2||

ਹੇ ਭਾਈ! ਉਹ ਪਿਆਰ ਹੁਣ ਦਿਨ ਰਾਤ ਤੇਰੇ ਮਨ ਵਿਚ ਵੱਸ ਰਿਹਾ ਹੈ। ਹੇ ਪ੍ਰਭੂ! ਤੂੰ ਆਪਣੀ ਕਿਰਪਾ ਕਰੀ ਰੱਖ (ਕਿ ਇਹ ਪਿਆਰ ਕਾਇਮ ਰਹੇ) ॥੨॥ ਰੈਨਿ = ਰਾਤ। ਮਾਹਿ = ਵਿਚ। ਬਸਤੁ ਹੈ = ਵੱਸਦਾ ਹੈ। ਪ੍ਰਭ = ਹੇ ਪ੍ਰਭੂ! ॥੨॥

ਬਲਿ ਬਲਿ ਜਾਉ ਸਿਆਮ ਸੁੰਦਰ ਕਉ ਅਕਥ ਕਥਾ ਜਾ ਕੀ ਬਾਤ ਸੁਨੀ ॥੩॥

I am a sacrifice, a sacrifice to my beauteous Lord; I have heard his Unspoken Speech and Story. ||3||

(ਹੇ ਭਾਈ! ਉਸ ਪਿਆਰ ਦੀ ਬਰਕਤ ਨਾਲ) ਮੈਂ (ਹਰ ਵੇਲੇ) ਉਸ ਦਾ ਸੋਹਣੇ ਪ੍ਰਭੂ ਤੋਂ ਸਦਕੇ ਜਾਂਦਾ ਹਾਂ ਜਿਸ ਦੀ ਬਾਬਤ ਇਹ ਗੱਲ ਸੁਣੀ ਹੋਈ ਹੈ ਕਿ ਉਸ ਦੀ ਸਿਫ਼ਤਿ-ਸਾਲਾਹ ਦੀ ਕਹਾਣੀ ਬਿਆਨ ਤੋਂ ਪਰੇ ਹੈ ॥੩॥ ਜਾਉ = ਜਾਉਂ, ਮੈਂ ਜਾਂਦਾ ਹਾਂ। ਬਲਿ ਬਲਿ = ਕੁਰਬਾਨ। ਸਿਆਮ ਸੁੰਦਰ ਕਉ = ਸੋਹਣੇ ਸ਼ਿਆਮ ਤੋਂ, ਪ੍ਰਭੂ ਤੋਂ। ਅਕਥ = ਅਕੱਥ, ਬਿਆਨ ਤੋਂ ਬਾਹਰ। ਬਾਤ = ਗੱਲ ॥੩॥

ਜਨ ਨਾਨਕ ਦਾਸਨਿ ਦਾਸੁ ਕਹੀਅਤ ਹੈ ਮੋਹਿ ਕਰਹੁ ਕ੍ਰਿਪਾ ਠਾਕੁਰ ਅਪੁਨੀ ॥੪॥੨੮॥੧੧੪॥

Servant Nanak is said to be the slave of His slaves; O my Lord and Master, please bless me with Your Mercy. ||4||28||114||

ਹੇ ਦਾਸ ਨਾਨਕ! (ਆਖ-ਹੇ ਪ੍ਰਭੂ! ਤੇਰਾ ਇਹ ਸੇਵਕ ਨਾਨਕ ਤੇਰੇ) ਦਾਸਾਂ ਦਾ ਦਾਸ ਅਖਵਾਂਦਾ ਹੈ। ਹੇ ਠਾਕੁਰ! ਆਪਣੀ ਕਿਰਪਾ ਮੇਰੇ ਉਤੇ ਕਰੀ ਰੱਖ (ਤੇ, ਇਹ ਪਿਆਰ ਬਣਿਆ ਰਹੇ) ॥੪॥੨੮॥੧੧੪॥ ਦਾਸਨਿ ਦਾਸੁ = ਦਾਸਾਂ ਦਾ ਦਾਸ। ਕਹੀਅਤ ਹੈ = ਕਿਹਾ ਜਾਂਦਾ ਹੈ। ਮੋਹਿ = ਮੇਰੇ ਉੱਤੇ। ਠਾਕੁਰ = ਹੇ ਠਾਕੁਰ! ॥੪॥੨੮॥੧੧੪॥