ਬਿਲਾਵਲੁ ਮਹਲਾ

Bilaaval, Fifth Mehl:

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਹਰਿ ਕੇ ਚਰਨ ਜਪਿ ਜਾਂਉ ਕੁਰਬਾਨੁ

I meditate on the Lord's Feet; I am a sacrifice to Them.

ਹੇ ਭਾਈ! ਪਰਮਾਤਮਾ ਦੇ ਚਰਨ ਹਿਰਦੇ ਵਿਚ ਵਸਾ ਕੇ, ਮੈਂ ਉਸ ਤੋਂ (ਸਦਾ) ਸਦਕੇ ਜਾਂਦਾ ਹਾਂ। ਜਪਿ = ਜਪ ਕੇ, ਹਿਰਦੇ ਵਿਚ ਵਸਾ ਕੇ। ਜਾਂਉ = ਜਾਂਉਂ, ਮੈਂ ਜਾਂਦਾ ਹਾਂ। ਕੁਰਬਾਨੁ = ਬਲਿਹਾਰ, ਸਦਕੇ।

ਗੁਰੁ ਮੇਰਾ ਪਾਰਬ੍ਰਹਮ ਪਰਮੇਸੁਰੁ ਤਾ ਕਾ ਹਿਰਦੈ ਧਰਿ ਮਨ ਧਿਆਨੁ ॥੧॥ ਰਹਾਉ

My Guru is the Supreme Lord God, the Transcendent Lord; I enshrine Him within my heart, and meditate on Him within my mind. ||1||Pause||

ਹੇ ਮੇਰੇ ਮਨ! ਮੇਰਾ ਗੁਰੂ (ਭੀ) ਪਰਮਾਤਮਾ (ਦਾ ਰੂਪ) ਹੈ, ਹਿਰਦੇ ਵਿਚ ਉਸ (ਗੁਰੂ) ਦਾ ਧਿਆਨ ਧਰਿਆ ਕਰ ॥੧॥ ਰਹਾਉ ॥ ਹਿਰਦੈ = ਹਿਰਦੇ ਵਿਚ। ਮਨ = ਹੇ ਮਨ! ਤਾ ਕਾ = ਉਸ (ਗੁਰੂ) ਦਾ ॥੧॥ ਰਹਾਉ ॥

ਸਿਮਰਿ ਸਿਮਰਿ ਸਿਮਰਿ ਸੁਖਦਾਤਾ ਜਾ ਕਾ ਕੀਆ ਸਗਲ ਜਹਾਨੁ

Meditate, meditate, meditate in remembrance on the Giver of peace, who created the whole Universe.

ਹੇ ਭਾਈ! ਇਹ ਸਾਰਾ ਜਗਤ ਜਿਸ ਪਰਮਾਤਮਾ ਦਾ ਪੈਦਾ ਕੀਤਾ ਹੋਇਆ ਹੈ, ਸਾਰੇ ਸੁਖ ਦੇਣ ਵਾਲੇ ਉਸ ਪਰਮਾਤਮਾ ਨੂੰ ਸਦਾ ਹੀ ਯਾਦ ਕਰਦਾ ਰਹੁ। ਸਿਮਰਿ = ਸਿਮਰਦਾ ਰਹੁ। ਕੀਆ = ਪੈਦਾ ਕੀਤਾ ਹੋਇਆ। ਸਗਲੁ = ਸਾਰਾ।

ਰਸਨਾ ਰਵਹੁ ਏਕੁ ਨਾਰਾਇਣੁ ਸਾਚੀ ਦਰਗਹ ਪਾਵਹੁ ਮਾਨੁ ॥੧॥

With your tongue, savor the One Lord, and you shall be honored in the Court of the True Lord. ||1||

(ਆਪਣੀ) ਜੀਭ ਨਾਲ ਉਸ ਇੱਕ ਪਰਮਾਤਮਾ ਦਾ ਨਾਮ ਜਪਿਆ ਕਰ, (ਪਰਮਾਤਮਾ ਦੀ) ਸਦਾ ਕਾਇਮ ਰਹਿਣ ਵਾਲੀ ਹਜ਼ੂਰੀ ਵਿਚ ਆਦਰ ਪ੍ਰਾਪਤ ਕਰੇਂਗਾ ॥੧॥ ਰਸਨਾ = ਜੀਭ ਨਾਲ। ਰਵਹੁ = ਜਪਦੇ ਰਹੋ। ਸਾਚੀ = ਸਦਾ ਕਾਇਮ ਰਹਿਣ ਵਾਲੀ। ਮਾਨੁ = ਆਦਰ ॥੧॥

ਸਾਧੂ ਸੰਗੁ ਪਰਾਪਤਿ ਜਾ ਕਉ ਤਿਨ ਹੀ ਪਾਇਆ ਏਹੁ ਨਿਧਾਨੁ

He alone obtains this treasure, who joins the Saadh Sangat, the Company of the Holy.

ਪਰ, ਹੇ ਭਾਈ! ਇਹ ਨਾਮ-ਖ਼ਜ਼ਾਨਾ ਉਸ ਮਨੁੱਖ ਨੇ ਹੀ ਹਾਸਲ ਕੀਤਾ ਹੈ, ਜਿਸ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੋਈ ਹੈ। ਸਾਧੂ ਸੰਗੁ = ਗੁਰੂ ਦਾ ਸਾਥ। ਜਾ ਕਉ = ਜਿਸ (ਮਨੁੱਖ) ਨੂੰ। ਤਿਨਹੀ = ਤਿਨਿ ਹੀ, ਉਸ ਨੇ ਹੀ {ਨੋਟ: ਲਫ਼ਜ਼ 'ਤਿਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਨਿਧਾਨੁ = ਖ਼ਜ਼ਾਨਾ।

ਗਾਵਉ ਗੁਣ ਕੀਰਤਨੁ ਨਿਤ ਸੁਆਮੀ ਕਰਿ ਕਿਰਪਾ ਨਾਨਕ ਦੀਜੈ ਦਾਨੁ ॥੨॥੨੯॥੧੧੫॥

O Lord and Master, mercifully bless Nanak with this gift, that he may ever sing the Glorious Praises of Your Kirtan. ||2||29||115||

ਹੇ ਮੇਰੇ ਮਾਲਕ! ਮੇਹਰ ਕਰ ਕੇ (ਮੈਨੂੰ) ਨਾਨਕ ਨੂੰ ਇਹ ਖ਼ੈਰ ਪਾ ਕਿ ਮੈਂ ਸਦਾ ਤੇਰੇ ਗੁਣ ਗਾਂਦਾ ਰਹਾਂ, ਸਦਾ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ ॥੨॥੨੯॥੧੧੫॥ ਗਾਵਉ = ਗਾਵਉਂ, ਮੈਂ ਗਾਂਦਾ ਰਹਾਂ। ਨਿਤ = ਸਦਾ। ਕਰਿ = ਕਰ ਕੇ। ਨਾਨਕ ਦੀਜੈ = ਨਾਨਕ ਨੂੰ ਦੇਹ। ਦਾਨੁ = ਦਾਤਿ, ਖ਼ੈਰ ॥੨॥੨੯॥੧੧੫॥