ਕਬੀਰ ਜਉ ਗ੍ਰਿਹੁ ਕਰਹਿ ਤ ਧਰਮੁ ਕਰੁ ਨਾਹੀ ਤ ਕਰੁ ਬੈਰਾਗੁ ॥
Kabeer, if you live the householder's life, then practice righteousness; otherwise, you might as well retire from the world.
ਹੇ ਕਬੀਰ! ਜੇ ਤੂੰ ਘਰ-ਬਾਰੀ ਬਣਦਾ ਹੈਂ ਤਾਂ ਘਰ-ਬਾਰੀ ਵਾਲਾ ਫ਼ਰਜ਼ ਭੀ ਨਿਬਾਹ (ਭਾਵ, ਪ੍ਰਭੂ ਦਾ ਸਿਮਰਨ ਕਰ, ਵਿਕਾਰਾਂ ਤੋਂ ਬਚਿਆ ਰਹੁ ਅਤੇ ਕਿਸੇ ਤੋਂ ਨਫ਼ਰਤ ਨਾਹ ਕਰ। ਪਰ ਗ੍ਰਿਹਸਤ ਵਿਚ ਰਹਿ ਕੇ) ਜੇ ਤੂੰ ਮਾਇਆ ਵਿਚ ਹੀ ਗ਼ਰਕੇ ਰਹਿਣਾ ਹੈ ਤਾਂ ਇਸ ਨੂੰ ਤਿਆਗਣਾ ਹੀ ਭਲਾ ਹੈ। ਜਉ = ਜੇ। ਗ੍ਰਿਹੁ ਕਰਹਿ = ਤੂੰ ਘਰ ਬਣਾਉਂਦਾ ਹੈਂ, ਤੂੰ ਘਰ-ਬਾਰੀ ਬਣਦਾ ਹੈਂ। ਤ = ਤਾਂ। ਧਰਮੁ = ਫ਼ਰਜ਼, ਘਰ-ਬਾਰੀ ਵਾਲਾ ਫ਼ਰਜ਼। ਬੈਰਾਗੁ = ਤਿਆਗ।
ਬੈਰਾਗੀ ਬੰਧਨੁ ਕਰੈ ਤਾ ਕੋ ਬਡੋ ਅਭਾਗੁ ॥੨੪੩॥
If someone renounces the world, and then gets involved in worldly entanglements, he shall suffer terrible misfortune. ||243||
ਤਿਆਗੀ ਬਣ ਕੇ ਜੋ ਮਨੁੱਖ ਫਿਰ ਭੀ ਨਾਲ ਨਾਲ ਮਾਇਆ ਦਾ ਜੰਜਾਲ ਸਹੇੜਦਾ ਹੈ ਉਸ ਦੀ ਬੜੀ ਬਦ-ਕਿਸਮਤੀ ਸਮਝੋ (ਉਹ ਕਿਸੇ ਥਾਂ ਜੋਗਾ ਨਾਹ ਰਿਹਾ) ॥੨੪੩॥ ਅਭਾਗੁ = ਬਦ-ਕਿਸਮਤੀ ॥੨੪੩॥