ਦੋਹਰਾ

Dohira

ਦੋਹਰਾ:

ਨੇਹ ਠਾਨਿ ਰਤਿ ਮਾਨਿ ਕਰਿ ਰਾਜਾ ਦਿਯਾ ਉਠਾਇ

After making love with great satisfaction, she sent away the prince.

ਪ੍ਰੇਮ ਪੂਰਵਕ ਕਾਮ-ਕ੍ਰੀੜਾ ਕਰ ਕੇ ਉਸ ਨੇ ਰਾਜੇ ਨੂੰ ਭੇਜ ਦਿੱਤਾ।

ਲਗੀ ਮਿਹਦੀਆ ਕਰ ਰਹੀ ਨਾਰ ਬਧਾਯੋ ਆਇ ॥੮॥

She came, with hands still besmeared in henna-paste, and asked the first lover to tie up the waist band.(8)

ਹੱਥ ਨੂੰ ਮਹਿੰਦੀ ਲਗੀ ਹੋਣ ਕਾਰਨ ਆ ਕੇ (ਪਤੀ ਤੋਂ) ਨਾੜਾ ਬੰਨ੍ਹਵਾਇਆ ॥੮॥

ਬੈਨ ਸੁਨਤ ਮੂਰਖ ਉਠਿਯੋ ਭੇਦ ਸਕ︀ਯੋ ਪਛਾਨਿ

Listening to her, the foolish lover came forward without understanding the secret.

(ਉਸ ਦੇ) ਬੋਲ ਸੁਣ ਕੇ ਮੂਰਖ (ਪਤੀ) ਉਠਿਆ ਅਤੇ ਭੇਦ ਨੂੰ ਨਾ ਸਮਝ ਸਕਿਆ।

ਬਾਧ੍ਰਯੋ ਬੰਦ ਇਜਾਰ ਕੌ ਅਧਿਕ ਪ੍ਰੀਤਿ ਮਨ ਮਾਨਿ ॥੯॥

He, still with love for her in his heart, got up and tied the waist- band.(9)

(ਉਸ ਨੇ) ਮਨ ਵਿਚ ਬਹੁਤ ਪ੍ਰੀਤ ਵਧਾ ਕੇ ਸਲਵਾਰ ('ਇਜਾਰ') ਦਾ ਨਾੜਾ ਬੰਨ੍ਹਿਆ ॥੯॥

ਪ੍ਰੀਤਿ ਕੈਸਿਯੈ ਤਨ ਬਢੈ ਕਸਟ ਕੈਸਹੂ ਹੋਇ

Howsoever you may be in love, and you may be in love-sickness,

ਪ੍ਰੀਤ ਭਾਵੇਂ ਕਿਤਨੀ ਹੀ ਵੱਧ ਜਾਏ ਅਤੇ ਕਿਤਨਾ ਹੀ ਕਸ਼ਟ ਕਿਉਂ ਨਾ ਹੋਏ।

ਤਊ ਤਰੁਨਿ ਸੌ ਦੋਸਤੀ ਭੂਲਿ ਕਰਿਯਹੁ ਕੋਇ ॥੧੦॥

You should not fall in love with a young woman.(10)(1)

ਤਾਂ ਵੀ ਇਸਤਰੀ ਨਾਲ ਭੁਲ ਕੇ ਵੀ ਦੋਸਤੀ ਨਹੀਂ ਕਰਨੀ ਚਾਹੀਦੀ ॥੧੦॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਸਟਦਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮॥੩੫੨॥ਅਫਜੂੰ॥

Eighteenth Parable of Auspicious Chritars Conversations of the Raja and the Minister, -53 Completed with Benediction.(18)(352)

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਅਠਾਰ੍ਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੮॥੩੫੨॥ ਚਲਦਾ॥