ਮਃ

Fifth Mehl:

ਪੰਜਵੀਂ ਪਾਤਿਸ਼ਾਹੀ।

ਕਿਆ ਗਾਲਾਇਓ ਭੂਛ ਪਰ ਵੇਲਿ ਜੋਹੇ ਕੰਤ ਤੂ

What should I say to you, you fool? Don't look at the vines of others - be a true husband.

(ਹੇ ਜੀਵ!) ਤੂੰ ਹਰ ਥਾਂ ਕੰਤ-ਪ੍ਰਭੂ ਨੂੰ ਵੇਖ, ਪਰਾਈ ਇਸਤ੍ਰੀ ਨੂੰ (ਮੰਦ ਭਾਵਨਾ ਨਾਲ) ਨਾਹ ਵੇਖ, ਤੇ (ਕਾਮਾਤੁਰ ਹੋ ਕੇ) ਮੱਤ-ਹੀਣੇ ਨਾਪਾਕ ਬੋਲ ਨਾਹ ਬੋਲ। ਗਾਲਾਇਓ = ਬੋਲ ਰਿਹਾ ਹੈਂ। ਭੂਛ = ਮੱਤ-ਹੀਣੇ, ਨਾਪਾਕ। ਵੇਲਿ = ਇਸਤ੍ਰੀ {ਵੇਲਿ ਰੁੱਖ ਦੇ ਆਸਰੇ ਵਧਦੀ ਫੁੱਲਦੀ ਹੈ, ਇਸਤ੍ਰੀ ਪਤੀ ਦੇ ਆਸਰੇ ਸੁਖੀ ਰਹਿ ਸਕਦੀ ਹੈ। ਇਸਤ੍ਰੀ ਨੂੰ ਵੇਲਿ ਨਾਲ ਉਪਮਾ ਦਿੱਤੀ ਗਈ ਹੈ। ਜਗਤ-ਫੁਲਵਾੜੀ ਵਿਚ ਇਸਤ੍ਰੀ ਵੇਲਿ ਸਮਾਨ ਹੈ}। ਨ ਜੋਹੇ = ਨਾਹ ਤੱਕ।

ਨਾਨਕ ਫੁਲਾ ਸੰਦੀ ਵਾੜਿ ਖਿੜਿਆ ਹਭੁ ਸੰਸਾਰੁ ਜਿਉ ॥੩॥

O Nanak, the entire world is blooming, like a garden of flowers. ||3||

ਹੇ ਨਾਨਕ! ਜਿਵੇਂ ਫੁਲਵਾੜੀ ਖਿੜੀ ਹੁੰਦੀ ਹੈ ਤਿਵੇਂ ਇਹ ਸਾਰਾ ਸੰਸਾਰ ਖਿੜਿਆ ਹੋਇਆ ਹੈ (ਇਥੇ ਕੋਈ ਫੁੱਲ ਤੋੜਨਾ ਨਹੀਂ ਹੈ, ਕਿਸੇ ਪਰਾਈ ਸੁੰਦਰੀ ਵਲ ਮੰਦ-ਭਾਵਨਾ ਨਹੀਂ ਰੱਖਣੀ) ॥੩॥ ਜਿਉ ਫੁਲਾ ਸੰਦੀ ਵਾੜਿ = ਜਿਵੇਂ ਫੁਲਵਾੜੀ (ਖਿੜੀ ਹੋਈ) ਹੈ। ਸੰਦੀ = ਦੀ। ਵਾੜਿ = ਵਾੜੀ, ਬਗ਼ੀਚੀ। ਕੰਤ ਤੂ = ਤੂੰ (ਹਰ ਥਾਂ) ਕੰਤ ਨੂੰ (ਵੇਖ) ॥੩॥