ਮਃ ੫ ॥
Fifth Mehl:
ਪੰਜਵੀਂ ਪਾਤਿਸ਼ਾਹੀ।
ਨਾਨਕ ਬੈਠਾ ਭਖੇ ਵਾਉ ਲੰਮੇ ਸੇਵਹਿ ਦਰੁ ਖੜਾ ॥
Nanak sits, waiting for news of the Lord, and stands at the Lord's Door; serving Him for so long.
ਹੇ ਪ੍ਰਭੂ! ਬੇਅੰਤ ਜੀਵ ਖੜੇ ਤੇਰਾ ਦਰ ਸੇਂਵਦੇ ਹਨ, ਮੈਂ ਨਾਨਕ ਭੀ (ਤੇਰੇ ਦਰ ਤੇ ਖੜਾ) ਤੇਰੀ ਸੋਇ ਸੁਣ ਰਿਹਾ ਹਾਂ। ਭਖੇ ਵਾਉ = ਤੇਰੀ ਵਾ ਭਖ ਰਿਹਾ ਹੈ, ਤੇਰੀ ਸੋਇ ਸੁਣ ਰਿਹਾ ਹੈ। ਲੰਮੇ = ਬੇਅੰਤ ਜੀਵ। ਸੇਵਹਿ = ਸੇਂਵਦੇ ਹਨ, ਮੱਲੀ ਬੈਠੇ ਹਨ।
ਪਿਰੀਏ ਤੂ ਜਾਣੁ ਮਹਿਜਾ ਸਾਉ ਜੋਈ ਸਾਈ ਮੁਹੁ ਖੜਾ ॥੨॥
O my Beloved, only You know my objective; I stand, waiting to see the Lord's face. ||2||
ਹੇ ਪਤੀ! ਤੂੰ ਮੇਰੇ ਦਿਲ ਦੀ ਜਾਣਦਾ ਹੈਂ, ਹੇ ਸਾਈਂ! ਮੈਂ ਖਲੋਤਾ ਤੇਰਾ ਮੂੰਹ ਤੱਕ ਰਿਹਾ ਹਾਂ ॥੨॥ ਪਿਰੀਏ = ਹੇ ਪਤੀ! ਸਾਉ = ਸੁਆਉ, ਮਨੋਰਥ। ਜੋਈ = ਜੋਈਂ, ਮੈਂ ਤੱਕ ਰਿਹਾ ਹਾਂ। ਸਾਈ = ਹੇ ਸਾਈਂ! ॥੨॥