ਡਖਣੇ ਮਃ

Dakhanay, Fifth Mehl:

ਡਖਦੇ ਪੰਜਵੀਂ ਪਾਤਿਸ਼ਾਹੀ।

ਜਾ ਮੂ ਪਸੀ ਹਠ ਮੈ ਪਿਰੀ ਮਹਿਜੈ ਨਾਲਿ

When I look within my being, I find that my Beloved is with me.

ਜਦੋਂ ਮੈਂ (ਧਿਆਨ ਨਾਲ) ਹਿਰਦੇ ਵਿਚ ਵੇਖਦੀ ਹਾਂ, ਤਾਂ ਮੇਰਾ ਪਤੀ-ਪ੍ਰਭੂ ਮੇਰੇ ਨਾਲ (ਮੇਰੇ ਹਿਰਦੇ ਵਿਚ) ਮੌਜੂਦ ਹੈ। ਮੂ = ਮੈਂ। ਪਸੀ = ਪੱਸੀਂ, ਮੈਂ ਵੇਖਦਾ ਹਾਂ। ਹਠ ਮੈ = ਹਿਰਦੇ ਵਿਚ। ਮਹਿਜੈ = ਮੇਰੇ।

ਹਭੇ ਡੁਖ ਉਲਾਹਿਅਮੁ ਨਾਨਕ ਨਦਰਿ ਨਿਹਾਲਿ ॥੧॥

All pains are relieved, O Nanak, when He bestows His Glance of Grace. ||1||

ਹੇ ਨਾਨਕ! ਮਿਹਰ ਦੀ ਨਿਗਾਹ ਕਰ ਕੇ ਉਸ ਨੇ ਮੇਰੇ ਸਾਰੇ ਦੁੱਖ ਦੂਰ ਕਰ ਦਿੱਤੇ ਹਨ ॥੧॥ ਉਲਾਹਿਅਮੁ = ਉਸ ਨੇ ਮੇਰੇ (ਦੁੱਖ) ਲਾਹ ਦਿੱਤੇ ਹਨ। ਨਦਰਿ = ਮਿਹਰ ਦੀ ਨਿਗਾਹ। ਨਿਹਾਲਿ = ਵੇਖ ਕੇ ॥੧॥