ਸੋਈ ਨਾਮੁ ਸਿਵਰਿ ਨਵ ਨਾਥ ਨਿਰੰਜਨੁ ਸਿਵ ਸਨਕਾਦਿ ਸਮੁਧਰਿਆ

Dwelling upon that Immaculate Naam, the nine Yogic masters, Shiva and Sanak and many others have been emancipated.

ਨੌ ਨਾਥ, ਸ਼ਿਵ ਜੀ, ਸਨਕ ਆਦਿਕ ਉਸੇ ਪਵਿੱਤ੍ਰ ਨਾਮ ਨੂੰ ਸਿਮਰ ਕੇ ਤਰ ਗਏ; ਸਿਵਰਿ = ਸਿਮਰ ਕੇ। ਨਵ = ਨੌ। ਨਿਰੰਜਨੁ = ਨਿਰਲੇਪ ਹਰੀ (ਨਿਰਅੰਜਨੁ। ਮਾਇਆ ਦੀ ਕਾਲਖ ਤੋਂ ਰਹਿਤ)। ਸਮੁਧਰਿਆ = ਤਰ ਗਏ, ਪਾਰ ਉਤਰ ਗਏ।

ਚਵਰਾਸੀਹ ਸਿਧ ਬੁਧ ਜਿਤੁ ਰਾਤੇ ਅੰਬਰੀਕ ਭਵਜਲੁ ਤਰਿਆ

The eighty-four Siddhas, the beings of supernatural spiritual powers, and the Buddhas are imbued with the Naam; it carried Ambreek across the terrifying world-ocean.

ਚੌਰਾਸੀ ਸਿੱਧ ਤੇ ਹੋਰ ਗਿਆਨਵਾਨ ਉਸੇ ਰੰਗ ਵਿਚ ਰੰਗੇ ਹੋਏ ਹਨ; (ਉਸੇ ਨਾਮ ਦੀ ਬਰਕਤਿ ਨਾਲ) ਅੰਬਰੀਕ ਸੰਸਾਰ-ਸਾਗਰ ਤੋਂ ਤਰ ਗਿਆ। ਜਿਤੁ = ਜਿਸ (ਨਾਮ) ਵਿਚ। ਬੁਧ = ਸਿਆਣੇ, ਗਿਆਨਵਾਨ ਮਨੁੱਖ। ਰਾਤੇ = ਰੱਤੇ ਹੋਏ, ਰੰਗੇ ਹੋਏ।

ਉਧਉ ਅਕ੍ਰੂਰੁ ਤਿਲੋਚਨੁ ਨਾਮਾ ਕਲਿ ਕਬੀਰ ਕਿਲਵਿਖ ਹਰਿਆ

It has erased the sins of Oodho, Akroor, Trilochan, Naam Dayv and Kabeer, in this Dark Age of Kali Yuga.

ਉਸੇ ਨਾਮ ਨੂੰ ਊਧੌ, ਅਕ੍ਰੂਰ, ਤ੍ਰਿਲੋਚਨ ਅਤੇ ਨਾਮਦੇਵ ਭਗਤ ਨੇ ਸਿਮਰਿਆ, (ਉਸੇ ਨਾਮ ਨੇ) ਕਲਜੁਗ ਵਿਚ ਕਬੀਰ ਦੇ ਪਾਪ ਦੂਰ ਕੀਤੇ। ਕਲਿ = ਕਲਜੁਗ ਵਿਚ। ਕਿਲਵਿਖ = ਪਾਪ। ਹਰਿਆ = ਦੂਰ ਕੀਤੇ। ਉਧਉ = ਕ੍ਰਿਸ਼ਨ ਜੀ ਦਾ ਭਗਤ। ਅਕ੍ਰੂਰੁ = ਕ੍ਰਿਸ਼ਨ ਜੀ ਦਾ ਭਗਤ।

ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ ॥੩॥

That Undeceivable Naam, which carries the devotees across the world-ocean, came into Guru Amar Daas. ||3||

ਉਹੀ ਅਛੱਲ ਨਾਮ, ਤੇ ਭਗਤ ਜਨਾਂ ਨੂੰ ਸੰਸਾਰ ਤੋਂ ਪਾਰ ਕਰਨ ਵਾਲਾ ਨਾਮ, ਸਤਿਗੁਰੂ ਅਮਰਦਾਸ ਜੀ ਨੂੰ ਅਨੁਭਵ ਹੋਇਆ ॥੩॥