ਤਿਤੁ ਨਾਮਿ ਲਾਗਿ ਤੇਤੀਸ ਧਿਆਵਹਿ ਜਤੀ ਤਪੀਸੁਰ ਮਨਿ ਵਸਿਆ ॥
The three hundred thirty million angels meditate, attached to the Naam; it is enshrined within the minds of the celibates and ascetics.
ਤੇਤੀ ਕ੍ਰੋੜ ਦੇਵਤੇ ਉਸ ਨਾਮ ਵਿਚ ਜੁੜ ਕੇ (ਅਕਾਲ ਪੁਰਖ ਨੂੰ) ਸਿਮਰ ਰਹੇ ਹਨ, (ਉਹੀ ਨਾਮ) ਜਤੀਆਂ ਅਤੇ ਵੱਡੇ ਵੱਡੇ ਤਪੀਆਂ ਦੇ ਮਨ ਵਿਚ ਵੱਸ ਰਿਹਾ ਹੈ। ਤਿਤੁ ਨਾਮਿ = ਉਸੇ ਨਾਮ ਵਿਚ। ਲਾਗਿ = ਜੁੜ ਕੇ, ਲੱਗ ਕੇ। ਤੇਤੀਸ = ਤੇਤੀ ਕ੍ਰੋੜ ਦੇਵਤੇ। ਤਪੀਸੁਰ ਮਨਿ = ਵੱਡੇ ਵੱਡੇ ਤਪੀਆਂ ਦੇ ਮਨ ਵਿਚ।
ਸੋਈ ਨਾਮੁ ਸਿਮਰਿ ਗੰਗੇਵ ਪਿਤਾਮਹ ਚਰਣ ਚਿਤ ਅੰਮ੍ਰਿਤ ਰਸਿਆ ॥
Bhisham Pitama, the son of the Ganges, meditated on that Naam; his consciousness delighted in the Ambrosial Nectar of the Lord's Feet.
ਉਸੇ ਨਾਮ ਨੂੰ ਸਿਮਰ ਕੇ ਅਕਾਲ ਪੁਰਖ ਦੇ ਚਰਣਾਂ ਵਿਚ ਜੁੜਨ ਕਰ ਕੇ ਭੀਸ਼ਮ ਪਤਾਮਾ ਦੇ ਚਿੱਤ ਵਿਚ ਨਾਮ ਅੰਮ੍ਰਿਤ ਚੋਇਆ। ਗੰਗੇਵ ਪਿਤਾਮਹ = ਗੰਗਾ ਦਾ ਪੁੱਤ੍ਰ ਭੀਸ਼ਮ-ਪਤਾਮਾ। ਚਰਨ = (ਹਰੀ ਦੇ) ਚਰਣਾਂ ਵਿਚ (ਜੁੜਨ ਕਰ ਕੇ)। ਰਸਿਆ = ਚੁਆਇਆ।
ਤਿਤੁ ਨਾਮਿ ਗੁਰੂ ਗੰਭੀਰ ਗਰੂਅ ਮਤਿ ਸਤ ਕਰਿ ਸੰਗਤਿ ਉਧਰੀਆ ॥
The great and profound Guru has brought forth the Naam; accepting the teachings as true, the Holy Congregation has been saved.
ਉਸੇ ਨਾਮ ਵਿਚ ਲੱਗ ਕੇ, ਗੰਭੀਰ ਤੇ ਉਚੀ ਮੱਤ ਵਾਲੇ ਸਤਿਗੁਰੂ ਦੀ ਰਾਹੀਂ, ਪੂਰਨ ਸਰਧਾ ਦਾ ਸਦਕਾ, ਸੰਗਤ ਤਰ ਰਹੀ ਹੈ। ਗਰੂਅ ਮਤਿ = ਡੂੰਘੀ ਮੱਤ ਵਾਲੇ, ਉੱਚੀ ਮੱਤ ਵਾਲੇ। ਗੁਰੂ = ਗੁਰੂ ਦੀ ਰਾਹੀਂ। ਸਤਿ ਕਰਿ = ਸਿਦਕ ਧਾਰ ਕੇ, ਸ਼ਰਧਾ ਨਾਲ। ਉਧਰੀਆ = ਤਰ ਰਹੀ ਹੈ।
ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ ॥੪॥
That Undeceivable Naam, which carries the devotees across the world-ocean, came into Guru Amar Daas. ||4||
ਉਹੀ ਅਛੱਲ ਨਾਮ ਤੇ ਭਗਤ ਜਨਾਂ ਨੂੰ ਸੰਸਾਰ-ਸਾਗਰ ਤੋਂ ਤਾਰਨ ਵਾਲਾ ਨਾਮ ਗੁਰੂ ਅਮਰਦਾਸ ਦੇ ਹਿਰਦੇ ਵਿਚ ਪ੍ਰਗਟ ਹੋਇਆ ॥੪॥