ਪਉੜੀ

Pauree:

ਪਉੜੀ।

ਜਿਸ ਨੋ ਹਰਿ ਭਗਤਿ ਸਚੁ ਬਖਸੀਅਨੁ ਸੋ ਸਚਾ ਸਾਹੁ

He alone is a true king, whom the Lord blesses with true devotion.

ਹੇ ਭਾਈ! ਪਰਮਾਤਮਾ ਦੀ ਭਗਤੀ ਸਦਾ ਕਾਇਮ ਰਹਿਣ ਵਾਲਾ ਧਨ ਹੈ। ਜਿਸ ਮਨੁੱਖ ਨੂੰ ਪਰਮਾਤਮਾ ਨੇ ਭਗਤੀ (ਦੀ ਦਾਤਿ) ਬਖ਼ਸ਼ੀ, ਉਹ ਸਦਾ ਲਈ ਸ਼ਾਹੂਕਾਰ ਬਣ ਗਿਆ। ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਸਚੁ = ਸਦਾ-ਥਿਰ ਨਾਮ-ਧਨ। ਬਖਸੀਅਨੁ = ਬਖ਼ਸ਼ੀ ਹੈ ਉਸ (ਪ੍ਰਭੂ) ਨੇ। ਸਚਾ ਸਾਹੁ = ਉਹ ਸ਼ਾਹੂਕਾਰ ਜਿਸ ਪਾਸੋਂ ਧਨ ਕਦੇ ਮੁੱਕਦਾ ਨਹੀਂ।

ਤਿਸ ਕੀ ਮੁਹਤਾਜੀ ਲੋਕੁ ਕਢਦਾ ਹੋਰਤੁ ਹਟਿ ਵਥੁ ਵੇਸਾਹੁ

People pledge their allegiance to him; no other store stocks this merchandise, nor deals in this trade.

ਸਾਰਾ ਜਗਤ ਉਸ ਦੇ ਦਰ ਦਾ ਅਰਥੀਆ ਬਣਦਾ ਹੈ (ਕਿਉਂਕਿ) ਕਿਸੇ ਹੋਰ ਹੱਟ ਵਿਚ ਨਾਹ ਇਹ ਸੌਦਾ ਹੁੰਦਾ ਹੈ ਨਾਹ ਇਸ ਦਾ ਵਣਜ ਹੁੰਦਾ ਹੈ। ਤਿਸ ਕੀ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ}। ਮੁਹਤਾਜੀ = ਮੁਥਾਜੀ, ਖ਼ੁਸ਼ਾਮਦ। ਹੋਰਤੁ ਹਟਿ = ਕਿਸੇ ਹੋਰ ਹੱਟ ਵਿਚ। ਵਥੁ = ਸੌਦਾ। ਵੇਸਾਹੁ = ਵਣਜ, ਵਪਾਰ।

ਭਗਤ ਜਨਾ ਕਉ ਸਨਮੁਖੁ ਹੋਵੈ ਸੁ ਹਰਿ ਰਾਸਿ ਲਏ ਵੇਮੁਖ ਭਸੁ ਪਾਹੁ

That humble devotee who turns his face towards the Guru and becomes sunmukh, receives the Lord's wealth; the faithless baymukh, who turns his face away from the Guru, gathers only ashes.

ਜਿਹੜਾ ਮਨੁੱਖ ਭਗਤ ਜਨਾਂ ਵਲ ਆਪਣਾ ਮੂੰਹ ਰੱਖਦਾ ਹੈ, ਉਸ ਨੂੰ ਇਹ ਸਰਮਾਇਆ ਮਿਲ ਜਾਂਦਾ ਹੈ, ਪਰ ਭਗਤ ਜਨਾਂ ਵਲੋਂ ਮੂੰਹ ਮੋੜਨ ਵਾਲੇ ਦੇ ਸਿਰ ਸੁਆਹ ਹੀ ਪੈਂਦੀ ਹੈ। ਕਉ = ਨੂੰ, ਵਲ। ਸਨਮੁਖ = ਸਾਹਮਣੇ ਮੂੰਹ ਰੱਖਣ ਵਾਲਾ। ਰਾਸਿ = ਸਰਮਾਇਆ। ਵੇਮੁਖ = ਪਰੇ ਮੂੰਹ ਰੱਖਣ ਵਾਲਾ, ਪਿੱਠ ਦੇਣ ਵਾਲਾ। ਭਸੁ = ਸੁਆਹ, ਖ਼ਜ਼ਾਲਤ, ਖ਼ੁਆਰੀ। ਪਾਹੁ = ਪੈਂਦੀ ਹੈ।

ਹਰਿ ਕੇ ਨਾਮ ਕੇ ਵਾਪਾਰੀ ਹਰਿ ਭਗਤ ਹਹਿ ਜਮੁ ਜਾਗਾਤੀ ਤਿਨਾ ਨੇੜਿ ਜਾਹੁ

The Lord's devotees are dealers in the Name of the Lord. The Messenger of Death, the tax-collector, does not even approach them.

ਹੇ ਭਾਈ! ਪਰਮਾਤਮਾ ਦੇ ਭਗਤ ਪਰਮਾਤਮਾ ਦੇ ਨਾਮ ਦਾ ਵਣਜ ਕਰਦੇ ਹਨ, ਜਮ ਮਸੂਲੀਆ ਉਹਨਾਂ ਦੇ ਨੇੜੇ ਨਹੀਂ ਢੁਕਦਾ। ਹਹਿ = ਹਨ। ਜਾਗਾਤੀ = ਮਸੂਲੀਆ।

ਜਨ ਨਾਨਕਿ ਹਰਿ ਨਾਮ ਧਨੁ ਲਦਿਆ ਸਦਾ ਵੇਪਰਵਾਹੁ ॥੭॥

Servant Nanak has loaded the wealth of the Name of the Lord, who is forever independent and care-free. ||7||

ਦਾਸ ਨਾਨਕ ਨੇ (ਭੀ) ਪਰਮਾਤਮਾ ਦੇ ਨਾਮ-ਧਨ ਦਾ ਸੌਦਾ ਲੱਦਿਆ ਹੈ (ਇਸ ਵਾਸਤੇ ਦੁਨੀਆ ਦੇ ਧਨ ਵਲੋਂ) ਬੇ-ਮੁਥਾਜ ਰਹਿੰਦਾ ਹੈ ॥੭॥ ਨਾਨਕਿ = ਨਾਨਕ ਨੇ। ਵੇਪਰਵਾਹੁ = ਬੇ-ਮੁਥਾਜ ॥੭॥