ਸਾਰਗ ਮਹਲਾ ੫ ॥
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
ਹਰਿ ਹਰਿ ਨਾਮੁ ਦੀਓ ਗੁਰਿ ਸਾਥੇ ॥
The Guru has given me the Name of the Lord, Har, Har, as my Companion.
ਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਨਾਲ ਸਾਥੀ ਦੇ ਦਿੱਤਾ ਹੈ। ਗੁਰਿ = ਗੁਰੂ ਨੇ। ਸਾਥੇ = ਨਾਲ।
ਨਿਮਖ ਬਚਨੁ ਪ੍ਰਭ ਹੀਅਰੈ ਬਸਿਓ ਸਗਲ ਭੂਖ ਮੇਰੀ ਲਾਥੇ ॥੧॥ ਰਹਾਉ ॥
If the Word of God dwells within my heart for even an instant, all my hunger is relieved. ||1||Pause||
ਹੁਣ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸ਼ਬਦ ਹਰ ਵੇਲੇ ਮੇਰੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ (ਉਸ ਦੀ ਬਰਕਤਿ ਨਾਲ) ਮੇਰੀ ਮਾਇਆ ਦੀ ਸਾਰੀ ਭੁੱਖ ਲਹਿ ਗਈ ਹੈ ॥੧॥ ਰਹਾਉ ॥ ਨਿਮਖ = ਅੱਖ ਝਮਕਣ ਜਿਤਨਾ ਸਮਾ। ਹੀਅਰੈ = ਹਿਰਦੇ ਵਿਚ। ਭੂਖ = ਮਾਇਆ ਦੀ ਭੁੱਖ। ਲਾਥੇ = ਲਹਿ ਗਈ ਹੈ ॥੧॥ ਰਹਾਉ ॥
ਕ੍ਰਿਪਾ ਨਿਧਾਨ ਗੁਣ ਨਾਇਕ ਠਾਕੁਰ ਸੁਖ ਸਮੂਹ ਸਭ ਨਾਥੇ ॥
O Treasure of Mercy, Master of Excellence, my Lord and Master, Ocean of peace, Lord of all.
ਹੇ ਕਿਰਪਾ ਦੇ ਖ਼ਜ਼ਾਨੇ! ਹੇ ਸਾਰੇ ਗੁਣਾਂ ਦੇ ਮਾਲਕ ਠਾਕੁਰ! ਹੇ ਸਾਰੇ ਸੁਖਾਂ ਦੇ ਨਾਥ! ਹੇ ਸੁਆਮੀ! ਕ੍ਰਿਪਾ ਨਿਧਾਨ = ਹੇ ਮਿਹਰ ਦੇ ਖ਼ਜ਼ਾਨੇ! ਗੁਣ ਨਾਇਕ = ਹੇ ਸਾਰੇ ਗੁਣਾਂ ਦੇ ਮਾਲਕ! ਠਾਕੁਰ = ਹੇ ਮਾਲਕ! ਨਾਥੇ = ਹੇ ਨਾਥ!
ਏਕ ਆਸ ਮੋਹਿ ਤੇਰੀ ਸੁਆਮੀ ਅਉਰ ਦੁਤੀਆ ਆਸ ਬਿਰਾਥੇ ॥੧॥
My hopes rest in You alone, O my Lord and Master; hope in anything else is useless. ||1||
(ਹੁਣ ਹਰੇਕ ਸੁਖ ਦੁਖ ਵਿਚ) ਮੈਨੂੰ ਸਿਰਫ਼ ਤੇਰੀ ਹੀ (ਸਹਾਇਤਾ ਦੀ) ਆਸ ਰਹਿੰਦੀ ਹੈ। ਕੋਈ ਹੋਰ ਦੂਜੀ ਆਸ ਮੈਨੂੰ ਵਿਅਰਥ ਜਾਪਦੀ ਹੈ ॥੧॥ ਮੋਹਿ = ਮੈਨੂੰ। ਸੁਆਮੀ = ਹੇ ਸੁਆਮੀ! ਦੁਤੀਆ = ਦੂਜੀ। ਬਿਰਾਥੇ = ਵਿਅਰਥ ॥੧॥
ਨੈਣ ਤ੍ਰਿਪਤਾਸੇ ਦੇਖਿ ਦਰਸਾਵਾ ਗੁਰਿ ਕਰ ਧਾਰੇ ਮੇਰੈ ਮਾਥੇ ॥
My eyes were satisfied and fulfilled, gazing upon the Blessed Vision of His Darshan, when the Guru placed His Hand on my forehead.
ਜਦੋਂ ਤੋਂ ਗੁਰੂ ਨੇ ਮੇਰੇ ਮੱਥੇ ਉੱਤੇ ਆਪਣੇ ਹੱਥ ਰੱਖੇ ਹਨ, ਮੇਰੀਆਂ ਅੱਖਾਂ (ਪ੍ਰਭੂ ਦਾ) ਦਰਸਨ ਕਰ ਕੇ ਰੱਜ ਗਈਆਂ ਹਨ। ਨੈਣ = ਅੱਖਾਂ। ਤ੍ਰਿਪਤਾਸੇ = ਰੱਜ ਗਈਆਂ ਹਨ। ਦੇਖਿ = ਵੇਖ ਕੇ। ਗੁਰਿ = ਗੁਰੂ ਨੇ। ਕਰ = (ਆਪਣੇ) ਹੱਥ {ਬਹੁ-ਵਚਨ}। ਮੇਰੈ ਮਾਥੇ = ਮੇਰੇ ਮੱਥੇ ਉੱਤੇ।
ਕਹੁ ਨਾਨਕ ਮੈ ਅਤੁਲ ਸੁਖੁ ਪਾਇਆ ਜਨਮ ਮਰਣ ਭੈ ਲਾਥੇ ॥੨॥੨੦॥੪੩॥
Says Nanak, I have found immeasurable peace; my fear of birth and death is gone. ||2||20||43||
ਨਾਨਕ ਆਖਦਾ ਹੈ- ਮੈਂ ਇਤਨਾ ਸੁਖ ਪ੍ਰਾਪਤ ਕੀਤਾ ਹੈ ਕਿ ਉਹ ਤੋਲਿਆ-ਮਿਣਿਆ ਨਹੀਂ ਜਾ ਸਕਦਾ, ਮੇਰੇ ਜੰਮਣ ਮਰਨ ਦੇ ਭੀ ਸਾਰੇ ਡਰ ਲਹਿ ਗਏ ਹਨ ॥੨॥੨੦॥੪੩॥ ਅਤੁਲ = ਜਿਹੜਾ ਤੋਲਿਆ ਨਾ ਸਕੇ। ਭੈ = ਸਾਰੇ ਡਰ {ਬਹੁ-ਵਚਨ} ॥੨॥੨੦॥੪੩॥