ਸਾਰਗ ਮਹਲਾ ੫ ॥
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
ਰੇ ਮੂੜੑੇ ਆਨ ਕਾਹੇ ਕਤ ਜਾਈ ॥
You fool: why are you going somewhere else?
ਹੇ ਮੂਰਖ! ਤੂੰ ਹੋਰ ਕਿਤੇ ਕਿਉਂ ਭਟਕਦਾ ਫਿਰਦਾ ਹੈਂ? ਰੇ ਮੂੜ੍ਹ੍ਹੇ = ਹੇ ਮੂਰਖ! ਆਨ ਕਤ = ਹੋਰ ਕਿਤੇ। ਕਾਹੇ = ਕਿਉਂ?
ਸੰਗਿ ਮਨੋਹਰੁ ਅੰਮ੍ਰਿਤੁ ਹੈ ਰੇ ਭੂਲਿ ਭੂਲਿ ਬਿਖੁ ਖਾਈ ॥੧॥ ਰਹਾਉ ॥
The Enticing Ambrosial Amrit is with you, but you are deluded, totally deluded, and you eat poison. ||1||Pause||
ਆਤਮਕ ਜੀਵਨ ਦੇਣ ਵਾਲਾ ਸੁੰਦਰ ਹਰਿ-ਨਾਮ-ਜਲ ਤੇਰੇ ਨਾਲ ਹੈ, ਤੂੰ ਉਸ ਤੋਂ ਖੁੰਝ ਖੁੰਝ ਕੇ (ਹੁਣ ਤਕ) ਆਤਮਕ ਮੌਤ ਲਿਆਉਣ ਵਾਲੀ ਜ਼ਹਰ ਹੀ ਖਾਧੀ ਹੈ ॥੧॥ ਰਹਾਉ ॥ ਸੰਗਿ = (ਤੇਰੇ) ਨਾਲ। ਮਨੋਹਰੁ = ਮਨ ਨੂੰ ਮੋਹਣ ਵਾਲਾ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਰੇ = ਹੇ (ਮੂਰਖ)! ਭੂਲਿ ਭੂਲਿ = ਮੁੜ ਮੁੜ (ਇਸ ਨੂੰ) ਭੁੱਲ ਕੇ। ਬਿਖੁ = (ਆਤਮਕ ਮੌਤ ਲਿਆਉਣ ਵਾਲੀ) ਜ਼ਹਰ ॥੧॥ ਰਹਾਉ ॥
ਪ੍ਰਭ ਸੁੰਦਰ ਚਤੁਰ ਅਨੂਪ ਬਿਧਾਤੇ ਤਿਸ ਸਿਉ ਰੁਚ ਨਹੀ ਰਾਈ ॥
God is Beautiful, Wise and Incomparable; He is the Creator, the Architect of Destiny, but you have no love for Him.
ਪਰਮਾਤਮਾ ਸੁੰਦਰ ਹੈ, ਸੁਜਾਨ ਹੈ, ਉਪਮਾ-ਰਹਿਤ ਹੈ, ਰਚਨਹਾਰ ਹੈ-ਉਸ ਨਾਲ ਤੇਰੀ ਰਤਾ ਭੀ ਪ੍ਰੀਤ ਨਹੀਂ। ਚਤੁਰ = ਸਿਆਣੇ। ਅਨੂਪ = {ਅਨ-ਊਪ} ਉਪਮਾ-ਰਹਿਤ। ਬਿਧਾਤੇ = ਸਿਰਜਣਹਾਰ। ਤਿਸੁ ਸਿਉ = ਉਸ ਨਾਲ। ਰੁਚ = ਪ੍ਰੀਤ। ਰਾਈ = ਰਤਾ ਭੀ।
ਮੋਹਨਿ ਸਿਉ ਬਾਵਰ ਮਨੁ ਮੋਹਿਓ ਝੂਠਿ ਠਗਉਰੀ ਪਾਈ ॥੧॥
The mad-man's mind is enticed by Maya, the enticer; he has taken the intoxicating drug of falsehood. ||1||
ਹੇ ਝੱਲੇ! ਮਨ ਨੂੰ ਮੋਹ ਲੈਣ ਵਾਲੀ ਮਾਇਆ ਨਾਲ ਤੇਰਾ ਮਨ ਪਰਚਿਆ ਰਹਿੰਦਾ ਹੈ। ਨਾਸਵੰਤ ਜਗਤ ਵਿਚ ਫਸਾਣ ਵਾਲੀ ਇਹ ਠਗ-ਬੂਟੀ ਹੀ ਤੂੰ ਸਾਂਭ ਰੱਖੀ ਹੈ ॥੧॥ ਮੋਹਨਿ = ਮਨ ਨੂੰ ਮੋਹਣ ਵਾਲੀ ਮਾਇਆ। ਬਾਵਰ = ਹੇ ਝੱਲੇ! ਝੂਠਿ = ਝੂਠ ਵਿਚ, ਨਾਸਵੰਤ ਵਿਚ। ਠਗਉਰੀ = ਠੱਗ-ਬੂਟੀ ॥੧॥
ਭਇਓ ਦਇਆਲੁ ਕ੍ਰਿਪਾਲੁ ਦੁਖ ਹਰਤਾ ਸੰਤਨ ਸਿਉ ਬਨਿ ਆਈ ॥
The Destroyer of pain has become kind and compassionate to me, and I am in tune with the Saints.
ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉੱਤੇ ਦਇਆਵਾਨ ਹੋ ਗਿਆ, ਉਸ ਦੀ ਪ੍ਰੀਤ ਸੰਤ ਜਨਾਂ ਨਾਲ ਬਣ ਗਈ। ਦੁਖ ਹਰਤਾ = ਦੁੱਖਾਂ ਦਾ ਨਾਸ ਕਰਨ ਵਾਲਾ। ਸਿਉ = ਨਾਲ। ਬਨਿ ਆਈ = ਪ੍ਰੀਤ ਬਣੀ ਹੈ।
ਸਗਲ ਨਿਧਾਨ ਘਰੈ ਮਹਿ ਪਾਏ ਕਹੁ ਨਾਨਕ ਜੋਤਿ ਸਮਾਈ ॥੨॥੨੧॥੪੪॥
I have obtained all treasures within the home of my own heart; says Nanak, my light has merged into the Light. ||2||21||44||
ਨਾਨਕ ਆਖਦਾ ਹੈ- ਉਸ ਮਨੁੱਖ ਨੇ ਸਾਰੇ ਖ਼ਜ਼ਾਨੇ ਹਿਰਦੇ-ਘਰ ਵਿਚ ਹੀ ਲੱਭ ਲਏ, ਪਰਮਾਤਮਾ ਦੀ ਜੋਤਿ ਵਿਚ ਉਸ ਦੀ (ਸਦਾ ਲਈ) ਲੀਨਤਾ ਹੋ ਗਈ ॥੨॥੨੧॥੪੪॥ ਨਿਧਾਨ = ਖ਼ਜ਼ਾਨੇ। ਘਰੈ ਮਹਿ = ਹਿਰਦੇ-ਘਰ ਵਿਚ ਹੀ। ਜੋਤਿ = ਪਰਮਾਤਮਾ ਦੀ ਜੋਤਿ ਵਿਚ। ਸਮਾਈ = ਲੀਨਤਾ ਹੋ ਗਈ ਹੈ ॥੨॥੨੧॥੪੪॥