ਸਾਰਗ ਮਹਲਾ

Saarang, Fifth Mehl:

ਸਾਰੰਗ ਪੰਜਵੀਂ ਪਾਤਿਸ਼ਾਹੀ।

ਓਅੰ ਪ੍ਰਿਅ ਪ੍ਰੀਤਿ ਚੀਤਿ ਪਹਿਲਰੀਆ

My consciousness has loved my Beloved God, since the very beginning of time.

(ਉਂਞ ਤਾਂ ਮੇਰੇ) ਚਿੱਤ ਵਿਚ ਪਿਆਰੇ ਦੀ ਪ੍ਰੀਤ ਮੁੱਢ-ਕਦੀਮਾਂ ਦੀ (ਟਿਕੀ ਹੋਈ ਹੈ), ਓਅੰ ਪ੍ਰੀਤਿ = ਪਰਮਾਤਮਾ ਦੀ ਪ੍ਰੀਤ। ਪ੍ਰਿਅ ਪ੍ਰੀਤਿ = ਪਿਆਰੇ ਦੀ ਪ੍ਰੀਤ। ਚੀਤਿ = (ਮੇਰੇ) ਚਿੱਤ ਵਿਚ। ਪਹਿਲਰੀਆ = ਪਹਿਲਾਂ ਦੀ, ਮੁੱਢ-ਕਦੀਮਾਂ ਦੀ।

ਜੋ ਤਉ ਬਚਨੁ ਦੀਓ ਮੇਰੇ ਸਤਿਗੁਰ ਤਉ ਮੈ ਸਾਜ ਸੀਗਰੀਆ ॥੧॥ ਰਹਾਉ

When You blessed me with the Teachings, O my True Guru, I was embellished with beauty. ||1||Pause||

ਪਰ ਹੇ ਸਤਿਗੁਰੂ! ਜਦੋਂ ਤੂੰ ਉਪਦੇਸ਼ ਦਿੱਤਾ (ਉਹ ਪ੍ਰੀਤ ਜਾਗ ਪਈ, ਤੇ) ਮੇਰਾ ਆਤਮਕ ਜੀਵਨ ਸੋਹਣਾ ਬਣ ਗਿਆ ॥੧॥ ਰਹਾਉ ॥ ਜੋ ਬਚਨੁ = ਜਿਹੜਾ ਉਪਦੇਸ਼। ਤਉ = ਤੂੰ। ਸਤਿਗੁਰ = ਹੇ ਸਤਿਗੁਰੂ! ਤਉ = ਤਦੋਂ। ਸੀਗਰੀਆ = ਸਿੰਗਾਰੀ ਗਈ ॥੧॥ ਰਹਾਉ ॥

ਹਮ ਭੂਲਹ ਤੁਮ ਸਦਾ ਅਭੂਲਾ ਹਮ ਪਤਿਤ ਤੁਮ ਪਤਿਤ ਉਧਰੀਆ

I am mistaken; You are never mistaken. I am a sinner; You are the Saving Grace of sinners.

ਹੇ ਗੁਰੂ! ਅਸੀਂ ਜੀਵ (ਸਦਾ) ਭੁੱਲਾਂ ਕਰਦੇ ਹਾਂ, ਤੂੰ ਸਦਾ ਅਭੁੱਲ ਹੈਂ, ਅਸੀਂ ਜੀਵ ਵਿਕਾਰਾਂ ਵਿਚ ਡਿੱਗੇ ਰਹਿੰਦੇ ਹਾਂ, ਤੂੰ ਵਿਕਾਰੀਆਂ ਨੂੰ ਬਚਾਣ ਵਾਲਾ ਹੈਂ। ਹਮ = ਅਸੀਂ ਜੀਵ। ਭੂਲਹ = ਅਸੀਂ ਭੁੱਲਦੇ ਹਾਂ। ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। ਉਧਰੀਆ = (ਵਿਕਾਰਾਂ ਤੋਂ) ਬਚਾਣ ਵਾਲਾ।

ਹਮ ਨੀਚ ਬਿਰਖ ਤੁਮ ਮੈਲਾਗਰ ਲਾਜ ਸੰਗਿ ਸੰਗਿ ਬਸਰੀਆ ॥੧॥

I am a lowly thorn-tree, and You are the sandalwood tree. Please preserve my honor by staying with me; please stay with me. ||1||

ਅਸੀਂ (ਅਰਿੰਡ ਵਰਗੇ) ਨੀਚ ਰੁੱਖ ਹਾਂ ਤੂੰ ਚੰਦਨ ਹੈਂ, ਜੋ ਨਾਲ ਵੱਸਣ ਵਾਲੇ ਰੁੱਖਾਂ ਨੂੰ ਸੁਗੰਧਿਤ ਕਰ ਦੇਂਦਾ ਹੈ। ਹੇ ਗੁਰੂ! ਤੂੰ ਆਪਣੇ ਚਰਨਾਂ ਵਿਚ ਰਹਿਣ ਵਾਲਿਆਂ ਦੀ ਇੱਜ਼ਤ ਰੱਖਣ ਵਾਲਾ ਹੈਂ ॥੧॥ ਬਿਰਖ = ਰੁੱਖ। ਮੈਲਾਗਰ = ਮਲਯ ਪਰਬਤ ਉੱਤੇ ਉੱਗਣ ਵਾਲਾ ਚੰਦਨ। ਲਾਜ = ਇੱਜ਼ਤ। ਸੰਗਿ = ਨਾਲ। ਬਸਰੀਆ = ਵੱਸਣ ਵਾਲੇ ॥੧॥

ਤੁਮ ਗੰਭੀਰ ਧੀਰ ਉਪਕਾਰੀ ਹਮ ਕਿਆ ਬਪੁਰੇ ਜੰਤਰੀਆ

You are deep and profound, calm and benevolent. What am I? Just a poor helpless being.

ਹੇ ਗੁਰੂ! ਤੂੰ ਜਿਗਰੇ ਵਾਲਾ ਹੈਂ, ਧੀਰਜ ਵਾਲਾ ਹੈਂ, ਉਪਕਾਰ ਕਰਨ ਵਾਲਾ ਹੈਂ, ਅਸਾਂ ਨਿਮਾਣੇ ਜੀਵਾਂ ਦੀ ਕੋਈ ਪਾਂਇਆਂ ਨਹੀਂ ਹੈ। ਧੀਰ = ਧੀਰਜ ਵਾਲੇ। ਬਪੁਰੇ = ਨਿਮਾਣੇ, ਵਿਚਾਰੇ। ਜੰਤਰੀਆ = ਜੰਤ।

ਗੁਰ ਕ੍ਰਿਪਾਲ ਨਾਨਕ ਹਰਿ ਮੇਲਿਓ ਤਉ ਮੇਰੀ ਸੂਖਿ ਸੇਜਰੀਆ ॥੨॥੨੨॥੪੫॥

The Merciful Guru Nanak has united me with the Lord. I lay on His Bed of Peace. ||2||22||45||

ਹੇ ਕ੍ਰਿਪਾਲ ਗੁਰੂ! ਜਦੋਂ ਤੂੰ ਮੈਨੂੰ ਨਾਨਕ ਨੂੰ ਪ੍ਰਭੂ ਦਾ ਮੇਲ ਕਰਾਇਆ, ਤਦੋਂ ਤੋਂ ਮੇਰੀ ਹਿਰਦਾ-ਸੇਜ ਸੁਖ-ਭਰਪੂਰ ਹੋ ਗਈ ਹੈ ॥੨॥੨੨॥੪੫॥ ਗੁਰ = ਹੇ ਗੁਰੂ! ਸੂਖਿ = ਸੁਖ ਵਾਲੀ। ਸੇਜਰੀਆ = ਹਿਰਦਾ-ਸੇਜ ॥੨॥੨੨॥੪੫॥