ਦੋਹਰਾ

DOHRA

ਦੋਹਰਾ:

ਆਦਿ ਮ੍ਰਿਗੀਜਾ ਉਚਰਿ ਕੈ ਪਤਿ ਰਿਪੁ ਅੰਤਿ ਉਚਾਰ

ਪਹਿਲਾਂ 'ਮ੍ਰਿਗੀਜਾ' (ਹਿਰਨ) ਉਚਾਰ ਕੇ, ਫਿਰ 'ਪਤਿ ਰਿਪੁ' ਸ਼ਬਦ ਅੰਤ ਵਿਚ ਉਚਾਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਸੁ ਧਾਰ ॥੭੬੨॥

Saying firstly the word “Mrigi-jaa” and then uttering “Pati” and “Ripu”, O poets, the names of Tupak are formed.762.

(ਇਹ) ਨਾਮ ਤੁਪਕ ਦਾ ਹੈ। ਚੰਗੇ ਕਵੀ ਵਿਚਾਰ ਕਰ ਲੈਣ ॥੭੬੨॥

ਤ੍ਰਿਣਚਰ ਆਦਿ ਉਚਾਰ ਕੈ ਪਤਿ ਅਰਿ ਬਹੁਰਿ ਉਚਾਰ

ਪਹਿਲਾਂ 'ਤ੍ਰਿਣਚਰ' (ਘਾਹ ਚਰਨ ਵਾਲਾ ਪਸ਼ੂ, ਹਿਰਨ) ਸ਼ਬਦ ਉਚਾਰ ਕੇ ਫਿਰ 'ਪਤਿ ਅਰਿ' ਸ਼ਬਦ ਕਹੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਘਰ ਸਵਾਰ ॥੭੬੩॥

The names of Tupak are formed by uttering firstly “Tran-char” and then “Pati-Atri”.763.

(ਇਹ) ਨਾਮ ਤੁਪਕ ਦਾ ਬਣਦਾ ਹੈ। ਸੂਝਵਾਨ ਵਿਚਾਰ ਲੈਣ ॥੭੬੩॥