ਚੌਪਈ

CHAUPAI

ਚੌਪਈ:

ਮ੍ਰਿਗੀ ਅਨੁਜ ਕੋ ਆਦਿ ਉਚਾਰੋ

ਪਹਿਲਾਂ 'ਮ੍ਰਿਗੀ ਅਨੁਜ' (ਹਿਰਨੀ ਦਾ ਛੋਟਾ ਭਰਾ) (ਸ਼ਬਦ) ਕਹੋ।

ਤਾ ਪਾਛੇ ਨਾਇਕ ਪਦ ਡਾਰੋ

ਫਿਰ 'ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਪ੍ਰਮਾਨਹੁ

ਫਿਰ 'ਸਤ੍ਰੁ' ਸ਼ਬਦ ਕਥਨ ਕਰੋ।

ਨਾਮ ਤੁਫੰਗ ਸਕਲ ਜੀਅ ਜਾਨਹੁ ॥੭੫੭॥

Putting firstly “Mrigi-anuj” and afterwards adding the words “Nayak” and “Shatru”, all the names of Tupak are known.757.

ਇਸ ਨੂੰ ਸਭ ਲੋਗ ਤੁਫੰਗ ਦਾ ਨਾਮ ਸਮਝੋ ॥੭੫੭॥

ਮ੍ਰਿਗੀ ਅਨੁਜ ਕੋ ਆਦਿ ਉਚਾਰੋ

ਪਹਿਲਾਂ 'ਮ੍ਰਿਗੀ ਅਨੁਜ' ਸ਼ਬਦ ਕਹੋ।

ਤਾ ਪਾਛੈ ਨਾਇਕ ਪਦ ਡਾਰੋ

ਉਸ ਪਿਛੋਂ 'ਨਾਇਕ' ਸ਼ਬਦ ਜੋੜੋ।

ਸਤ੍ਰੁ ਸਬਦ ਬਹੁਰੋ ਸੁ ਬਖਾਨੋ

ਫਿਰ 'ਸਤ੍ਰੁ' ਪਦ ਕਥਨ ਕਰੋ।

ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥੭੫੮॥

Putting firstly “Mrigi-anuj” and then “Nayak” and afterwards uttering the word “Shatru”, all the names of Tupak are comprehended.758.

(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ ॥੭੫੮॥

ਮ੍ਰਿਗੀ ਅਨੁਜ ਸਬਦਾਦਿ ਉਚਾਰੋ

ਪਹਿਲਾਂ 'ਮ੍ਰਿਗੀ ਅਨੁਜ' ਸ਼ਬਦ ਦਾ ਉਚਾਰਨ ਕਰੋ।

ਨਾਇਕ ਪਦ ਪਾਛੈ ਦੇ ਡਾਰੋ

ਇਸ ਪਿਛੋਂ 'ਨਾਇਕ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਬਹੁਰ ਬਖਾਨੋ

ਫਿਰ 'ਸਤ੍ਰੁ' ਸ਼ਬਦ ਕਥਨ ਕਰੋ।

ਨਾਮ ਤੁਫੰਗ ਸਭੈ ਜੀਅ ਜਾਨੋ ॥੭੫੯॥

Saying the word “Mrigi-anuj” in the beginning, then add the word “Nayak” and afterwards adding the word “Shatru”, comprehend all the names of Tupak.759.

ਸਭ ਲੋਗ ਮਨ ਵਿਚ (ਇਸ ਨੂੰ) ਤੁਫੰਗ ਦਾ ਨਾਮ ਸਮਝੋ ॥੭੫੯॥

ਮ੍ਰਿਗੀ ਰਵਣ ਸਬਦਾਦਿ ਭਣਿਜੈ

ਪਹਿਲਾਂ 'ਮ੍ਰਿਗੀ ਰਵਣ' (ਹਿਰਨ) ਸ਼ਬਦ ਕਥਨ ਕਰੋ।

ਤਾ ਪਾਛੇ ਨਾਇਕ ਪਦ ਦਿਜੈ

ਫਿਰ 'ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਬਖਾਨਹੁ

ਫਿਰ 'ਸਤ੍ਰੁ' ਸ਼ਬਦ ਦਾ ਕਥਨ ਕਰੋ।

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੭੬੦॥

Know the names of Tupak, by saying firstly the word “Mirgi-raman” and then adding the words “Nayak” and “Dhatru”.760.

ਸਭ ਇਸ ਨੂੰ ਤੁਪਕ ਦਾ ਨਾਮ ਸਮਝੋ ॥੭੬੦॥

ਮ੍ਰਿਗਜਾਇਕ ਪਦ ਆਦਿ ਬਖਾਨੈ

ਪਹਿਲਾਂ 'ਮ੍ਰਿਗਜਾਇਕ' (ਹਿਰਨ ਦਾ ਪੈਦਾ ਕੀਤਾ ਹੋਇਆ ਬੱਚਾ, ਹਿਰਨੋਟਾ) ਸ਼ਬਦ ਕਹੋ।

ਤਾ ਪਾਛੇ ਨਾਇਕ ਪਦ ਠਾਨੈ

ਉਸ ਪਿਛੋਂ 'ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਭਣਿਜੈ

ਫਿਰ 'ਸਤ੍ਰੁ' ਸ਼ਬਦ ਦਾ ਕਥਨ ਕਰੋ।

ਨਾਮ ਬੰਦੂਕ ਜਾਨ ਜੀਅ ਲਿਜੈ ॥੭੬੧॥

Saying firstly the word “Mrig-jaayak” and then uttering the words “Nayak Shatru”, comprehend the names of Tupak (Bandook) in your mind.761.

(ਇਸ ਨੂੰ) ਮਨ ਵਿਚ ਬੰਦੂਕ ਦਾ ਨਾਮ ਸਮਝ ਲਵੋ ॥੭੬੧॥