ਅੜਿਲ

ARIL

ਅੜਿਲ:

ਮ੍ਰਿਗੀਰਾਜ ਕੋ ਆਦਿ ਉਚਾਰਨ ਕੀਜੀਐ

ਪਹਿਲਾਂ 'ਮ੍ਰਿਗੀਰਾਜ' (ਸ਼ੇਰ) (ਸ਼ਬਦ) ਦਾ ਉਚਾਰਨ ਕਰੋ।

ਤਾ ਕੇ ਪਾਛੇ ਨਾਇਕ ਪਦ ਕਹਿ ਦੀਜੀਐ

ਉਸ ਪਿਛੋਂ 'ਨਾਇਕ' ਸ਼ਬਦ ਜੋੜ ਦਿਓ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਯੋ

ਫਿਰ ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਹੋ ਨਾਮ ਤੁਪਕ ਕੈ ਸਕਲ ਚਤੁਰ ਪਹਿਚਾਨੀਯੋ ॥੭੫੪॥

Saying firstly the word “Mrigiraaj”, then uttering the word “Nayak” and then adding the word “Shatru” at the end, O wise persons! reocognise all the names of Tupak.754.

ਸਭ ਚਤੁਰ ਪੁਰਸ਼ ਇਸ ਨੂੰ ਤੁਪਕ ਦਾ ਨਾਮ ਸਮਝ ਲਵੋ ॥੭੫੪॥

ਮ੍ਰਿਗਿਜ ਸਬਦ ਕੋ ਮੁਖ ਤੇ ਆਦਿ ਬਖਾਨੀਐ

ਪਹਿਲਾਂ 'ਮ੍ਰਿਗਿਜ' (ਹਿਰਨੀ ਦਾ ਬੱਚਾ, ਹਿਰਨ) ਨੂੰ ਮੁਖ ਤੋਂ ਕਹੋ।

ਤਾ ਕੇ ਪਾਛੇ ਨਾਇਕ ਪਦ ਕੋ ਠਾਨੀਐ

ਫਿਰ 'ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਹੋ।

ਹੋ ਨਾਮ ਤੁਪਕ ਕੇ ਸਭ ਹੀ ਚਤੁਰ ਬਿਚਾਰੀਐ ॥੭੫੫॥

Saying the word “Mrigaj” in the beginning and then uttering the words “Nayak” and “Shatru”, O wise men! comprehend the names of Tupak.755.

ਸਾਰੇ ਸੂਝਵਾਨ ਇਸ ਨੂੰ ਤੁਪਕ ਦਾ ਨਾਮ ਸਮਝ ਲੈਣ ॥੭੫੫॥

ਮੁਖ ਤੇ ਪ੍ਰਥਮ ਮ੍ਰਿਗੀ ਸੁ ਸਬਦ ਕੋ ਭਾਖੀਐ

ਮੁਖ ਤੋਂ ਪਹਿਲਾਂ 'ਮ੍ਰਿਗੀ' ਸ਼ਬਦ ਉਚਾਰੋ।

ਤਾ ਕੇ ਪਾਛੇ ਨਾਇਕ ਪਦ ਕੋ ਰਾਖੀਐ

(ਫਿਰ) ਉਸ ਪਿਛੋਂ 'ਨਾਇਕ' ਸ਼ਬਦ ਰਖੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਹੋ ਨਾਮ ਤੁਪਕ ਕੇ ਸਕਲ ਚਤੁਰ ਚਿਤਿ ਧਾਰੀਐ ॥੭੫੬॥

Putting firstly the word “Mrigi”, the word “Nayak” and after-wards adding the word “Shatru”, all the names of Tupak are comprehended in mind.756.

ਸਭ ਚਤੁਰ ਲੋਗ (ਇਸ ਨੂੰ) ਤੁਪਕ ਦਾ ਨਾਮ ਸਮਝ ਲੈਣ ॥੭੫੬॥