ਚੌਪਈ

CHAUPAI

ਚੌਪਈ:

ਕਿਸਨ ਪਿਸਠ ਚਰਮਾਦਿ ਉਚਾਰੋ

Utter firstly the words “Krishna-Prashth-Charam”,

ਪਹਿਲਾਂ 'ਕਿਸਨ ਪਿਸਠ ਚਰਮ' (ਕਾਲੀ ਚਮੜੀ ਵਾਲੀ ਪਿਠ) ਪਦਾਂ ਨੂੰ ਉਚਾਰਨ ਕਰੋ।

ਤਾ ਪਾਛੇ ਨਾਇਕ ਪਦ ਡਾਰੋ

Then add the word “Nayak”

ਫਿਰ 'ਨਾਇਕ' ਪਦ ਨੂੰ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਬਖਾਨੋ

And afterwards mention the word “Shatru”

ਫਿਰ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।

ਨਾਮ ਤੁਪਕ ਕੇ ਸਕਲ ਪਛਾਨੋ ॥੭੪੫॥

In this way recognize all the names of Tupak.745.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੭੪੫॥

ਚਾਰੁ ਨੇਤ੍ਰ ਸਬਦਾਦਿ ਉਚਾਰੋ

After the words “Chaaru-netra”,

'ਚਾਰੁ ਨੇਤ੍ਰ' (ਸੁੰਦਰ ਨੇਤਰ) ਸ਼ਬਦ ਸ਼ੁਰੂ ਵਿਚ ਉਚਾਰੋ।

ਤਾ ਪਾਛੇ ਪਤਿ ਸਬਦ ਬਿਚਾਰੋ

Add the words “Pati” and “Naath”

ਫਿਰ 'ਪਤਿ' ਸ਼ਬਦ ਸੋਚੋ।

ਸਤ੍ਰੁ ਸਬਦ ਕਹੁ ਬਹੁਰੋ ਦੀਜੈ

ਫਿਰ 'ਸਤ੍ਰੁ' ਸ਼ਬਦ ਨੂੰ ਜੋੜੋ।

ਨਾਮ ਤੁਫੰਗ ਚੀਨ ਚਿਤਿ ਲੀਜੈ ॥੭੪੬॥

And in this way recognize the names of Tupak in your mind.746.

ਇਸ ਨੂੰ ਚਿਤ ਵਿਚ ਤੁਫੰਗ ਦਾ ਨਾਮ ਸਮਝ ਲਵੋ ॥੭੪੬॥

ਨੈਨੋਤਮ ਪਦ ਆਦਿ ਉਚਾਰੋ

'ਨੈਨੋਤਮ' (ਉਤਮ ਨੈਣਾਂ ਵਾਲਾ ਹਿਰਨ) ਪਦ ਸ਼ੁਰੂ ਵਿਚ ਰਖੋ।

ਨਾਇਕ ਪਦ ਪਾਛੇ ਦੇ ਡਾਰੋ

ਫਿਰ 'ਨਾਇਕ' ਪਦ ਜੋੜੋ।

ਸਤ੍ਰੁ ਸਬਦ ਕਹੁ ਬਹੁਰਿ ਬਖਾਨੋ

ਫਿਰ 'ਸਤ੍ਰੁ' ਸ਼ਬਦ ਦਾ ਬਖਾਨ ਕਰੋ।

ਨਾਮ ਤੁਪਕ ਕੇ ਸਭ ਜੀਅ ਜਾਨੋ ॥੭੪੭॥

Saying the word “Nayanotam”, add the words “Nayak” and “Shatru”, then recognize the names of Tupak in your mind.747.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੭੪੭॥

ਦ੍ਰਿਗੀ ਸਬਦ ਕੋ ਆਦਿ ਬਖਾਨੋ

ਪਹਿਲਾਂ 'ਦ੍ਰਿਗੀ' (ਸੁੰਦਰ ਅੱਖਾਂ ਵਾਲਾ ਹਿਰਨ) ਨੂੰ ਉਚਾਰੋ।

ਤਾ ਪਾਛੇ ਨਾਇਕ ਪਦ ਠਾਨੋ

ਉਸ ਪਿਛੋਂ 'ਨਾਇਕ' ਸ਼ਬਦ ਜੋੜੋ।

ਸਤ੍ਰੁ ਸਬਦ ਕਹੁ ਬਹੁਰੋ ਦੀਜੈ

ਫਿਰ 'ਸਤ੍ਰੁ' ਸ਼ਬਦ ਰਖੋ।

ਨਾਮ ਤੁਫੰਗ ਚੀਨ ਚਿਤਿ ਲੀਜੈ ॥੭੪੮॥

Saying firstly the word “Mrigi”, then add the words “Nayak” and “Shatru”, then recognize the names of Tupak in your mind.748.

ਇਸ ਨੂੰ ਤੁਪਕ ਦਾ ਨਾਮ ਸਮਝ ਲਵੋ ॥੭੪੮॥

ਚਖੀ ਸਬਦ ਕੋ ਆਦਿ ਉਚਾਰੋ

'ਚਖੀ' (ਸੋਹਣੀਆਂ ਅੱਖਾਂ ਵਾਲਾ ਹਿਰਨ) ਸ਼ਬਦ ਦਾ ਪਹਿਲਾਂ ਉਚਾਰਨ ਕਰੋ।

ਤਾ ਪਾਛੇ ਪਤਿ ਪਦ ਦੇ ਡਾਰੋ

ਫਿਰ 'ਪਤਿ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਬਖਾਨੋ

ਫਿਰ 'ਸਤ੍ਰੁ' ਸ਼ਬਦ ਦਾ ਬਖਾਨ ਕਰੋ।

ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥੭੪੯॥

Comprehend the names of Tupak by firstly saying the word “Chakkhi” and then adding the words “Ripu” and “Shatru”.749.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੭੪੯॥

ਮ੍ਰਿਗੀ ਅਧਿਪ ਕੋ ਆਦਿ ਉਚਾਰੋ

'ਮ੍ਰਿਗੀ ਅਧਿਪ' (ਹਿਰਨੀ ਦਾ ਪਤੀ, ਹਿਰਨ) ਨੂੰ ਪਹਿਲਾਂ ਉਚਾਰੋ।

ਤਾ ਪਾਛੇ ਪਤਿ ਪਦ ਦੇ ਡਾਰੋ

ਫਿਰ 'ਪਤਿ' ਪਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਬਖਾਨੋ

ਫਿਰ 'ਸਤ੍ਰੁ' ਸ਼ਬਦ ਨੂੰ ਬਖਾਨੋ।

ਨਾਮ ਤੁਪਕ ਕੇ ਸਭ ਪਹਿਚਾਨੋ ॥੭੫੦॥

Saying the words “Mrigi-aadhip” and then adding the words “Pati” and “Shatru”, recognize thus all the names of tupak.750.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੭੫੦॥

ਮ੍ਰਿਗੀਰਾਟ ਸਬਦਾਦਿ ਭਨਿਜੈ

ਪਹਿਲਾਂ 'ਮ੍ਰਿਗੀਰਾਟ' ਸ਼ਬਦ ਕਹੋ।

ਤਾ ਪਾਛੇ ਪਤਿ ਪਦ ਕਹੁ ਦਿਜੈ

ਫਿਰ 'ਪਤਿ' ਪਦ ਨੂੰ ਜੋੜੋ।

ਸਤ੍ਰੁ ਸਬਦ ਕੋ ਅੰਤਿ ਉਚਾਰੋ

ਅੰਤ ਵਿਚ 'ਸਤ੍ਰੁ' ਸ਼ਬਦ ਉਚਾਰੋ।

ਨਾਮ ਤੁਪਕ ਕੇ ਸਭ ਜੀਅ ਧਾਰੋ ॥੭੫੧॥

Utter firstly the words Mrigi-raat” and then say “Pati Shatru”, thus comprehend the names of tupak.751.

(ਇਸ ਨੂੰ) ਸਾਰੇ ਮਨ ਵਿਚ ਤੁਪਕ ਦਾ ਨਾਮ ਸਮਝੋ ॥੭੫੧॥

ਮ੍ਰਿਗੀ ਇੰਦ੍ਰ ਸਬਦਾਦਿ ਬਖਾਨੋ

'ਮ੍ਰਿਗੀ ਇੰਦ੍ਰ' ਸ਼ਬਦ ਆਦਿ ਸ਼ੁਰੂ ਵਿਚ ਰਖੋ।

ਤਾ ਪਾਛੇ ਨਾਇਕ ਪਦ ਠਾਨੋ

Utter firstly the words “Mrigi-Indra” and add the word “Nayak”

ਫਿਰ 'ਨਾਇਕ' ਪਦ ਜੋੜੋ।

ਤਾ ਪਾਛੇ ਰਿਪੁ ਸਬਦ ਭਨੀਜੈ

ਫਿਰ 'ਰਿਪੁ' ਪਦ ਕਥਨ ਕਰੋ।

ਨਾਮ ਤੁਫੰਗ ਚੀਨ ਚਿਤਿ ਲੀਜੈ ॥੭੫੨॥

After that speaking the word “Ripu”, recognize all the names of Tupak.752.

(ਇਸ ਤਰ੍ਹਾਂ) ਚਿਤ ਵਿਚ ਤੁਫੰਗ ਦਾ ਨਾਮ ਸਮਝ ਲਵੋ ॥੭੫੨॥

ਮ੍ਰਿਗੀ ਏਸਰ ਕੋ ਆਦਿ ਉਚਰੀਐ

'ਮ੍ਰਿਗੀ ਏਸਰ' (ਹਿਰਨ) ਸ਼ਬਦ ਨੂੰ ਪਹਿਲਾਂ ਉਚਾਰੋ।

ਤਾ ਪਾਛੇ ਪਤਿ ਪਦ ਦੇ ਡਰੀਐ

Utter firstly the word “Mrigeshwar”, speak words “Pati Shatru”

ਫਿਰ 'ਪਤਿ' ਸ਼ਬਦ ਨੂੰ ਜੋੜੋ।

ਸਤ੍ਰੁ ਸਬਦ ਕੋ ਅੰਤਿ ਬਖਾਨੋ

ਅੰਤ ਵਿਚ 'ਸਤ੍ਰੁ' ਸ਼ਬਦ ਰਖੋ।

ਨਾਮ ਤੁਫੰਗ ਸਕਲ ਪਹਿਚਾਨੋ ॥੭੫੩॥

Then recognise all the names of Tupak.753.

(ਇਸ ਨੂੰ) ਸਾਰੇ ਤੁਫੰਗ ਦਾ ਨਾਮ ਸਮਝੋ ॥੭੫੩॥