ਮਃ

Fifth Mehl:

ਪੰਜਵੀਂ ਪਾਤਿਸਾਹੀ।

ਮਤੜੀ ਕਾਂਢਕੁ ਆਹ ਪਾਵ ਧੋਵੰਦੋ ਪੀਵਸਾ

I drink in the water which has washed the feet of those who share the Teachings.

ਜੇਹੜਾ ਮਨੁੱਖ ਮੇਰੀ ਖੋਟੀ ਮਤ ਨੂੰ (ਮੇਰੇ ਅੰਦਰੋਂ) ਕੱਢ ਦੇਵੇ, ਮੈਂ ਉਸ ਦੇ ਪੈਰ ਧੋ ਧੋ ਕੇ ਪੀਵਾਂਗਾ। ਕੁਆਹੁ = ਭੈੜੀ, ਖੋਟੀ (ਕੁਲਾਹ), ਘਾਟੇ ਵਾਲੀ। ਮਤੜੀ = ਕੋਝੀ ਮਤ। ਕਾਂਢ = ਕੱਢਣ ਵਾਲਾ। ਕਾਂਢ ਪਾਵ = ਕੱਢਣ ਵਾਲੇ ਦੇ ਪੈਰ।

ਮੂ ਤਨਿ ਪ੍ਰੇਮੁ ਅਥਾਹ ਪਸਣ ਕੂ ਸਚਾ ਧਣੀ ॥੩॥

My body is filled with infinite love to see my True Master. ||3||

ਸਦਾ ਕਾਇਮ ਰਹਿਣ ਵਾਲੇ ਮਾਲਕ ਦਾ ਦਰਸਨ ਕਰਨ ਵਾਸਤੇ ਮੇਰੇ ਹਿਰਦੇ ਵਿਚ ਅਥਾਹ ਪ੍ਰੇਮ ਹੈ (ਪਰ ਮੇਰੀ ਖੋਟੀ ਮਤ ਦਰਸਨ ਦੇ ਰਸਤੇ ਵਿਚ ਰੋਕ ਪਾਂਦੀ ਹੈ) ॥੩॥ ਮੂ ਤਨਿ = ਮੇਰੇ ਸਰੀਰ ਵਿਚ, ਮੇਰੇ ਹਿਰਦੇ ਵਿਚ। ਅਥਾਹ = ਬੇਅੰਤ। ਪਸਣ ਕੂ = ਵੇਖਣ ਲਈ। ਧਣੀ = ਮਾਲਕ ॥੩॥