ਮਃ

Fifth Mehl:

ਪੰਜਵੀਂ ਪਾਤਿਸ਼ਾਹੀ।

ਜਾਣੁ ਵਸੰਦੋ ਮੰਝਿ ਪਛਾਣੂ ਕੋ ਹੇਕੜੋ

Know that He dwells within all; rare are those who realize this.

ਅੰਤਰਜਾਮੀ ਪਰਮਾਤਮਾ (ਹਰੇਕ ਜੀਵ ਦੇ) ਅੰਦਰ ਵੱਸਦਾ ਹੈ, ਪਰ ਇਸ ਗੱਲ ਨੂੰ ਕੋਈ ਵਿਰਲਾ ਬੰਦਾ ਸਮਝਦਾ ਹੈ। ਜਾਣੁ = ਅੰਤਰਜਾਮੀ। ਮੰਝਿ = (ਹਰੇਕ ਜੀਵ ਦੇ) ਅੰਦਰ। ਕੋ ਹੋਕੜੋ = ਕੋਈ ਵਿਰਲਾ ਇਕ।

ਤੈ ਤਨਿ ਪੜਦਾ ਨਾਹਿ ਨਾਨਕ ਜੈ ਗੁਰੁ ਭੇਟਿਆ ॥੨॥

There is no obscuring veil on the body of that one, O Nanak, who meets the Guru. ||2||

ਹੇ ਨਾਨਕ! (ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਦੇ ਹਿਰਦੇ ਵਿਚ (ਸਰੀਰ ਵਿਚ ਪਰਮਾਤਮਾ ਨਾਲੋਂ) ਵਿੱਥ ਨਹੀਂ ਰਹਿ ਜਾਂਦੀ (ਤੇ ਉਹ ਪਰਮਾਤਮਾ ਨੂੰ ਆਪਣੇ ਅੰਦਰ ਵੇਖ ਲੈਂਦਾ ਹੈ) ॥੨॥ ਤੈ ਤਨਿ = ਉਸ ਮਨੁੱਖ ਦੇ ਸਰੀਰ ਵਿਚ। ਪੜਦਾ = ਪਰਮਾਤਮਾ ਨਾਲੋਂ ਵਿੱਥ। ਜੈ = ਜਿਸ ਨੂੰ। ਭੇਟਿਆ = ਮਿਲਿਆ ॥੨॥