ਡਖਣੇ ਮਃ ੫ ॥
Dakhanay, Fifth Mehl:
ਡਖਣੇ ਪੰਜਵੀਂ ਪਾਤਿਸ਼ਾਹੀ।
ਮੁਖਹੁ ਅਲਾਏ ਹਭ ਮਰਣੁ ਪਛਾਣੰਦੋ ਕੋਇ ॥
All speak with their mouths, but rare are those one who realize death.
ਸਾਰੀ ਸ੍ਰਿਸ਼ਟੀ ਹੀ ਮੂੰਹ ਨਾਲ ਆਖਦੀ ਹੈ (ਕਿ) ਮੌਤ (ਸਿਰ ਉਤੇ ਖੜੀ ਹੈ), ਪਰ ਕੋਈ ਵਿਰਲਾ ਬੰਦਾ (ਇਹ ਗੱਲ ਯਕੀਨ ਨਾਲ) ਸਮਝਦਾ ਹੈ। ਅਲਾਏ = ਉਚਾਰਦਾ ਹੈ, ਆਖਦਾ ਹੈ। ਹਭ = ਸਾਰੀ (ਸ੍ਰਿਸ਼ਟੀ)। ਕੋਇ = ਕੋਈ ਵਿਰਲਾ।
ਨਾਨਕ ਤਿਨਾ ਖਾਕੁ ਜਿਨਾ ਯਕੀਨਾ ਹਿਕ ਸਿਉ ॥੧॥
Nanak is the dust of the feet of those who have faith in the One Lord. ||1||
ਹੇ ਨਾਨਕ! ਮੈਂ ਉਹਨਾਂ (ਗੁਰਮੁਖਾਂ) ਦੀ ਚਰਨ-ਧੂੜ (ਮੰਗਦਾ) ਹਾਂ ਜੋ (ਮੌਤ ਨੂੰ ਸੱਚ ਜਾਣ ਕੇ) ਇਕ ਪਰਮਾਤਮਾ ਨਾਲ ਸੰਬੰਧ ਜੋੜਦੇ ਹਨ ॥੧॥ ਖਾਕੁ = ਚਰਨ-ਧੂੜ। ਯਕੀਨਾ = ਪਰਤੀਤ, ਸਰਧਾ। ਹਿਕ = ਇਕ ॥੧॥