ਗੁਰੂ ਮੁਖੁ ਦੇਖਿ ਗਰੂ ਸੁਖੁ ਪਾਯਉ

Gazing upon the Face of the Guru, I find peace.

ਸਤਿਗੁਰੂ (ਅਮਰਦਾਸ ਜੀ) ਦਾ ਦਰਸ਼ਨ ਕਰ ਕੇ (ਗੁਰੂ ਰਾਮਦਾਸ ਜੀ ਨੇ) ਵੱਡਾ ਆਨੰਦ ਪਾਇਆ ਹੈ। ਗੁਰੂ ਮੁਖੁ = ਸਤਿਗੁਰੂ ਦਾ ਮੂੰਹ। ਗਰੂ ਸੁਖੁ = ਵੱਡਾ ਆਨੰਦ। ਗਰੂ = (गरीयस् = Compare of गुरु)। ਪਾਯਉ = ਲੱਭਾ ਹੈ, ਲਿਆ ਹੈ।

ਹੁਤੀ ਜੁ ਪਿਆਸ ਪਿਊਸ ਪਿਵੰਨ ਕੀ ਬੰਛਤ ਸਿਧਿ ਕਉ ਬਿਧਿ ਮਿਲਾਯਉ

I was thirsty, yearning to drink in the Nectar; to fulfill that wish, the Guru laid out the way.

(ਆਪ ਨੂੰ) ਅੰਮ੍ਰਿਤ ਪੀਣ ਦੀ ਜਿਹੜੀ ਤਾਂਘ ਲੱਗੀ ਹੋਈ ਸੀ, ਉਸ ਮਨ-ਇੱਛਤ (ਤਾਂਘ ਦੀ) ਸਫਲਤਾ ਦਾ ਢੰਗ (ਹਰੀ ਨੇ) ਬਣਾ ਦਿੱਤਾ ਹੈ। ਹੁਤੀ ਜੁ ਪਿਆਸ = ਜਿਹੜੀ ਤ੍ਰੇਹ (ਲੱਗੀ ਹੋਈ) ਸੀ। ਪਿਊਸ = ਅੰਮ੍ਰਿਤ (पीयुष)। ਪਿਵੰਨ ਕੀ = ਪੀਣ ਦੀ। ਬੰਛਤ = ਮਨ-ਇੱਜ਼ਤ। ਕਉ = ਵਾਸਤੇ। ਬਿਧਿ = ਢੰਗ! ਮਿਲਾਯਉ = ਮਿਲਾ ਦਿੱਤਾ ਹੈ, ਬਣਾ ਦਿੱਤਾ ਹੈ।

ਪੂਰਨ ਭੋ ਮਨ ਠਉਰ ਬਸੋ ਰਸ ਬਾਸਨ ਸਿਉ ਜੁ ਦਹੰ ਦਿਸਿ ਧਾਯਉ

My mind has become perfect; it dwells in the Lord's Place; it had been wandering in all directions, in its desire for tastes and pleasures.

(ਸੰਸਾਰੀ ਜੀਵਾਂ ਦਾ) ਜੋ ਮਨ ਰਸਾਂ ਵਾਸ਼ਨਾਂ ਦੇ ਪਿੱਛੇ ਦਸੀਂ ਪਾਸੀਂ ਦੌੜਦਾ ਹੈ ਆਪ ਦਾ ਉਹ ਮਨ ਰੱਜ ਗਿਆ ਹੈ ਤੇ ਟਿਕ ਗਿਆ ਹੈ। ਭੋ = ਹੋ ਗਿਆ ਹੈ। ਠਉਰ ਬਸੋ = ਥਾਂਇ ਵੱਸ ਪਿਆ ਹੈ, ਟਿਕ ਗਿਆ ਹੈ। ਰਸ ਬਾਸਨ ਸਿਉ = ਰਸਾਂ ਤੇ ਵਾਸ਼ਨਾਂ ਨਾਲ। ਜੁ = ਜਿਹੜਾ ਮਨ। ਦਹੰ ਦਿਸਿ = ਦਸੀਂ ਪਾਸੀਂ। ਧਾਯਉ = ਦੌੜਦਾ ਹੈ।

ਗੋਬਿੰਦ ਵਾਲੁ ਗੋਬਿੰਦ ਪੁਰੀ ਸਮ ਜਲੵਨ ਤੀਰਿ ਬਿਪਾਸ ਬਨਾਯਉ

Goindwal is the City of God, built on the bank of the Beas River.

(ਜਿਸ ਸਤਿਗੁਰੂ ਅਮਰਦਾਸ ਜੀ ਨੇ) ਬੈਕੁੰਠ ਵਰਗਾ ਗੋਇੰਦਵਾਲ ਬਿਆਸਾ ਦੇ ਪਾਣੀਆਂ ਦੇ ਕੰਢੇ ਉਤੇ ਬਣਾ ਦਿੱਤਾ ਹੈ, ਗੋਬਿੰਦ ਪੁਰੀ ਸਮ = ਹਰੀ ਦੇ ਨਗਰ ਸਮਾਨ, ਬੈਕੁੰਠ ਸਮਾਨ। ਸਮ = ਬਰਾਬਰ, ਵਰਗਾ। ਜਲ੍ਯ੍ਯਨ ਤੀਰਿ ਬਿਪਾਸ = ਬਿਆਸਾ ਦੇ ਜਲਾਂ ਦੇ ਕੰਢੇ ਉਤੇ।

ਗਯਉ ਦੁਖੁ ਦੂਰਿ ਬਰਖਨ ਕੋ ਸੁ ਗੁਰੂ ਮੁਖੁ ਦੇਖਿ ਗਰੂ ਸੁਖੁ ਪਾਯਉ ॥੬॥੧੦॥

The pains of so many years have been taken away; gazing upon the Face of the Guru, I find peace. ||6||10||

ਉਸ ਗੁਰੂ ਦਾ ਮੂੰਹ ਵੇਖ ਕੇ (ਗੁਰੂ ਰਾਮਦਾਸ ਜੀ ਨੇ) ਵੱਡਾ ਆਨੰਦ ਪਾਇਆ ਹੈ, (ਆਪ ਦਾ, ਮਾਨੋ) ਵਰ੍ਹਿਆਂ ਦਾ ਦੁੱਖ ਦੂਰ ਹੋ ਗਿਆ ਹੈ ॥੬॥੧੦॥ ਬਰਖਨ ਕੋ ਦੁਖੁ = ਵਰ੍ਹਿਆਂ ਦਾ ਦੁੱਖ। ਤੀਰਿ = ਕੰਢੇ ਉੱਤੇ ॥੬॥੧੦॥