ਗੁਰੂ ਗੁਰੂ ਗੁਰੁ ਕਰੁ ਮਨ ਮੇਰੇ

Dwell upon the Guru, the Guru, the Guru, O my mind.

ਹੇ ਮੇਰੇ ਮਨ! 'ਗੁਰੂ' 'ਗੁਰੂ' ਜਪ।

ਤਾਰਣ ਤਰਣ ਸਮ੍ਰਥੁ ਕਲਿਜੁਗਿ ਸੁਨਤ ਸਮਾਧਿ ਸਬਦ ਜਿਸੁ ਕੇਰੇ

The All-powerful Guru is the Boat to carry us across in this Dark Age of Kali Yuga. Hearing the Word of His Shabad, we are transported into Samaadhi.

ਜਿਸ ਗੁਰੂ ਦੀ ਬਾਣੀ ਸੁਣਦਿਆਂ ਸਮਾਧੀ (ਵਿਚ ਲੀਨ ਹੋ ਜਾਈਦਾ ਹੈ), ਉਹ ਗੁਰੂ ਕਲਜੁਗ ਵਿਚ (ਸੰਸਾਰ-ਸਾਗਰ ਤੋਂ) ਤਾਰਨ ਲਈ ਸਮਰੱਥ ਜਹਾਜ਼ ਹੈ। ਤਾਰਣ ਤਰਣ = ਤਾਰਣ ਲਈ ਜਹਾਜ਼। ਤਰਣ = ਜਹਾਜ਼। ਸਮ੍ਰਥੁ = ਸਮਰੱਥ। ਕਲਿਜੁਗਿ = ਕਲਜੁਗ ਵਿਚ। ਸੁਨਤ = ਸੁਣਦਿਆਂ। ਸਬਦ ਜਿਸੁ ਕੇਰੇ = ਜਿਸ ਗੁਰੂ ਦੇ ਸ਼ਬਦ। ਕੇਰੇ = ਦੇ। ਸਮਾਧਿ = ਸਮਾਧੀ (ਵਿਚ ਜੁੜ ਜਾਈਦਾ ਹੈ)।

ਫੁਨਿ ਦੁਖਨਿ ਨਾਸੁ ਸੁਖਦਾਯਕੁ ਸੂਰਉ ਜੋ ਧਰਤ ਧਿਆਨੁ ਬਸਤ ਤਿਹ ਨੇਰੇ

He is the Spiritual Hero who destroys pain and brings peace. Whoever meditates on Him, dwells near Him.

ਉਹ ਗੁਰੂ ਦੁੱਖਾਂ ਦੇ ਨਾਸ ਕਰਨ ਵਾਲਾ ਹੈ, ਸੁਖਾਂ ਦੇ ਦੇਣ ਵਾਲਾ ਸੂਰਮਾ ਹੈ। ਜੋ ਮਨੁੱਖ ਉਸ ਦਾ ਧਿਆਨ ਧਰਦਾ ਹੈ, ਉਹ ਗੁਰੂ ਉਸ ਦੇ ਅੰਗ-ਸੰਗ ਵੱਸਦਾ ਹੈ। ਫੁਨਿ = ਅਤੇ ਹੋਰ। ਦੁਖਨਿ ਨਾਸੁ = ਦੁੱਖਾਂ ਦਾ ਨਾਸ ਕਰਨ ਵਾਲਾ। ਸੂਰਉ = ਸੂਰਮਾ। ਤਿਹ ਨੇਰੇ = ਉਸ ਮਨੁੱਖ ਦੇ ਨੇੜੇ।

ਪੂਰਉ ਪੁਰਖੁ ਰਿਦੈ ਹਰਿ ਸਿਮਰਤ ਮੁਖੁ ਦੇਖਤ ਅਘ ਜਾਹਿ ਪਰੇਰੇ

He is the Perfect Primal Being, who meditates in remembrance on the Lord within his heart; seeing His Face, sins run away.

ਸਤਿਗੁਰੂ ਪੂਰਨ ਪੁਰਖ ਹੈ, ਗੁਰੂ ਹਿਰਦੇ ਵਿਚ ਹਰੀ ਨੂੰ ਸਿਮਰਦਾ ਹੈ, (ਉਸ ਦਾ) ਮੁਖ ਵੇਖਿਆਂ ਪਾਪ ਦੂਰ ਹੋ ਜਾਂਦੇ ਹਨ। ਪੂਰਉ = ਪੂਰਨ। ਰਿਦੈ = ਹਿਰਦੇ ਵਿਚ। ਮੁਖੁ = (ਉਸ ਗੁਰੂ ਦਾ) ਮੂੰਹ। ਅਘ = ਪਾਪ। ਜਾਹਿ ਪਰੇਰੇ = ਦੂਰ ਹੋ ਜਾਂਦੇ ਹਨ।

ਜਉ ਹਰਿ ਬੁਧਿ ਰਿਧਿ ਸਿਧਿ ਚਾਹਤ ਗੁਰੂ ਗੁਰੂ ਗੁਰੁ ਕਰੁ ਮਨ ਮੇਰੇ ॥੫॥੯॥

If you long for wisdom, wealth, spiritual perfection and properity, O my mind, dwell upon the Guru, the Guru, the Guru. ||5||9||

ਹੇ ਮੇਰੇ ਮਨ! ਜੇ ਤੂੰ ਰੱਬੀ ਅਕਲ, ਰਿੱਧੀ ਤੇ ਸਿੱਧੀ ਚਾਹੁੰਦਾ ਹੈਂ, ਤਾਂ 'ਗੁਰੂ' 'ਗੁਰੂ' ਜਪ ॥੫॥੯॥ ਜਉ = ਜੇਕਰ। ਹਰਿ ਬੁਧਿ = ਰੱਬੀ ਅਕਲ ॥੫॥੯॥