ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ ॥
Without the Guru, there is utter darkness; without the Guru, understanding does not come.
ਸਤਿਗੁਰੂ (ਦੀ ਸਰਨ ਪੈਣ) ਤੋਂ ਬਿਨਾ (ਮਨੁੱਖਾ ਜੀਵਨ ਦੇ ਰਾਹ ਵਿਚ) ਹਨੇਰਾ ਹੀ ਹਨੇਰਾ ਹੈ, ਗੁਰੂ ਤੋਂ ਬਿਨਾ (ਸਹੀ ਜੀਵਨ ਦੀ) ਸਮਝ ਦੀ ਪ੍ਰਾਪਤੀ ਨਹੀਂ ਹੋ ਸਕਦੀ। ਘੋਰੁ ਅੰਧਾਰੁ = ਡਰਾਉਣਾ ਹਨੇਰਾ, ਹਨੇਰਾ ਘੁੱਪ।
ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ ॥
Without the Guru, there is no intuitive awareness or success; without the Guru, there is no liberation.
ਗੁਰੂ ਤੋਂ ਬਿਨਾ ਸੁਰਤ (ਉੱਚੀ) ਨਹੀਂ ਹੁੰਦੀ ਤੇ (ਜੀਵਨ-ਸੰਗ੍ਰਾਮ ਵਿਚ) ਸਫਲਤਾ ਭੀ ਪ੍ਰਾਪਤ ਨਹੀਂ ਹੁੰਦੀ, ਗੁਰੂ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਨਹੀਂ ਮਿਲਦੀ।
ਗੁਰੁ ਕਰੁ ਸਚੁ ਬੀਚਾਰੁ ਗੁਰੂ ਕਰੁ ਰੇ ਮਨ ਮੇਰੇ ॥
So make Him your Guru, and contemplate the Truth; make Him your Guru, O my mind.
ਹੇ ਮੇਰੇ ਮਨ! ਸਤਿਗੁਰੂ ਦੀ ਸਰਨ ਪਉ, ਇਹੀ ਉੱਤਮ ਵਿਚਾਰ ਹੈ। ਕਰੁ = ਧਾਰਨ ਕਰ।
ਗੁਰੁ ਕਰੁ ਸਬਦ ਸਪੁੰਨ ਅਘਨ ਕਟਹਿ ਸਭ ਤੇਰੇ ॥
Make Him your Guru, who is embellished and exalted in the Word of the Shabad; all your sins shall be washed away.
ਸ਼ਬਦ ਦੇ ਸੂਰੇ ਗੁਰੂ ਦੀ ਸਰਨ ਪਉ, ਤੇਰੇ ਸਾਰੇ ਪਾਪ ਕੱਟੇ ਜਾਣਗੇ। ਸਬਦ ਸਪੁੰਨ = ਸ਼ਬਦ ਸੰਪੰਨ, ਸ਼ਬਦ ਦਾ ਸੂਰਾ। ਅਘਨ = ਪਾਪ।
ਗੁਰੁ ਨਯਣਿ ਬਯਣਿ ਗੁਰੁ ਗੁਰੁ ਕਰਹੁ ਗੁਰੂ ਸਤਿ ਕਵਿ ਨਲੵ ਕਹਿ ॥
So speaks NALL the poet: with your eyes, make Him your Guru; with the words you speak, make Him your Guru, your True Guru.
ਕਵੀ ਨਲ੍ਯ੍ਯ ਆਖਦਾ ਹੈ ਕਿ (ਹੇ ਮੇਰੇ ਮਨ!) ਆਪਣੀ ਅੱਖ ਵਿਚ, ਆਪਣੇ ਬੋਲ ਵਿਚ ਕੇਵਲ ਗੁਰੂ ਨੂੰ ਵਸਾਓ, ਗੁਰੂ ਸਦਾ-ਥਿਰ ਰਹਿਣ ਵਾਲਾ ਹੈ। ਨਯਣਿ = ਨੇਤ੍ਰ ਵਿਚ। ਬਯਣਿ = ਬਚਨ ਵਿਚ। ਕਰਹੁ = ਵਸਾਓ। ਸਤਿ = ਸਦਾ-ਥਿਰ।
ਜਿਨਿ ਗੁਰੂ ਨ ਦੇਖਿਅਉ ਨਹੁ ਕੀਅਉ ਤੇ ਅਕਯਥ ਸੰਸਾਰ ਮਹਿ ॥੪॥੮॥
Those who have not seen the Guru, who have not made Him their Guru, are useless in this world. ||4||8||
ਜਿਸ ਜਿਸ ਮਨੁੱਖ ਨੇ ਸਤਿਗੁਰੂ ਦੇ ਦਰਸ਼ਨ ਨਹੀਂ ਕੀਤੇ, ਤੇ ਜੋ ਜੋ ਮਨੁੱਖ ਸਤਿਗੁਰੂ ਦੀ ਸਰਨ ਨਹੀਂ ਪਿਆ, ਉਹ ਸਾਰੇ ਸੰਸਾਰ ਵਿਚ ਨਿਸਫਲ (ਹੀ ਆਏ) ॥੪॥੮॥ ਕੀਅਉ = ਧਾਰਿਆ। ਅਕਯਬ = ਨਿਸਫਲ। ਤੇ = ਉਹ ਬੰਦੇ। ਜਿਨਿ = ਜਿਸ (ਜਿਸ ਮਨੁੱਖ) ਨੇ। ਨਹੁ = ਨਹੀਂ। ਕੀਅਉ = ਕੀਤਾ, ਧਾਰਿਆ ॥੪॥੮॥