ਦੋਹਰਾ

Dohira

ਦੋਹਰਾ:

ਅਮਿਤ ਆਫੂਆ ਕੀ ਬਰੀ ਖਾਇ ਚੜਾਈ ਭੰਗ

After taking very strong opium and cannabis,

ਅਫ਼ੀਮ ਦੀ ਵੱਡੀ ਗੋਲੀ ਖਾ ਕੇ ਅਤੇ ਭੰਗ ਚੜ੍ਹਾ ਕੇ

ਚਤੁਰ ਪਹਰ ਭੋਗਿਯੋ ਤ੍ਰਿਯਹਿ ਤਉ ਮੁਚਿਯੋ ਅਨੰਗ ॥੨੨॥

They made love during all the four watches bUt never felt satiated,(22)

ਚਾਰ ਪਹਿਰ ਤਕ ਇਸਤਰੀ ਨਾਲ ਰਮਣ ਕੀਤਾ, ਫਿਰ ਵੀ ਵੀਰਜ ਖ਼ਲਾਸ ਨਾ ਹੋਇਆ ॥੨੨॥

ਤਰੁਨ ਤਰੁਨ ਤਰੁਨੀ ਤਰੁਨਿ ਤਰੁਨ ਚੰਦ੍ਰ ਕੀ ਜੌਨ

As both, the man and the women, were at the prime of youth and the Moon was in full swings too.

ਮਰਦ ਜਵਾਨ ਹੈ ਅਤੇ ਇਸਤਰੀ ਵੀ ਜਵਾਨ ਹੈ ਅਤੇ ਚੰਦ੍ਰਮਾ ਦੀ ਚਾਂਦਨੀ ਵੀ ਜਵਾਨ ਹੈ।

ਕੇਲ ਕਰੈ ਬਿਹਸੈ ਦੋਊ ਹਾਰਿ ਹਟੈ ਸੋ ਕੌਨ ॥੨੩॥

They made love with gratification and none would accept the defeat.(23)

ਕਾਮ-ਕ੍ਰੀੜਾ ਕਰਦੇ ਹੋਏ ਦੋਵੇਂ ਹਸਦੇ ਹਨ ਅਤੇ (ਉਨ੍ਹਾਂ ਵਿਚੋਂ) ਕਿਹੜਾ ਹੈ ਜੋ ਹਾਰ ਕੇ ਹਟ ਜਾਏ ॥੨੩॥

ਚਤੁਰ ਪੁਰਖ ਚਤੁਰਾ ਚਤੁਰ ਤਰੁਨ ਤਰੁਨਿ ਕੌ ਪਾਇ

The wise man always seeks and gets a wise and young woman,

ਚਤੁਰ ਪੁਰਸ਼ ਹੈ, ਚਤੁਰ ਇਸਤਰੀ ਹੈ, ਜਵਾਨ ਪੁਰਸ਼ ਜਵਾਨ ਇਸਤਰੀ ਨੂੰ ਪ੍ਰਾਪਤ ਕਰ ਕੇ

ਬਿਹਸ ਬਿਹਸ ਲਾਵੈ ਗਰੇ ਛਿਨਕਿ ਛੋਰਿਯੋ ਜਾਇ ॥੨੪॥

And happily and cheerfully clUtches her and leaves her not.(24)

ਹੱਸ ਹੱਸ ਕੇ ਗਲੇ ਲਗਾਉਂਦਾ ਹੈ; ਛਿਣ ਭਰ ਲਈ ਵੀ ਛਡਿਆ ਨਹੀਂ ਜਾ ਸਕਦਾ ॥੨੪॥