ਫਰੀਦਾ ਰਤੀ ਰਤੁ ਨਿਕਲੈ ਜੇ ਤਨੁ ਚੀਰੈ ਕੋਇ

Fareed, not even a drop of blood would issue forth, if someone cut my body.

ਹੇ ਫਰੀਦ! ਜੇ ਕੋਈ (ਰੱਬ ਦੇ ਪਿਆਰ ਵਿਚ ਰੰਗੇ ਹੋਏ ਦਾ) ਸਰੀਰ ਚੀਰੇ (ਤਾਂ ਉਸ ਵਿਚੋਂ) ਰਤਾ ਜਿਤਨਾ ਭੀ ਲਹੂ ਨਹੀਂ ਨਿਕਲਦਾ (ਪਰ, ਹੇ ਫਰੀਦ! ਤੂੰ ਤਾਂ ਮੁਸੱਲੇ ਤੇ ਖ਼ਫ਼ਨੀ ਆਦਿਕ ਨਾਲ ਨਿਰਾ ਬਾਹਰ ਦਾ ਹੀ ਖ਼ਿਆਲ ਰੱਖਿਆ ਹੋਇਆ ਹੈ) ਰਤੀ = ਰਤਾ ਜਿਤਨੀ ਭੀ। ਰਤੁ = ਲਹੂ। (ਇਹ ਲਫ਼ਜ਼ 'ਇਸਤਰੀ ਲਿੰਗ' ਹੈ, ਪਰ ਇਸ ਦੇ ਅੰਤ ਵਿਚ (ੁ) ਸਦਾ ਰਹਿੰਦਾ ਹੈ; ਇਸ ਵਰਗੇ ਹੋਰ ਲਫ਼ਜ਼ ਜੋ ਇਹਨਾਂ ਸ਼ਲੋਕਾਂ ਵਿਚ ਹੀ ਆਏ ਹਨ, ਇਹ ਹਨ: ਜਿੰਦੁ, ਖੰਡੁ, ਮੈਲੁ, ਲਜੁ, ਵਿਸੁ, ਖਾਕੁ)।

ਜੋ ਤਨ ਰਤੇ ਰਬ ਸਿਉ ਤਿਨ ਤਨਿ ਰਤੁ ਹੋਇ ॥੫੧॥

Those bodies which are imbued with the Lord - those bodies contain no blood. ||51||

ਜੋ ਬੰਦੇ ਰੱਬ ਨਾਲ ਰੰਗੇ ਹੁੰਦੇ ਹਨ (ਭਾਵ, ਰੱਬ ਦੇ ਪਿਆਰ ਵਿਚ ਰੰਗੇ ਹੁੰਦੇ ਹਨ), ਉਹਨਾਂ ਦੇ ਸਰੀਰ ਵਿਚ ('ਵਿਸੁ ਗੰਦਲਾਂ' ਦਾ ਮੋਹ-ਰੂਪ) ਲਹੂ ਨਹੀਂ ਹੁੰਦਾ ॥੫੧॥ ਰਤੇ = ਰੰਗੇ ਹੋਏ। ਸਿਉ = ਨਾਲ। ਤਿਨ ਤਨਿ = ਉਹਨਾਂ ਦੇ ਤਨ ਵਿਚ ॥੫੧॥