ਸਲੋਕੁ ॥
Salok:
ਸਲੋਕ।
ਭਾਵੀ ਉਦੋਤ ਕਰਣੰ ਹਰਿ ਰਮਣੰ ਸੰਜੋਗ ਪੂਰਨਹ ॥
One's destiny is activated, when one chants the Lord's Name, through perfect good fortune.
ਜਦੋਂ ਪੂਰਨ ਸੰਜੋਗਾਂ ਨਾਲ ਮੱਥੇ ਦੇ ਲਿਖੇ ਲੇਖ ਉੱਘੜਦੇ ਹਨ, ਪ੍ਰਭੂ ਦਾ ਸਿਮਰਨ ਕਰੀਦਾ ਹੈ, ਭਾਵੀ = ਜੋ ਕੁਝ ਜ਼ਰੂਰ ਵਰਤ ਕੇ ਰਹਿਣਾ ਹੈ, ਮੱਥੇ ਦੇ ਭਾਗ। ਉਦੋਤ = ਪਰਗਟ ਹੋਣਾ, ਉੱਘੜਨਾ। ਭਾਵੀ ਉਦੋਤ ਕਰਣੰ = ਮੱਥੇ ਦੇ ਲਿਖੇ ਲੇਖਾਂ ਦਾ ਉੱਘੜਨਾ। ਸੰਜੋਗ ਪੂਰਨਹ = ਪੂਰੇ ਸੰਜੋਗਾਂ ਨਾਲ।
ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤਹ ॥੧॥
Fruitful is that moment, O Nanak, when one obtains the Blessed Vision of the Darshan of the Lord of the Universe. ||1||
ਹੇ ਨਾਨਕ! ਉਹ ਘੜੀ ਬਰਕਤਿ ਵਾਲੀ ਹੁੰਦੀ ਹੈ ਜਦੋਂ ਗੋਪਾਲ ਹਰੀ ਦਾ ਦੀਦਾਰ ਹੁੰਦਾ ਹੈ ॥੧॥ ਗੋਪਾਲ ਦਰਸ ਭੇਟੰ = ਜਗਤ ਦੇ ਰੱਖਕ ਪ੍ਰਭੂ ਦਾ ਦੀਦਾਰ ਹੋਣਾ। ਮਹੂਰਤਹ = ਮਹੂਰਤ, ਘੜੀ, ਸਮਾਂ। ਸਫਲ = ਸ-ਫਲ, ਬਰਕਤਿ ਵਾਲਾ ॥੧॥
ਕੀਮ ਨ ਸਕਾ ਪਾਇ ਸੁਖ ਮਿਤੀ ਹੂ ਬਾਹਰੇ ॥
Its value cannot be estimated; it brings peace beyond measure.
ਇਤਨੇ ਅਮਿਣਵੇਂ ਸੁਖ ਪ੍ਰਭੂ ਦੇਂਦਾ ਹੈ ਕਿ ਮੈਂ ਉਹਨਾਂ ਦਾ ਮੁੱਲ ਨਹੀਂ ਪਾ ਸਕਦਾ, ਕੀਮ = ਕੀਮਤ। ਮਿਤੀ = ਅੰਦਾਜ਼ਾ, ਲੇਖਾ, ਮਿਣਤੀ। ਮਿਤੀ ਹੂ ਬਾਹਰੇ = ਮਿਣਤੀ ਤੋਂ ਪਰੇ, ਅਮਿਣਵੇਂ।
ਨਾਨਕ ਸਾ ਵੇਲੜੀ ਪਰਵਾਣੁ ਜਿਤੁ ਮਿਲੰਦੜੋ ਮਾ ਪਿਰੀ ॥੨॥
O Nanak, that time alone is approved, when my Beloved meets with me. ||2||
(ਪਰ) ਹੇ ਨਾਨਕ! ਉਹੀ ਸੁਲੱਖਣੀ ਘੜੀ ਕਬੂਲ ਪੈਂਦੀ ਹੈ ਜਦੋਂ ਆਪਣਾ ਪਿਆਰਾ ਪ੍ਰਭੂ ਮਿਲ ਪਏ ॥੨॥ ਵੇਲੜੀ = ਸੋਹਣੀ ਘੜੀ। ਜਿਤੁ = ਜਿਸ ਘੜੀ ਵਿਚ। ਮਾ ਪਿਰੀ = ਮੇਰਾ ਪਿਆਰਾ ॥੨॥