ਪਉੜੀ

Pauree:

ਪਉੜੀ।

ਸਾ ਵੇਲਾ ਕਹੁ ਕਉਣੁ ਹੈ ਜਿਤੁ ਪ੍ਰਭ ਕਉ ਪਾਈ

Tell me, what is that time, when I shall find God?

(ਰੱਬ ਕਰਕੇ) ਉਹ ਵੇਲਾ ਛੇਤੀ ਆਵੇ ਜਦੋਂ ਮੈਂ ਪ੍ਰਭੂ ਨੂੰ ਮਿਲਾਂ। ਸਾ...ਹੈ = ਉਹ ਕੇਹੜਾ ਵੇਲਾ ਹੋਵੇ? (ਭਾਵ, ਉਹ ਵੇਲਾ ਛੇਤੀ ਆਵੇ)। ਜਿਤੁ = ਜਿਸ ਵੇਲੇ।

ਸੋ ਮੂਰਤੁ ਭਲਾ ਸੰਜੋਗੁ ਹੈ ਜਿਤੁ ਮਿਲੈ ਗੁਸਾਈ

Blessed and auspicious is that moment, and that destiny, when I shall find the Lord of the Universe.

ਉਹ ਮੁਹੂਰਤ, ਉਹ ਮਿਲਣ ਦਾ ਸਮਾਂ ਭਾਗਾਂ ਵਾਲਾ ਹੁੰਦਾ ਹੈ, ਜਦੋਂ ਧਰਤੀ ਦਾ ਸਾਂਈ ਮਿਲਦਾ ਹੈ। ਮੂਰਤੁ = ਮੁਹੂਰਤ, ਸਾਹਾ। ਸੰਜੋਗੁ = ਮਿਲਣ ਦਾ ਸਮਾਂ।

ਆਠ ਪਹਰ ਹਰਿ ਧਿਆਇ ਕੈ ਮਨ ਇਛ ਪੁਜਾਈ

Meditating on the Lord, twenty-four hours a day, my mind's desires are fulfilled.

(ਮੇਹਰ ਕਰ) ਅੱਠੇ ਪਹਿਰ ਪ੍ਰਭੂ ਨੂੰ ਸਿਮਰ ਕੇ ਮੈਂ ਆਪਣੇ ਮਨ ਦੀ ਚਾਹ ਪੂਰੀ ਕਰਾਂ। ਮਨ ਇਛ = ਮਨ ਦੀ ਇੱਛਾ। ਪੁਜਾਈ = ਪੂਰੀ ਕਰਾਂ।

ਵਡੈ ਭਾਗਿ ਸਤਸੰਗੁ ਹੋਇ ਨਿਵਿ ਲਾਗਾ ਪਾਈ

By great good fortune, I have found the Society of the Saints; I bow and touch their feet.

ਚੰਗੀ ਕਿਸਮਤਿ ਨਾਲ ਸਤਸੰਗ ਮਿਲ ਜਾਏ ਤੇ ਮੈਂ ਨਿਊਂ ਨਿਊਂ ਕੇ (ਸਤ ਸੰਗੀਆਂ ਦੇ) ਪੈਰੀਂ ਲੱਗਾਂ। ਵਡੈ ਭਾਗਿ = ਵੱਡੀ ਕਿਸਮਤ ਨਾਲ। ਨਿਵਿ = ਨਿਊਂ ਕੇ। ਪਾਈ = ਪੈਰੀਂ।

ਮਨਿ ਦਰਸਨ ਕੀ ਪਿਆਸ ਹੈ ਨਾਨਕ ਬਲਿ ਜਾਈ ॥੧੫॥

My mind thirsts for the Blessed Vision of the Lord's Darshan; Nanak is a sacrifice to Him. ||15||

ਮੇਰੇ ਮਨ ਵਿਚ (ਪ੍ਰਭੂ ਦੇ) ਦਰਸਨ ਦੀ ਤ੍ਰੇਹ ਹੈ। ਹੇ ਨਾਨਕ! (ਆਖ) ਮੈਂ (ਸਤਸੰਗੀਆਂ ਤੋਂ) ਸਦਕੇ ਜਾਂਦਾ ਹਾਂ ॥੧੫॥ ਮਨਿ = ਮਨ ਵਿਚ ॥੧੫॥