ਸਲੋਕ

Salok:

ਸਲੋਕ।

ਪਤਿਤ ਪੁਨੀਤ ਗੋਬਿੰਦਹ ਸਰਬ ਦੋਖ ਨਿਵਾਰਣਹ

The Lord of the Universe is the Purifier of sinners; He is the Dispeller of all distress.

ਗੋਬਿੰਦ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ। (ਪਾਪੀਆਂ ਦੇ) ਸਾਰੇ ਐਬ ਦੂਰ ਕਰਨ ਵਾਲਾ ਹੈ। ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। ਪੁਨੀਤ = ਪਵਿਤ੍ਰ। ਪਤਿਤ ਪੁਨੀਤ = ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ। ਸਰਬ = ਸਾਰੇ। ਦੋਖ = ਐਬ।

ਸਰਣਿ ਸੂਰ ਭਗਵਾਨਹ ਜਪੰਤਿ ਨਾਨਕ ਹਰਿ ਹਰਿ ਹਰੇ ॥੧॥

The Lord God is Mighty, giving His Protective Sanctuary; Nanak chants the Name of the Lord, Har, Har. ||1||

ਹੇ ਨਾਨਕ! ਜੋ ਮਨੁੱਖ ਉਸ ਪ੍ਰਭੂ ਨੂੰ ਜਪਦੇ ਹਨ, ਭਗਵਾਨ ਉਹਨਾਂ ਸਰਨ ਆਇਆਂ ਦੀ ਲਾਜ ਰੱਖਣ ਦੇ ਸਮਰੱਥ ਹੈ ॥੧॥ ਸਰਣਿ ਸੂਰ = ਸਰਨ ਦਾ ਸੂਰਮਾ, ਸਰਨ ਆਏ ਨੂੰ ਬਚਾਉਣ ਦੇ ਸਮਰੱਥ। ਜਪੰਤਿ = ਜੋ ਜਪਦੇ ਹਨ ॥੧॥

ਛਡਿਓ ਹਭੁ ਆਪੁ ਲਗੜੋ ਚਰਣਾ ਪਾਸਿ

Renouncing all self-conceit, I hold tight to the Lord's Feet.

ਜਿਸ ਮਨੁੱਖ ਨੇ ਸਾਰਾ ਆਪਾ-ਭਾਵ ਮਿਟਾ ਦਿੱਤਾ, ਜੋ ਮਨੁੱਖ ਪ੍ਰਭੂ ਦੇ ਚਰਨਾਂ ਨਾਲ ਜੁੜਿਆ ਰਿਹਾ, ਛਡਿਓ = ਜਿਸ ਨੇ ਛੱਡਿਆ ਹੈ। ਹਭੁ ਆਪੁ = ਸਾਰਾ ਆਪਾ-ਭਾਵ, ਸਾਰਾ ਅਹੰਕਾਰ। ਲਗੜੋ = ਜੋ ਲੱਗਾ ਹੈ।

ਨਠੜੋ ਦੁਖ ਤਾਪੁ ਨਾਨਕ ਪ੍ਰਭੁ ਪੇਖੰਦਿਆ ॥੨॥

My sorrows and troubles have departed, O Nanak, beholding God. ||2||

ਹੇ ਨਾਨਕ! ਪ੍ਰਭੂ ਦਾ ਦੀਦਾਰ ਕਰਨ ਨਾਲ ਉਸ ਦੇ ਸਾਰੇ ਦੁੱਖ ਕਲੇਸ਼ ਨਾਸ ਹੋ ਜਾਂਦੇ ਹਨ ॥੨॥ ਨਠੜੋ = ਨੱਠ ਗਏ ਹਨ। ਪੇਖੰਦਿਆ = ਦੀਦਾਰ ਕਰਨ ਨਾਲ ॥੨॥