ਪਉੜੀ ॥
Pauree:
ਪਉੜੀ।
ਮੇਲਿ ਲੈਹੁ ਦਇਆਲ ਢਹਿ ਪਏ ਦੁਆਰਿਆ ॥
Unite with me, O Merciful Lord; I have fallen at Your Door.
ਹੇ ਦਿਆਲ! ਮੈਂ ਤੇਰੇ ਦਰ ਤੇ ਆ ਡਿੱਗਾ ਹਾਂ, ਮੈਨੂੰ (ਆਪਣੇ ਚਰਨਾਂ ਵਿਚ) ਜੋੜ ਲੈ। ਦਇਆਲ = (ਦਇਆ-ਆਲਯ) ਦਇਆ ਦਾ ਘਰ, ਹੇ ਦਿਆਲ! ਢਹਿ ਪਏ = ਆ ਡਿੱਗਾ ਹਾਂ।
ਰਖਿ ਲੇਵਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ ॥
O Merciful to the meek, save me. I have wandered enough; now I am tired.
ਹੇ ਦੀਨਾਂ ਤੇ ਦਇਆ ਕਰਨ ਵਾਲੇ! ਮੈਨੂੰ ਰੱਖ ਲੈ, ਮੈਂ ਭਟਕਦਾ ਭਟਕਦਾ ਹੁਣ ਬੜਾ ਥੱਕ ਗਿਆ ਹਾਂ। ਭ੍ਰਮਤ = ਭਟਕਦਾ। ਹਾਰਿਆ = ਥੱਕ ਗਿਆ ਹਾਂ।
ਭਗਤਿ ਵਛਲੁ ਤੇਰਾ ਬਿਰਦੁ ਹਰਿ ਪਤਿਤ ਉਧਾਰਿਆ ॥
It is Your very nature to love Your devotees, and save sinners.
ਭਗਤੀ ਨੂੰ ਪਿਆਰ ਕਰਨਾ ਤੇ ਡਿੱਗਿਆਂ ਨੂੰ ਬਚਾਉਣਾ-ਇਹ ਤੇਰਾ ਮੁੱਢ ਕਦੀਮਾਂ ਦਾ ਸੁਭਾਉ ਹੈ। ਭਗਤਿ ਵਛਲੁ = ਭਗਤੀ ਨੂੰ ਪਿਆਰ ਕਰਨ ਵਾਲਾ। ਬਿਰਦੁ = ਪੁਰਾਣਾ ਸੁਭਾਉ। ਪਤਿਤ ਉਧਾਰਿਆ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਬਚਾਉਣ ਵਾਲਾ।
ਤੁਝ ਬਿਨੁ ਨਾਹੀ ਕੋਇ ਬਿਨਉ ਮੋਹਿ ਸਾਰਿਆ ॥
Without You, there is no other at all; I offer this prayer to You.
ਹੇ ਪ੍ਰਭੂ! ਤੈਥੋਂ ਬਿਨਾ ਹੋਰ ਕੋਈ ਨਹੀਂ ਜੋ ਮੇਰੀ ਇਸ ਬੇਨਤੀ ਨੂੰ ਸਿਰੇ ਚਾੜ੍ਹ ਸਕੇ। ਬਿਨਉ ਮੋਹਿ = ਮੇਰੀ ਬੇਨਤੀ ਨੂੰ। ਸਾਰਿਆ = ਸਾਰ ਲੈਣ ਵਾਲਾ, ਸਿਰੇ ਚਾੜ੍ਹਨ ਵਾਲਾ।
ਕਰੁ ਗਹਿ ਲੇਹੁ ਦਇਆਲ ਸਾਗਰ ਸੰਸਾਰਿਆ ॥੧੬॥
Take me by the hand, O Merciful Lord, and carry me across the world-ocean. ||16||
ਹੇ ਦਿਆਲ! ਮੇਰਾ ਹੱਥ ਫੜ ਲੈ (ਤੇ ਮੈਨੂੰ) ਸੰਸਾਰ-ਸਮੁੰਦਰ ਵਿਚੋਂ (ਬਚਾ ਲੈ) ॥੧੬॥ ਕਰੁ = ਹੱਥ। ਗਹਿ = ਫੜ ਕੇ। ਸਾਗਰ = ਸਮੁੰਦਰ ॥੧੬॥