ਇਸੁ ਤਨ ਮਨ ਮਧੇ ਮਦਨ ਚੋਰ ॥
Within the body and mind are thieves like sexual desire,
(ਮੇਰੀ 'ਚੰਚਲ ਬੱਧ' ਦੇ ਕਾਰਨ, ਹੁਣ) ਮੇਰੇ ਇਸ ਤਨ ਮਨ ਵਿਚ ਕਾਮਦੇਵ ਚੋਰ ਆ ਵੱਸਿਆ ਹੈ, ਮਧੇ = ਵਿਚ। ਮਦਨ = ਕਾਮਦੇਵ।
ਜਿਨਿ ਗਿਆਨ ਰਤਨੁ ਹਿਰਿ ਲੀਨ ਮੋਰ ॥
which has stolen my jewel of spiritual wisdom.
ਜਿਸ ਨੇ ਗਿਆਨ-ਰੂਪ ਮੇਰਾ ਰਤਨ (ਮੇਰੇ ਅੰਦਰੋਂ) ਚੁਰਾ ਲਿਆ ਹੈ (ਭਾਵ, ਜਿਸ ਨੇ ਮੇਰੀ ਸਮਝ ਵਿਗਾੜ ਦਿੱਤੀ ਹੈ)। ਜਿਨਿ = ਜਿਸ (ਕਾਮਦੇਵ ਨੇ)। ਹਿਰਿ ਲੀਨ = ਚੁਰਾ ਲਿਆ ਹੈ। ਮੋਰ = ਮੇਰਾ।
ਮੈ ਅਨਾਥੁ ਪ੍ਰਭ ਕਹਉ ਕਾਹਿ ॥
I am a poor orphan, O God; unto whom should I complain?
ਹੇ ਪ੍ਰਭੂ! ਮੈਂ (ਬੜਾ) ਆਜਜ਼ ਹੋ ਗਿਆ ਹਾਂ, (ਆਪਣਾ ਦੁੱਖ ਤੈਥੋਂ ਬਿਨਾ ਹੋਰ) ਕਿਸ ਨੂੰ ਦੱਸਾਂ? ਅਨਾਥੁ = ਆਜਜ਼। ਕਹਉ ਕਾਹਿ = ਮੈਂ ਕਿਸ ਨੂੰ ਆਖਾਂ?
ਕੋ ਕੋ ਨ ਬਿਗੂਤੋ ਮੈ ਕੋ ਆਹਿ ॥੧॥
Who has not been ruined by sexual desire? What am I? ||1||
(ਇਸ ਕਾਮ ਦੇ ਹੱਥੋਂ) ਕੌਣ ਕੌਣ ਖ਼ੁਆਰ ਨਹੀਂ ਹੋਇਆ? ਮੇਰੀ (ਗ਼ਰੀਬ) ਦੀ ਕੀਹ ਪਾਂਇਆਂ ਹੈ? ॥੧॥ ਕੋ = ਕੌਣ? ਮੈ ਕੋ ਆਹਿ = ਮੈਂ ਕੌਣ ਹਾਂ? ਮੇਰੀ ਕੀਹ ਪਾਂਇਆਂ ਹੈ? ॥੧॥
ਮਾਧਉ ਦਾਰੁਨ ਦੁਖੁ ਸਹਿਓ ਨ ਜਾਇ ॥
O Lord, I cannot endure this agonizing pain.
ਹੇ ਮੇਰੇ ਮਾਧੋ! ਆਪਣੀ ਚੰਚਲ ਮੱਤ ਅੱਗੇ ਮੇਰੀ ਕੋਈ ਪੇਸ਼ ਨਹੀਂ ਜਾਂਦੀ। ਦਾਰੁਨ = ਭਿਆਨਕ, ਡਰਾਉਣਾ।
ਮੇਰੋ ਚਪਲ ਬੁਧਿ ਸਿਉ ਕਹਾ ਬਸਾਇ ॥੧॥ ਰਹਾਉ ॥
What power does my fickle mind have against it? ||1||Pause||
ਇਹ ਡਾਢਾ ਭਿਆਨਕ ਦੁੱਖ (ਹੁਣ) ਮੈਥੋਂ ਸਹਾਰਿਆ ਨਹੀਂ ਜਾਂਦਾ ॥੧॥ ਰਹਾਉ ॥ ਮੇਰੋ ਕਹਾ ਬਸਾਇ = ਮੇਰਾ ਕੀਹ ਵੱਸ ਚੱਲ ਸਕਦਾ ਹੈ? ਮੇਰੀ ਕੋਈ ਪੇਸ਼ ਨਹੀਂ ਜਾਂਦੀ। ਚਪਲ = ਚੰਚਲ। ਸਿਉ = ਨਾਲ ॥੧॥ ਰਹਾਉ ॥
ਸਨਕ ਸਨੰਦਨ ਸਿਵ ਸੁਕਾਦਿ ॥
Sanak, Sanandan, Shiva and Suk Dayv
ਸਨਕ, ਸਨੰਦਨ, ਸ਼ਿਵ, ਸੁਕਦੇਵ ਵਰਗੇ (ਵੱਡੇ-ਵੱਡੇ ਰਿਸ਼ੀ ਤਪੀ) ਸੁਕਾਦਿ = ਸੁਕਦੇਵ ਆਦਿਕ।
ਨਾਭਿ ਕਮਲ ਜਾਨੇ ਬ੍ਰਹਮਾਦਿ ॥
were born out of Brahma's naval chakra.
ਕਮਲ ਦੀ ਨਾਭੀ ਤੋਂ ਜਣੇ ਹੋਏ ਬ੍ਰਹਮਾ ਆਦਿਕ, ਨਾਭਿ ਕਮਲ ਜਾਨੇ = ਕਮਲ ਦੀ ਨਾਭੀ ਤੋਂ ਜਣੇ ਹੋਏ। ਬ੍ਰਮਾਦਿ = ਬ੍ਰਹਮਾ ਆਦਿਕ।
ਕਬਿ ਜਨ ਜੋਗੀ ਜਟਾਧਾਰਿ ॥
The poets and the Yogis with their matted hair
ਕਵੀ ਲੋਕ, ਜੋਗੀ ਤੇ ਜਟਾਧਾਰੀ ਸਾਧੂ- ਕਬਿ = ਕਵੀ।
ਸਭ ਆਪਨ ਅਉਸਰ ਚਲੇ ਸਾਰਿ ॥੨॥
all lived their lives with good behavior. ||2||
ਇਹ ਸਭ (ਕਾਮ ਤੋਂ ਡਰਦੇ ਡਰਦੇ) ਆਪੋ ਆਪਣੇ ਵੇਲੇ ਦਿਨ-ਕੱਟੀ ਕਰ ਕੇ ਚਲੇ ਗਏ ॥੨॥ ਅਉਸਰ = ਸਮਾ। ਅਉਸਰ ਸਾਰਿ = ਸਮਾ ਸੰਭਾਲ ਕੇ, ਸਮਾ ਲੰਘਾ ਕੇ, ('ਕਾਮ' ਤੋਂ ਡਰਦੇ ਡਰਦੇ) ਦਿਨ-ਕੱਟੀ ਕਰ ਕੇ ॥੨॥
ਤੂ ਅਥਾਹੁ ਮੋਹਿ ਥਾਹ ਨਾਹਿ ॥
You are Unfathomable; I cannot know Your depth.
(ਹੇ ਭਾਈ! ਕਾਮ ਆਦਿਕ ਤੋਂ ਬਚਣ ਲਈ ਇੱਕੋ ਪ੍ਰਭੂ ਹੀ ਆਸਰਾ ਹੈ, ਉਸ ਅੱਗੇ ਇਉਂ ਅਰਜ਼ੋਈ ਕਰ-) ਹੇ ਸੁਖਾਂ ਦੇ ਸਾਗਰ ਪ੍ਰਭੂ! ਤੂੰ ਬੜੇ ਡੂੰਘੇ ਜਿਗਰੇ ਵਾਲਾ ਹੈਂ, ਮੈਂ (ਤੇਰੇ ਗੰਭੀਰ ਸਮੁੰਦਰ ਵਰਗੇ ਦਿਲ ਦੀ) ਹਾਥ ਨਹੀਂ ਪਾ ਸਕਦਾ। ਮੋਹਿ = ਮੈਨੂੰ। ਥਾਹ = (ਤੇਰੇ ਗੁਣਾਂ ਦੀ) ਹਾਥ।
ਪ੍ਰਭ ਦੀਨਾ ਨਾਥ ਦੁਖੁ ਕਹਉ ਕਾਹਿ ॥
O God, Master of the meek, unto whom should I tell my pains?
ਹੇ ਦੀਨਾਨਾਥ ਪ੍ਰਭੂ! ਮੈਂ ਹੋਰ ਕਿਸ ਅੱਗੇ ਅਰਜ਼ੋਈ ਕਰਾਂ? ਕਹਉ ਕਾਹਿ = ਕਿਸ ਨੂੰ ਦੱਸਾਂ?
ਮੋਰੋ ਜਨਮ ਮਰਨ ਦੁਖੁ ਆਥਿ ਧੀਰ ॥
Please rid me of the pains of birth and death, and bless me with peace.
ਮਾਇਆ ਤੋਂ ਪੈਦਾ ਹੋਇਆ ਇਹ ਮੇਰਾ ਸਾਰੀ ਉਮਰ ਦਾ ਦੁੱਖ ਦੂਰ ਕਰ, ਆਥਿ = ਮਾਇਆ। ਜਨਮ ਮਰਨ ਦੁਖੁ = ਜਨਮ ਤੋਂ ਲੈ ਕੇ ਮਰਨ ਤਕ ਦਾ ਦੁੱਖ, ਸਾਰੀ ਉਮਰ ਦਾ ਦੁੱਖ। ਧੀਰ = ਮੱਠਾ ਕਰ, ਹਟਾ।
ਸੁਖ ਸਾਗਰ ਗੁਨ ਰਉ ਕਬੀਰ ॥੩॥੫॥
Kabeer utters the Glorious Praises of God, the Ocean of peace. ||3||5||
ਤਾਂ ਜੁ ਮੈਂ ਕਬੀਰ ਤੇਰੇ ਗੁਣ ਚੇਤੇ ਕਰ ਸਕਾਂ ॥੩॥੫॥ ਸੁਖ ਸਾਗਰ = ਹੇ ਸੁਖਾਂ ਦੇ ਸਾਗਰ! ਰਉ = ਰਵਾਂ, ਸਿਮਰਾਂ ॥੩॥੫॥