ਚੌਪਈ

Chaupaee

ਚੌਪਈ:

ਐਸੇ ਜਤਨ ਨ੍ਰਿਪਤਿ ਕੋ ਟਾਰਿਯੋ

ਅਜਿਹੇ ਯਤਨ ਨਾਲ ਰਾਜੇ ਨੂੰ ਉਥੋਂ ਟਾਲਿਆ

ਛਾਤ ਬਿਖੈ ਇਕ ਨਰ ਪੈਠਾਰਿਯੋ

Thus she made the Raja to go away from the place, and assigned another person to sit on the roof-top.

ਅਤੇ ਛਤ ਉਤੇ ਇਕ ਹੋਰ ਬੰਦੇ ਨੂੰ ਬਿਠਾ ਦਿੱਤਾ।

ਸਾਧੁ ਸਾਧੁ ਇਹ ਬਚ ਸੁਨਿ ਕਹਿਯਹੁ

(ਇਹ ਵੀ) ਸੁਣਾ ਦਿੱਤਾ ਕਿ 'ਸਾਧੁ, ਸਾਧੁ' (ਸਤਿ, ਸਤਿ)

ਤੀਨ ਬਾਰ ਕਹਿ ਕੈ ਚੁਪ ਰਹਿਯਹੁ ॥੮੬॥

Saying three times, ‘listen to the Saint’s words,’ then kept quiet.(86)

ਮੁਖ ਤੋਂ ਤਿੰਨ ਵਾਰ ਕਹਿ ਕੇ ਚੁਪ ਕਰ ਜਾਣਾ ॥੮੬॥

ਨ੍ਰਹਾਇ ਧੋਇ ਰਾਜਾ ਜਬ ਆਯੋ

ਇਸ਼ਨਾਨ ਕਰ ਕੇ ਜਦ ਰਾਜਾ ਵਾਪਸ ਆਇਆ

ਤਬ ਤਿਹ ਨਰ ਯੌ ਬਚਨ ਸੁਨਾਯੋ

When Raja came back after bathing then he uttered the words,

ਤਦ ਉਸ (ਜੋਗੀ ਬਣੇ) ਆਦਮੀ ਨੇ ਇਸ ਤਰ੍ਹਾਂ ਕਿਹਾ,

ਸੁਨੁ ਨ੍ਰਿਪ ਜਬ ਮਾਟੀ ਮੈ ਲਈ

ਹੇ ਰਾਜਨ! ਸੁਣੋ, ਜਦੋਂ ਮੈਂ (ਆਪਣੇ ਉਤੇ) ਮਿੱਟੀ ਚੜ੍ਹਾ ਲਈ

ਧਰਮ ਰਾਜ ਆਗ︀ਯਾ ਮੁਹਿ ਦਈ ॥੮੭॥

‘Listen, when I had died, it was done with the consent of the Lord of Righteousness.’(87)

ਤਾਂ ਧਰਮਰਾਜ ਨੇ ਮੈਨੂੰ ਆਗਿਆ ਦਿੱਤੀ ॥੮੭॥