ਚੌਪਈ ॥
Chaupaee
ਚੌਪਈ:
ਯਹ ਚਲਿ ਖਬਰ ਜਾਤ ਭੀ ਤਹਾ ॥
(ਸਸਿਯਾ ਤੇ ਉਸ ਦੇ ਪਤੀ ਪੁੰਨੂੰ ਦੇ ਮਰਨ ਦੀ) ਇਹ ਖ਼ਬਰ ਉਥੇ ਜਾ ਪਹੁੰਚੀ
ਬੈਠੀ ਸਭਾ ਧਰਮੁ ਕੀ ਜਹਾ ॥
Where Dharam Raja, the Lord of Righteousness, was seated in his council, this perturbing news reached,
ਜਿਥੇ ਧਰਮਰਾਜ ਦੀ ਸਭਾ ਬੈਠੀ ਸੀ।
ਸਵਤਿ ਸਾਲ ਤਿਨ ਤ੍ਰਿਯਹਿ ਨਿਹਾਰਿਯੋ ॥
(ਸਭਾ ਨੇ) ਉਸ ਇਸਤਰੀ ਦਾ ਸੌਂਕਣ-ਸਾੜਾ ਵੇਖਿਆ
ਨਿਜੁ ਪਤਿ ਬਾਨ ਸਾਥ ਹਨਿ ਡਾਰਿਯੋ ॥੧॥
‘The co-wife of Shashi, who had killed her own husband with an arrow, has been killed.’(1)
ਜਿਸ ਨੇ ਆਪਣੇ ਪਤੀ ਨੂੰ ਬਾਣ ਨਾਲ ਮਰਵਾ ਦਿੱਤਾ ਸੀ ॥੧॥