ਆਸਾ ਮਹਲਾ ੫ ॥
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
ਕਾਮਿ ਕ੍ਰੋਧਿ ਅਹੰਕਾਰਿ ਵਿਗੂਤੇ ॥
Sexual desire, anger, and egotism lead to ruin.
(ਹੇ ਭਾਈ! ਮਾਇਆ-ਗ੍ਰਸੇ ਜੀਵ) ਕਾਮ ਵਿਚ, ਕ੍ਰੋਧ ਵਿਚ, ਅਹੰਕਾਰ ਵਿਚ (ਫਸ ਕੇ) ਖ਼ੁਆਰ ਹੁੰਦੇ ਰਹਿੰਦੇ ਹਨ। ਕਾਮਿ = ਕਾਮ ਵਿਚ। ਕ੍ਰੋਧਿ = ਕੋਧ ਵਿਚ। ਅਹੰਕਾਰਿ = ਅਹੰਕਾਰ ਵਿਚ। ਵਿਗੂਤੇ = ਖ਼ੁਆਰ ਹੁੰਦੇ ਹਨ।
ਹਰਿ ਸਿਮਰਨੁ ਕਰਿ ਹਰਿ ਜਨ ਛੂਟੇ ॥੧॥
Meditating on the Lord, the Lord's humble servants are redeemed. ||1||
ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਕੇ (ਕਾਮ ਕ੍ਰੋਧ ਅਹੰਕਾਰ ਆਦਿਕ ਤੋਂ) ਬਚੇ ਰਹਿੰਦੇ ਹਨ ॥੧॥ ਛੂਟੇ = ਬਚ ਜਾਂਦੇ ਹਨ ॥੧॥
ਸੋਇ ਰਹੇ ਮਾਇਆ ਮਦ ਮਾਤੇ ॥
The mortals are asleep, intoxicated with the wine of Maya.
(ਹੇ ਭਾਈ! ਮਾਇਆ ਵੇੜ੍ਹੇ ਜੀਵ) ਮਾਇਆ ਦੇ ਨਸ਼ੇ ਵਿਚ ਮਸਤ ਹੋ ਕੇ (ਆਤਮਕ ਜੀਵਨ ਵਲੋਂ) ਸੁੱਤੇ ਰਹਿੰਦੇ ਹਨ (ਬੇ-ਪਰਵਾਹ ਟਿਕੇ ਰਹਿੰਦੇ ਹਨ)। ਮਾਤੇ = ਮਸਤ, ਹੋਏ। ਮਦ = ਨਸ਼ਾ।
ਜਾਗਤ ਭਗਤ ਸਿਮਰਤ ਹਰਿ ਰਾਤੇ ॥੧॥ ਰਹਾਉ ॥
The devotees remain awake, imbued with the Lord's meditation. ||1||Pause||
ਪਰ ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਪ੍ਰਭੂ-ਨਾਮ ਦਾ ਸਿਮਰਨ ਕਰਦੇ ਹੋਏ (ਹਰਿ-ਨਾਮ-ਰੰਗ ਵਿਚ) ਰੰਗੀਜ ਕੇ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ ॥੧॥ ਰਹਾਉ ॥ ਰਾਤੇ = ਰੱਤੇ ਹੋਏ, ਰੰਗੇ ਹੋਏ ॥੧॥ ਰਹਾਉ ॥
ਮੋਹ ਭਰਮਿ ਬਹੁ ਜੋਨਿ ਭਵਾਇਆ ॥
In emotional attachment and doubt, the mortals wander through countless incarnations.
(ਹੇ ਭਾਈ! ਮਾਇਆ ਦੇ) ਮੋਹ ਦੀ ਭਟਕਣਾ ਵਿਚ ਪੈ ਕੇ ਮਨੁੱਖ ਅਨੇਕਾਂ ਜੂਨਾਂ ਵਿਚ ਭਵਾਏ ਜਾਂਦੇ ਹਨ, ਭਰਮਿ = ਭਟਕਣਾ ਵਿਚ।
ਅਸਥਿਰੁ ਭਗਤ ਹਰਿ ਚਰਣ ਧਿਆਇਆ ॥੨॥
The devotees remain ever-stable, meditating on the Lord's Lotus Feet. ||2||
ਪਰ ਭਗਤ ਜਨ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਦੇ ਹਨ ਉਹ (ਜਨਮ ਮਰਨ ਦੇ ਗੇੜ ਵਲੋਂ) ਅਡੋਲ ਰਹਿੰਦੇ ਹਨ ॥੨॥ ਅਸਥਿਰੁ = ਟਿਕਿਆ ਹੋਇਆ, ਜਨਮ ਮਰਨ ਦੇ ਗੇੜ ਤੋਂ ਬਚਿਆ ਹੋਇਆ ॥੨॥
ਬੰਧਨ ਅੰਧ ਕੂਪ ਗ੍ਰਿਹ ਮੇਰਾ ॥
Bound to household and possessions, the mortals are lost in the deep, dark pit.
(ਹੇ ਭਾਈ!) ਇਹ ਘਰ ਮੇਰਾ ਹੈ, ਇਹ ਘਰ ਮੇਰਾ ਹੈ-ਇਸ ਮੋਹ ਦੇ ਅੰਨ੍ਹੇ ਖੂਹ ਦੇ ਬੰਧਨਾਂ ਤੋਂ- ਅੰਧ ਕੂਪ = ਅੰਨ੍ਹਾ ਖੂਹ।
ਮੁਕਤੇ ਸੰਤ ਬੁਝਹਿ ਹਰਿ ਨੇਰਾ ॥੩॥
The Saints are liberated, knowing the Lord to be near at hand. ||3||
ਉਹ ਸੰਤ ਜਨ ਆਜ਼ਾਦ ਰਹਿੰਦੇ ਹਨ ਜੇਹੜੇ ਪਰਮਾਤਮਾ ਨੂੰ (ਹਰ ਵੇਲੇ) ਆਪਣੇ ਨੇੜੇ ਵੱਸਦਾ ਸਮਝਦੇ ਹਨ ॥੩॥ ਮੁਕਤੇ = ਸੁਤੰਤਰ, ਆਜ਼ਾਦ। ਨੇਰਾ = ਨੇੜੇ ॥੩॥
ਕਹੁ ਨਾਨਕ ਜੋ ਪ੍ਰਭ ਸਰਣਾਈ ॥
Says Nanak, one who has taken to God's Sanctuary,
ਨਾਨਕ ਆਖਦਾ ਹੈ- ਜੇਹੜਾ ਮਨੁੱਖ ਪਰਮਾਤਮਾ ਦੀ ਸਰਨ ਪਿਆ ਰਹਿੰਦਾ ਹੈ, ਨਾਨਕ = ਹੇ ਨਾਨਕ!
ਈਹਾ ਸੁਖੁ ਆਗੈ ਗਤਿ ਪਾਈ ॥੪॥੨੨॥੭੩॥
obtains peace in this world, and salvation in the world hereafter. ||4||22||73||
ਉਹ ਇਸ ਲੋਕ ਵਿਚ ਆਤਮਕ ਆਨੰਦ ਮਾਣਦਾ ਹੈ, ਪਰਲੋਕ ਵਿਚ ਭੀ ਉਹ ਉੱਚੀ ਆਤਮਕ ਅਵਸਥਾ ਹਾਸਲ ਕਰੀ ਰੱਖਦਾ ਹੈ ॥੪॥੨੨॥੭੩॥ ਈਹਾ = ਇਸ ਲੋਕ ਵਿਚ। ਗਤਿ = ਉੱਚੀ ਆਤਮਕ ਅਵਸਥਾ ॥੪॥੨੨॥੭੩॥