ਆਸਾ ਮਹਲਾ ੫ ॥
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
ਤੂ ਮੇਰਾ ਤਰੰਗੁ ਹਮ ਮੀਨ ਤੁਮਾਰੇ ॥
You are my waves, and I am Your fish.
ਹੇ ਮਾਲਕ-ਪ੍ਰਭੂ! ਤੂੰ ਮੇਰਾ ਦਰੀਆ ਹੈਂ! ਮੈਂ ਤੇਰੀ ਮੱਛੀ ਹਾਂ (ਮੱਛੀ ਵਾਂਗ ਮੈਂ ਜਿਤਨਾ ਚਿਰ ਤੇਰੇ ਵਿਚ ਟਿਕਿਆ ਰਹਿੰਦਾ ਹਾਂ ਉਤਨਾ ਚਿਰ ਮੈਨੂੰ ਆਤਮਕ ਜੀਵਨ ਮਿਲਿਆ ਰਹਿੰਦਾ ਹੈ)। ਤਰੰਗੁ = ਪਾਣੀ ਦੀ ਲਹਿਰ, ਪਾਣੀ, ਦਰਿਆ। ਮੀਨ = ਮੱਛੀ।
ਤੂ ਮੇਰਾ ਠਾਕੁਰੁ ਹਮ ਤੇਰੈ ਦੁਆਰੇ ॥੧॥
You are my Lord and Master; I wait at Your Door. ||1||
ਹੇ ਪ੍ਰਭੂ! ਤੂੰ ਮੇਰਾ ਮਾਲਕ ਹੈਂ, ਮੈਂ ਤੇਰੇ ਦਰ ਤੇ (ਆ ਡਿੱਗਾ) ਹਾਂ ॥੧॥ ਠਾਕੁਰੁ = ਮਾਲਕ। ਤੇਰੈ ਦੁਆਰੇ = ਤੇਰੇ ਦਰ ਤੇ ॥੧॥
ਤੂੰ ਮੇਰਾ ਕਰਤਾ ਹਉ ਸੇਵਕੁ ਤੇਰਾ ॥
You are my Creator, and I am Your servant.
ਹੇ ਪ੍ਰਭੂ! ਤੂੰ ਮੇਰਾ ਪੈਦਾ ਕਰਨ ਵਾਲਾ ਹੈਂ, ਮੈਂ ਤੇਰਾ ਦਾਸ ਹਾਂ। ਕਰਤਾ = ਪੈਦਾ ਕਰਨ ਵਾਲਾ। ਹਉ = ਮੈਂ।
ਸਰਣਿ ਗਹੀ ਪ੍ਰਭ ਗੁਨੀ ਗਹੇਰਾ ॥੧॥ ਰਹਾਉ ॥
I have taken to Your Sanctuary, O God, most profound and excellent. ||1||Pause||
ਹੇ ਸਾਰੇ ਗੁਣਾਂ ਦੇ ਡੂੰਘੇ ਸਮੁੰਦਰ ਪ੍ਰਭੂ! ਮੈਂ ਤੇਰੀ ਸਰਨ ਫੜੀ ਹੈ ॥੧॥ ਰਹਾਉ ॥ ਗਹੀ = ਫੜੀ। ਪ੍ਰਭੂ = ਹੇ ਪ੍ਰਭੂ! ਗੁਨੀ ਗਹੇਰਾ = ਗੁਣਾਂ ਦਾ ਡੂੰਘਾ ਸਮੁੰਦਰ ॥੧॥ ਰਹਾਉ ॥
ਤੂ ਮੇਰਾ ਜੀਵਨੁ ਤੂ ਆਧਾਰੁ ॥
You are my life, You are my Support.
ਹੇ ਪ੍ਰਭੂ! ਤੂੰ ਹੀ ਮੇਰੀ ਜ਼ਿੰਦਗੀ (ਦਾ ਮੂਲ) ਹੈਂ ਤੂੰ ਹੀ ਮੇਰਾ ਆਸਰਾ ਹੈਂ, ਆਧਾਰੁ = ਆਸਰਾ।
ਤੁਝਹਿ ਪੇਖਿ ਬਿਗਸੈ ਕਉਲਾਰੁ ॥੨॥
Beholding You, my heart-lotus blossoms forth. ||2||
ਤੈਨੂੰ ਵੇਖ ਕੇ (ਮੇਰਾ ਹਿਰਦਾ ਇਉਂ) ਖਿੜਦਾ ਹੈ (ਜਿਵੇਂ) ਕੌਲ-ਫੁੱਲ (ਸੂਰਜ ਨੂੰ ਵੇਖ ਕੇ ਖਿੜਦਾ ਹੈ) ॥੨॥ ਪੇਖਿ = ਵੇਖ ਕੇ। ਕਉਲਾਰੁ = ਕੌਲ-ਫੁੱਲ। ਬਿਗਸੈ = ਖਿੜਦਾ ਹੈ ॥੨॥
ਤੂ ਮੇਰੀ ਗਤਿ ਪਤਿ ਤੂ ਪਰਵਾਨੁ ॥
You are my salvation and honor; You make me acceptable.
ਹੇ ਪ੍ਰਭੂ! ਤੂੰ ਹੀ ਮੇਰੀ ਉੱਚੀ ਆਤਮਕ ਅਵਸਥਾ ਤੇ (ਲੋਕ ਪਰਲੋਕ ਦੀ) ਇੱਜ਼ਤ (ਦਾ ਰਾਖਾ) ਹੈਂ, (ਜੋ ਕੁਝ) ਤੂੰ (ਕਰਦਾ ਹੈਂ ਉਹ) ਮੈਂ ਖਿੜੇ-ਮੱਥੇ ਮੰਨਦਾ ਹਾਂ। ਗਤਿ = ਉੱਚੀ ਆਤਮਕ ਅਵਸਥਾ। ਪਤਿ = ਇੱਜ਼ਤ। ਪਰਵਾਨੁ = ਕਬੂਲ।
ਤੂ ਸਮਰਥੁ ਮੈ ਤੇਰਾ ਤਾਣੁ ॥੩॥
You are All-powerful, You are my strength. ||3||
ਤੂੰ ਹਰੇਕ ਤਾਕਤ ਦਾ ਮਾਲਕ ਹੈਂ, ਮੈਨੂੰ ਤੇਰਾ ਹੀ ਸਹਾਰਾ ਹੈ ॥੩॥ ਸਮਰਥੁ = ਤਾਕਤਾਂ ਦਾ ਮਾਲਕ ॥੩॥
ਅਨਦਿਨੁ ਜਪਉ ਨਾਮ ਗੁਣਤਾਸਿ ॥
Night and day, I chant the Naam, the Name of the Lord, the treasure of excellence.
ਹੇ ਪ੍ਰਭੂ! ਹੇ ਗੁਣਾਂ ਦੇ ਖ਼ਜ਼ਾਨੇ! ਮੈਂ ਸਦਾ ਹਰ ਵੇਲੇ ਤੇਰਾ ਨਾਮ ਹੀ ਜਪਦਾ ਰਹਾਂ, ਅਨਦਿਨੁ = ਹਰ ਰੋਜ਼। ਜਪਉ = ਮੈਂ ਜਪਾਂ, ਜਪਉਂ। ਗੁਣਤਾਸਿ = ਹੇ ਗੁਣਾਂ ਦੇ ਖ਼ਜ਼ਾਨੇ!
ਨਾਨਕ ਕੀ ਪ੍ਰਭ ਪਹਿ ਅਰਦਾਸਿ ॥੪॥੨੩॥੭੪॥
This is Nanak's prayer to God. ||4||23||74||
(ਮੇਹਰ ਕਰ) ਨਾਨਕ ਦੀ ਤੇਰੇ ਪਾਸ ਇਹ ਬੇਨਤੀ ਹੈ ॥੪॥੨੩॥੭੪॥ ਪਹਿ = ਪਾਸ ॥੪॥੨੩॥੭੪॥