ਭੈਰਉ ਮਹਲਾ ੫ ॥
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
ਲੇਪੁ ਨ ਲਾਗੋ ਤਿਲ ਕਾ ਮੂਲਿ ॥
The poison had absolutely no harmful effect.
(ਪਰਮਾਤਮਾ ਦੀ ਮਿਹਰ ਆਪਣੇ ਸੇਵਕ ਉੱਤੇ ਹੋਈ ਹੈ, ਬਾਲਕ (ਗੁਰੂ) ਹਰਿਗੋਬਿੰਦ ਉੱਤੇ ਉਸ ਦੁਸ਼ਟ ਦੀ ਮੰਦੀ ਕਰਤੂਤ ਦਾ) ਬਿਲਕੁਲ ਰਤਾ ਭਰ ਭੀ ਮਾੜਾ ਅਸਰ ਨਹੀਂ ਹੋ ਸਕਿਆ, ਲੇਪੁ = ਮਾੜਾ ਅਸਰ। ਤਿਲ ਕਾ = ਤਿਲ ਜਿਤਨਾ ਭੀ, ਰਤਾ ਭੀ। ਨ ਮੂਲਿ = ਬਿਲਕੁਲ ਨਹੀਂ।
ਦੁਸਟੁ ਬ੍ਰਾਹਮਣੁ ਮੂਆ ਹੋਇ ਕੈ ਸੂਲ ॥੧॥
But the wicked Brahmin died in pain. ||1||
(ਪਰ ਗੁਰੂ ਦੇ ਪਰਤਾਪ ਨਾਲ ਉਹ) ਚੰਦਰਾ ਬ੍ਰਾਹਮਣ (ਪੇਟ ਵਿਚ) ਸੂਲ ਉੱਠਣ ਨਾਲ ਮਰ ਗਿਆ ਹੈ ॥੧॥ ਦੁਸਟੁ = ਪਾਪੀ, ਭੈੜਾ-ਚੰਦਰਾ ॥੧॥
ਹਰਿ ਜਨ ਰਾਖੇ ਪਾਰਬ੍ਰਹਮਿ ਆਪਿ ॥
The Supreme Lord God Himself has saved His humble servant.
ਪਰਮਾਤਮਾ ਨੇ ਆਪਣੇ ਸੇਵਕਾਂ ਦੀ ਰੱਖਿਆ (ਸਦਾ ਹੀ) ਆਪ ਕੀਤੀ ਹੈ। ਹਰਿ ਜਨ = ਪਰਮਾਤਮਾ ਦੇ ਭਗਤ, ਪਰਮਾਤਮਾ ਦੇ ਸੇਵਕ। ਪਾਰਬ੍ਰਹਮਿ = ਪਰਮਾਤਮਾ ਨੇ।
ਪਾਪੀ ਮੂਆ ਗੁਰ ਪਰਤਾਪਿ ॥੧॥ ਰਹਾਉ ॥
The sinner died through the Power of the Guru. ||1||Pause||
(ਵੇਖੋ, ਵਿਸਾਹ-ਘਾਤੀ ਬ੍ਰਾਹਮਣ) ਦੁਸ਼ਟ ਗੁਰੂ ਦੇ ਪਰਤਾਪ ਨਾਲ (ਆਪ ਹੀ) ਮਰ ਗਿਆ ਹੈ ॥੧॥ ਰਹਾਉ ॥ ਗੁਰ ਪਰਤਾਪਿ = ਗੁਰੂ ਦੇ ਪਰਤਾਪ ਨਾਲ ॥੧॥ ਰਹਾਉ ॥
ਅਪਣਾ ਖਸਮੁ ਜਨਿ ਆਪਿ ਧਿਆਇਆ ॥
The humble servant of the Lord and Master meditates on Him.
(ਪਰਮਾਤਮਾ ਨੇ ਆਪਣੇ ਸੇਵਕ ਦੀ ਆਪ ਰੱਖਿਆ ਕੀਤੀ ਹੈ, ਕਿਉਂਕਿ) ਸੇਵਕ ਨੇ ਆਪਣੇ ਮਾਲਕ-ਪ੍ਰਭੂ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਇਆ ਹੈ। ਜਨਿ = ਜਨ ਨੇ, ਸੇਵਕ ਨੇ।
ਇਆਣਾ ਪਾਪੀ ਓਹੁ ਆਪਿ ਪਚਾਇਆ ॥੨॥
He Himself has destroyed the ignorant sinner. ||2||
ਉਹ ਬੇਸਮਝ ਦੁਸ਼ਟ (ਇਸ ਰੱਬੀ ਭੇਤ ਨੂੰ ਸਮਝ ਨਾਹ ਸਕਿਆ, ਤੇ ਪਰਮਾਤਮਾ ਨੇ) ਆਪ ਹੀ ਉਸ ਨੂੰ ਮਾਰ ਮੁਕਾਇਆ ॥੨॥ ਇਆਣਾ = ਮੂਰਖ। ਪਚਾਇਆ = ਸਾੜਿਆ, ਨਾਸ ਕੀਤਾ ॥੨॥
ਪ੍ਰਭ ਮਾਤ ਪਿਤਾ ਅਪਣੇ ਦਾਸ ਕਾ ਰਖਵਾਲਾ ॥
God is the Mother, the Father and the Protector of His slave.
ਮਾਂ ਪਿਉ (ਵਾਂਗ) ਪ੍ਰਭੂ ਆਪਣੇ ਸੇਵਕ ਦਾ ਸਦਾ ਆਪ ਰਾਖਾ ਬਣਦਾ ਹੈ,
ਨਿੰਦਕ ਕਾ ਮਾਥਾ ਈਹਾਂ ਊਹਾ ਕਾਲਾ ॥੩॥
The face of the slanderer, here and hereafter, is blackened. ||3||
(ਤਾਹੀਏਂ ਪ੍ਰਭੂ ਦੇ ਸੇਵਕ ਦੇ) ਦੋਖੀ ਦਾ ਮੂੰਹ ਲੋਕ ਪਰਲੋਕ ਦੁਹੀਂ ਸਰਾਈਂ ਕਾਲਾ ਹੁੰਦਾ ਹੈ ॥੩॥ ਈਹਾਂ ਊਹਾ = ਇਕ ਲੋਕ ਅਤੇ ਪਰਲੋਕ ਵਿਚ। ਮਾਥਾ ਕਾਲਾ = ਮੂੰਹ ਕਾਲਾ ॥੩॥
ਜਨ ਨਾਨਕ ਕੀ ਪਰਮੇਸਰਿ ਸੁਣੀ ਅਰਦਾਸਿ ॥
The Transcendent Lord has heard the prayer of servant Nanak.
ਹੇ ਨਾਨਕ! (ਆਖ-ਹੇ ਭਾਈ!) ਆਪਣੇ ਸੇਵਕ ਦੀ ਪਰਮੇਸਰ ਨੇ (ਸਦਾ ਹੀ) ਅਰਦਾਸ ਸੁਣੀ ਹੈ, ਪਰਮੇਸਰਿ = ਪਰਮੇਸਰ ਨੇ।
ਮਲੇਛੁ ਪਾਪੀ ਪਚਿਆ ਭਇਆ ਨਿਰਾਸੁ ॥੪॥੯॥
The filthy sinner lost hope and died. ||4||9||
(ਵੇਖੋ, ਪਰਮੇਸਰ ਦੇ ਸੇਵਕ ਉੱਤੇ ਵਾਰ ਕਰਨ ਵਾਲਾ) ਦੁਸ਼ਟ ਪਾਪੀ (ਆਪ ਹੀ) ਮਰ ਮਿਟਿਆ, ਤੇ, ਬੇ-ਮੁਰਾਦਾ ਹੀ ਰਿਹਾ ॥੪॥੯॥ ਮਲੇਛੁ = ਭੈੜੀ ਨੀਅਤ ਵਾਲਾ। ਪਚਿਆ = ਮਰਿਆ। ਨਿਰਾਸੁ = ਜਿਸ ਦੀ ਆਸ ਪੂਰੀ ਨਾਹ ਹੋ ਸਕੀ ॥੪॥੯॥