ਭੈਰਉ ਮਹਲਾ ੫ ॥
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
ਕੋਟਿ ਮਨੋਰਥ ਆਵਹਿ ਹਾਥ ॥
It brings millions of desires to fulfillment.
(ਜਿਹੜਾ ਮਨੁੱਖ ਨਾਮ ਜਪਦਾ ਹੈ ਉਸ ਦੇ) ਮਨ ਦੀਆਂ ਕ੍ਰੋੜਾਂ ਮੰਗਾਂ ਪੂਰੀਆਂ ਹੋ ਜਾਂਦੀਆਂ ਹਨ। ਕੋਟਿ = ਕ੍ਰੋੜਾਂ। ਮਨੋਰਥ = ਮਨ ਦੇ ਰਥ, ਮਨ ਦੀਆਂ ਮੰਗਾਂ। ਆਵਹਿ ਹਾਥ = ਹੱਥਾਂ ਵਿਚ ਆ ਜਾਂਦੇ ਹਨ, ਮਿਲ ਜਾਂਦੇ ਹਨ।
ਜਮ ਮਾਰਗ ਕੈ ਸੰਗੀ ਪਾਂਥ ॥੧॥
On the Path of Death, It will go with you and help you. ||1||
ਮਰਨ ਤੋਂ ਪਿੱਛੋਂ ਭੀ ਇਹ ਨਾਮ ਹੀ ਉਸ ਦਾ ਸਾਥੀ ਬਣਦਾ ਹੈ ਸਹਾਇਕ ਬਣਦਾ ਹੈ ॥੧॥ ਪਾਂਥ = ਪੰਧ ਵਿਚ ਸਾਥ ਦੇਣ ਵਾਲਾ {ਪੰਥ = ਰਸਤਾ, ਪੰਧ = ਸਫ਼ਰ}। ਸੰਗੀ = ਸਾਥੀ। ਜਮ ਮਾਰਗ ਕੈ = ਮੌਤ ਦੇ ਰਸਤੇ ਉਤੇ, ਮਰਨ ਤੋਂ ਪਿੱਛੋਂ ॥੧॥
ਗੰਗਾ ਜਲੁ ਗੁਰ ਗੋਬਿੰਦ ਨਾਮ ॥
The Naam, the Name of the Lord of the Universe, is the holy water of the Ganges.
ਗੁਰ-ਗੋਬਿੰਦ ਦਾ ਨਾਮ (ਹੀ ਅਸਲ) ਗੰਗਾ-ਜਲ ਹੈ। ਗੋਬਿੰਦ ਨਾਮ = ਪਰਮਾਤਮਾ ਦਾ ਨਾਮ।
ਜੋ ਸਿਮਰੈ ਤਿਸ ਕੀ ਗਤਿ ਹੋਵੈ ਪੀਵਤ ਬਹੁੜਿ ਨ ਜੋਨਿ ਭ੍ਰਮਾਮ ॥੧॥ ਰਹਾਉ ॥
Whoever meditates on it, is saved; drinking it in, the mortal does not wander in reincarnation again. ||1||Pause||
ਜਿਹੜਾ ਮਨੁੱਖ (ਗੋਬਿੰਦ ਦਾ ਨਾਮ) ਸਿਮਰਦਾ ਹੈ, ਉਸ ਦੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ, ਜਿਹੜਾ (ਇਸ ਨਾਮ-ਜਲ ਗੰਗਾ-ਜਲ ਨੂੰ) ਪੀਂਦਾ ਹੈ ਉਹ ਮੁੜ ਜੂਨਾਂ ਵਿਚ ਨਹੀਂ ਭਟਕਦਾ ॥੧॥ ਰਹਾਉ ॥ ਜੋ = ਜਿਹੜਾ ਮਨੁੱਖ। ਤਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਗਤਿ = ਉੱਚੀ ਆਤਮਕ ਅਵਸਥਾ, ਮੁਕਤੀ। ਬਹੁੜਿ = ਮੁੜ, ਫਿਰ। ਭ੍ਰਮਾਮ = ਭਟਕਣਾ ॥੧॥ ਰਹਾਉ ॥
ਪੂਜਾ ਜਾਪ ਤਾਪ ਇਸਨਾਨ ॥
It is my worship, meditation, austerity and cleansing bath.
ਹਰਿ-ਨਾਮ ਹੀ (ਦੇਵ-) ਪੂਜਾ ਹੈ, ਨਾਮ ਹੀ ਜਪ-ਤਪ ਹੈ, ਤਾਪ ਹੀ ਤੀਰਥ-ਇਸ਼ਨਾਨ ਹੈ।
ਸਿਮਰਤ ਨਾਮ ਭਏ ਨਿਹਕਾਮ ॥੨॥
Meditating in remembrance on the Naam, I have become free of desire. ||2||
ਨਾਮ ਸਿਮਰਦਿਆਂ (ਸਿਮਰਨ ਕਰਨ ਵਾਲੇ) ਦੁਨੀਆ ਵਾਲੀਆਂ ਵਾਸਨਾਂ ਤੋਂ ਰਹਿਤ ਹੋ ਜਾਂਦੇ ਹਨ ॥੨॥ ਨਿਹਕਾਮ = ਵਾਸਨਾ-ਰਹਿਤ ॥੨॥
ਰਾਜ ਮਾਲ ਸਾਦਨ ਦਰਬਾਰ ॥
It is my domain and empire, wealth, mansion and court.
ਰਾਜ, ਮਾਲ, ਮਹਲ-ਮਾੜੀਆਂ, ਦਰਬਾਰ ਲਾਉਣੇ (ਜੋ ਸੁਖ ਇਹਨਾਂ ਵਿਚ ਹਨ, ਨਾਮ ਸਿਮਰਨ ਵਾਲਿਆਂ ਨੂੰ ਉਹ ਸੁਖ ਨਾਮ-ਸਿਮਰਨ ਤੋਂ ਪ੍ਰਾਪਤ ਹੁੰਦੇ ਹਨ)। ਸਾਦਨ = {सदन} ਘਰ।
ਸਿਮਰਤ ਨਾਮ ਪੂਰਨ ਆਚਾਰ ॥੩॥
Meditating in remembrance on the Naam brings perfect conduct. ||3||
ਹਰਿ-ਨਾਮ ਸਿਮਰਦਿਆਂ ਮਨੁੱਖ ਦਾ ਆਚਰਨ ਸੁੱਚਾ ਬਣ ਜਾਂਦਾ ਹੈ ॥੩॥ ਪੂਰਨ ਆਚਾਰ = ਸੁੱਚਾ ਆਚਰਨ ॥੩॥
ਨਾਨਕ ਦਾਸ ਇਹੁ ਕੀਆ ਬੀਚਾਰੁ ॥
Slave Nanak has deliberated, and has come to this conclusion:
ਦਾਸ ਨਾਨਕ ਨੇ ਇਹ ਨਿਸ਼ਚਾ ਕੀਤਾ ਹੈ, ਦਾਸ = ਦਾਸਾਂ ਨੇ।
ਬਿਨੁ ਹਰਿ ਨਾਮ ਮਿਥਿਆ ਸਭ ਛਾਰੁ ॥੪॥੮॥
Without the Lord's Name, everything is false and worthless, like ashes. ||4||8||
ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਸਾਰੀ (ਮਾਇਆ) ਨਾਸਵੰਤ ਹੈ ਸੁਆਹ (ਦੇ ਤੁੱਲ) ਹੈ ॥੪॥੮॥ ਮਿਥਿਆ = ਨਾਸਵੰਤ। ਛਾਰੁ = ਸੁਆਹ (ਦੇ ਤੁੱਲ) ॥੪॥੮॥