ਚੌਪਈ

CHAUPAI

ਚੌਪਈ:

ਤ੍ਰਿਣਰਿਪੁ ਆਦਿ ਉਚਾਰਨ ਕੀਜੈ

ਪਹਿਲਾਂ 'ਤ੍ਰਿਣਰਿਪੁ' ਸ਼ਬਦ ਦਾ ਉਚਾਰਨ ਕਰੋ।

ਤਾ ਪਾਛੇ ਨਾਇਕ ਪਦ ਦੀਜੈ

ਇਸ ਪਿਛੋਂ 'ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਉਚਾਰੋ

ਫਿਰ 'ਸਤ੍ਰੁ' ਸ਼ਬਦ ਕਥਨ ਕਰੋ।

ਨਾਮ ਤੁਪਕ ਕੇ ਸਕਲ ਬਿਚਾਰੋ ॥੭੭੧॥

Utter firstly “Tran-ripu” and then add the word “Nayak” and “Shatru”, and in this way consider all the names of Tupak.771.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੭੭੧॥

ਭੂਜਾਤਕ ਸਬਦਾਦਿ ਉਚਾਰੋ

ਪਹਿਲਾਂ 'ਭੂਜਾਂਤਕ' (ਘਾਹ ਨੂੰ ਖ਼ਤਮ ਕਰਨ ਵਾਲਾ, ਹਿਰਨ) ਸ਼ਬਦ ਉਚਾਰੋ।

ਨਾਇਕ ਤਾ ਪਾਛੇ ਪਦ ਡਾਰੋ

ਫਿਰ 'ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਭਣਿਜੈ

ਫਿਰ 'ਸਤ੍ਰੁ' ਸ਼ਬਦ ਕਥਨ ਕਰੋ।

ਨਾਮ ਤੁਫੰਗ ਚੀਨ ਚਿਤਿ ਲਿਜੈ ॥੭੭੨॥

Saying firstly the word “Bhujantak” and then adding the words “Nayak” and “Shatru”, recognize the names of Tupak in your mind.772.

(ਇਸ ਨੂੰ) ਮਨ ਵਿਚ ਤੁਫੰਗ ਦਾ ਨਾਮ ਵਿਚਾਰ ਲਵੋ ॥੭੭੨॥

ਪ੍ਰਿਥੀਜ ਅਰਿ ਸਬਦਾਦਿ ਉਚਾਰੋ

ਪਹਿਲਾਂ 'ਪ੍ਰਿਥੀਜ ਅਰਿ' (ਘਾਹ ਦਾ ਵੈਰੀ ਹਿਰਨ) ਸ਼ਬਦ ਦਾ ਉਚਾਰਨ ਕਰੋ।

ਤਾ ਪਾਛੇ ਨਾਇਕ ਪਦ ਡਾਰੋ

ਉਸ ਪਿਛੋਂ 'ਨਾਇਕ' ਸ਼ਬਦ ਨੂੰ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਬਖਾਨੋ

ਫਿਰ 'ਸਤ੍ਰੁ' ਸ਼ਬਦ ਦਾ ਕਥਨ ਕਰੋ।

ਨਾਮ ਤੁਪਕ ਕੇ ਸਭ ਪਹਿਚਾਨੋ ॥੭੭੩॥

Saying firstly the word “Prathvi-jaa-ari” and then uttering the words “Nayak” and “Shatru”, recognize all the names of Tupak.773.

(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ ॥੭੭੩॥