ਗਉੜੀ ਕਬੀਰ ਜੀ ॥
Gauree, Kabeer Jee:
ਗਉੜੀ ਕਬੀਰ ਜੀ।
ਜਾ ਕੈ ਹਰਿ ਸਾ ਠਾਕੁਰੁ ਭਾਈ ॥
One who has the Lord as his Master, O Siblings of Destiny
ਹੇ ਸੱਜਣ! ਜਿਸ ਮਨੁੱਖ ਦੇ ਹਿਰਦੇ-ਰੂਪ ਘਰ ਵਿਚ ਪ੍ਰਭੂ ਮਾਲਕ ਆਪ (ਮੌਜੂਦ) ਹੈ, ਜਾ ਕੈ = ਜਿਸ ਦੇ ਹਿਰਦੇ-ਰੂਪ ਘਰ ਵਿਚ। ਹਰਿ ਸਾ = ਪਰਮਾਤਮਾ ਵਰਗਾ (ਭਾਵ, ਪਰਮਾਤਮਾ ਆਪ)। ਠਾਕੁਰੁ = ਮਾਲਿਕ। ਭਾਈ = ਹੇ ਵੀਰ!
ਮੁਕਤਿ ਅਨੰਤ ਪੁਕਾਰਣਿ ਜਾਈ ॥੧॥
- countless liberations knock at his door. ||1||
ਮੁਕਤੀ ਉਸ ਅੱਗੇ ਆਪਣਾ ਆਪ ਅਨੇਕਾਂ ਵਾਰੀ ਭੇਟ ਕਰਦੀ ਹੈ ॥੧॥ ਅਨੰਤ = ਅਨੇਕਾਂ ਵਾਰੀ। ਪੁਕਾਰਣਿ ਜਾਈ = ਸੱਦਣ ਲਈ ਜਾਂਦੀ ਹੈ, (ਭਾਵ, ਆਪਣਾ ਆਪ ਭੇਟਾ ਕਰਦੀ ਹੈ) ॥੧॥
ਅਬ ਕਹੁ ਰਾਮ ਭਰੋਸਾ ਤੋਰਾ ॥
If I say now that my trust is in You alone, Lord,
(ਹੇ ਕਬੀਰ! ਪ੍ਰਭੂ ਦੀ ਹਜ਼ੂਰੀ ਵਿਚ) ਹੁਣ ਆਖ-ਹੇ ਪ੍ਰਭੂ! ਜਿਸ ਮਨੁੱਖ ਨੂੰ ਇਕ ਤੇਰਾ ਆਸਰਾ ਹੈ, ਅਬ = ਹੁਣ। ਕਹੁ = ਆਖ। ਰਾਮ = ਹੇ ਪ੍ਰਭੂ! ਤੋਰਾ = ਤੇਰਾ।
ਤਬ ਕਾਹੂ ਕਾ ਕਵਨੁ ਨਿਹੋਰਾ ॥੧॥ ਰਹਾਉ ॥
then what obligation do I have to anyone else? ||1||Pause||
ਉਸ ਨੂੰ ਹੁਣ ਕਿਸੇ ਦੀ ਖ਼ੁਸ਼ਾਮਦ (ਕਰਨ ਦੀ ਲੋੜ) ਨਹੀਂ ਹੈ ॥੧॥ ਰਹਾਉ ॥ ਕਾਹੂ ਕਾ = ਕਿਸੇ ਹੋਰ ਦਾ। ਕਵਨੁ = ਕਿਹੜਾ, ਕੀਹ? ਨਿਹੋਰਾ = ਅਹਿਸਾਨ ॥੧॥ ਰਹਾਉ ॥
ਤੀਨਿ ਲੋਕ ਜਾ ਕੈ ਹਹਿ ਭਾਰ ॥
He bears the burden of the three worlds;
ਜਿਸ ਪ੍ਰਭੂ ਦੇ ਆਸਰੇ ਤ੍ਰੈਵੇ ਲੋਕ ਹਨ, ਜਾ ਕੈ ਭਾਰ = ਜਿਸ (ਪ੍ਰਭੂ) ਦੇ ਆਸਰੇ।
ਸੋ ਕਾਹੇ ਨ ਕਰੈ ਪ੍ਰਤਿਪਾਰ ॥੨॥
why should He not cherish you also? ||2||
ਉਹ (ਤੇਰੀ) ਪਾਲਣਾ ਕਿਉਂ ਨ ਕਰੇਗਾ? ॥੨॥ ਕਾਹੇ ਨ = ਕਿਉਂ ਨ? ਪ੍ਰਤਿਪਾਰ = ਪਾਲਣਾ ॥੨॥
ਕਹੁ ਕਬੀਰ ਇਕ ਬੁਧਿ ਬੀਚਾਰੀ ॥
Says Kabeer, through contemplation, I have obtained this one understanding.
ਕਬੀਰ ਆਖਦਾ ਹੈ- ਅਸਾਂ ਇਕ ਸੋਚ ਸੋਚੀ ਹੈ; ਬੁਧਿ = ਅਕਲ, ਸੋਚ। ਬੀਚਾਰੀ = ਵਿਚਾਰੀ ਹੈ, ਸੋਚੀ ਹੈ।
ਕਿਆ ਬਸੁ ਜਉ ਬਿਖੁ ਦੇ ਮਹਤਾਰੀ ॥੩॥੨੨॥
If the mother poisons her own child, what can anyone do? ||3||22||
(ਉਹ ਇਹ ਹੈ ਕਿ) ਜੇ ਮਾਂ ਹੀ ਜ਼ਹਿਰ ਦੇਣ ਲੱਗੇ ਤਾਂ (ਪੁੱਤਰ ਦਾ) ਕੋਈ ਜ਼ੋਰ ਨਹੀਂ ਚੱਲ ਸਕਦਾ ॥੩॥੨੨॥ ਜਉ = ਜੇ ਕਰ। ਬਿਖੁ = ਵਿਹੁ, ਜ਼ਹਿਰ। ਮਹਤਾਰੀ = ਮਾਂ। ਬਸੁ = ਵੱਸ, ਜ਼ੋਰ ॥੩॥੨੨॥