ਗਉੜੀ ਕਬੀਰ ਜੀ ॥
Gauree, Kabeer Jee:
ਗਉੜੀ ਕਬੀਰ ਜੀ।
ਬਿਨੁ ਸਤ ਸਤੀ ਹੋਇ ਕੈਸੇ ਨਾਰਿ ॥
Without Truth, how can the woman be a true satee - a widow who burns herself on her husband's funeral pyre?
ਭਲਾ ਸਤਿ-ਧਰਮ ਤੋਂ ਬਿਨਾ ਕੋਈ ਇਸਤ੍ਰੀ ਸਤੀ ਕਿਵੇਂ ਬਣ ਸਕਦੀ ਹੈ? ਹੋਇ ਕੈਸੇ = ਕਿਵੇਂ ਹੋ ਸਕਦੀ ਹੈ? ਕਿਵੇਂ ਅਖਵਾ ਸਕਦੀ ਹੈ? ਸਤ = ਸੁੱਚਾ ਆਚਰਨ। ਨਾਰਿ = ਇਸਤ੍ਰੀ।
ਪੰਡਿਤ ਦੇਖਹੁ ਰਿਦੈ ਬੀਚਾਰਿ ॥੧॥
O Pandit, O religious scholar, see this and contemplate it within your heart. ||1||
ਹੇ ਪੰਡਿਤ! ਮਨ ਵਿਚ ਵਿਚਾਰ ਕੇ ਵੇਖ ॥੧॥ ਪੰਡਿਤ = ਹੇ ਪੰਡਿਤ! ਬੀਚਾਰਿ = ਵਿਚਾਰ ਕਰ ਕੇ ॥੧॥
ਪ੍ਰੀਤਿ ਬਿਨਾ ਕੈਸੇ ਬਧੈ ਸਨੇਹੁ ॥
Without love, how can one's affection increase?
(ਇਸੇ ਤਰ੍ਹਾਂ ਹਿਰਦੇ ਵਿਚ) ਪ੍ਰੀਤ ਤੋਂ ਬਿਨਾ (ਪ੍ਰਭੂ-ਪਤੀ ਨਾਲ) ਪਿਆਰ ਕਿਵੇਂ ਬਣ ਸਕਦਾ ਹੈ? ਬਧੈ = ਬਣ ਸਕਦਾ ਹੈ। ਸਨੇਹੁ = ਪਿਆਰ।
ਜਬ ਲਗੁ ਰਸੁ ਤਬ ਲਗੁ ਨਹੀ ਨੇਹੁ ॥੧॥ ਰਹਾਉ ॥
As long as there is attachment to pleasure, there can be no spiritual love. ||1||Pause||
ਜਦ ਤਾਈਂ (ਮਨ ਵਿਚ) ਮਾਇਆ ਦਾ ਚਸਕਾ ਹੈ, ਤਦ ਤਾਈਂ (ਪਤੀ ਪਰਮਾਤਮਾ ਨਾਲ) ਪਿਆਰ ਨਹੀਂ ਹੋ ਸਕਦਾ ॥੧॥ ਰਹਾਉ ॥ ਰਸੁ = ਮਾਇਆ ਦਾ ਸੁਆਦ ॥੧॥ ਰਹਾਉ ॥
ਸਾਹਨਿ ਸਤੁ ਕਰੈ ਜੀਅ ਅਪਨੈ ॥
One who, in his own soul, believes the Queen Maya to be true,
ਜੋ ਮਨੁੱਖ ਮਾਇਆ ਨੂੰ ਹੀ ਆਪਣੇ ਹਿਰਦੇ ਵਿਚ ਸੱਤ ਸਮਝਦਾ ਹੈ, ਸਾਹਨਿ = ਸ਼ਾਹਣੀ, ਸ਼ਾਹ ਦੀ ਵਹੁਟੀ, ਪ੍ਰਭੂ-ਸ਼ਾਹ ਦੀ ਇਸਤ੍ਰੀ, ਮਾਇਆ। ਸਤੁ ਕਰੈ = ਸੱਤ ਸਮਝਦਾ ਹੈ। ਜੀਅ = ਹਿਰਦੇ ਵਿਚ।
ਸੋ ਰਮਯੇ ਕਉ ਮਿਲੈ ਨ ਸੁਪਨੈ ॥੨॥
does not meet the Lord, even in dreams. ||2||
ਉਹ ਪ੍ਰਭੂ ਨੂੰ ਸੁਪਨੇ ਵਿਚ ਭੀ (ਭਾਵ, ਕਦੇ ਭੀ) ਨਹੀਂ ਮਿਲ ਸਕਦਾ ॥੨॥ ਰਮਯੇ ਕਉ = ਰਾਮ ਨੂੰ ॥੨॥
ਤਨੁ ਮਨੁ ਧਨੁ ਗ੍ਰਿਹੁ ਸਉਪਿ ਸਰੀਰੁ ॥
One who surrenders her body, mind, wealth, home and self
ਜੋ ਆਪਣਾ ਤਨ, ਮਨ, ਧਨ, ਘਰ ਤੇ ਸਰੀਰ (ਆਪਣੇ ਪਤੀ ਦੇ) ਹਵਾਲੇ ਕਰ ਦੇਂਦੀ ਹੈ, ਸਉਪਿ = ਸੌਂਪੇ, ਹਵਾਲੇ ਕਰ ਦੇਵੇ।
ਸੋਈ ਸੁਹਾਗਨਿ ਕਹੈ ਕਬੀਰੁ ॥੩॥੨੩॥
- she is the true soul-bride, says Kabeer. ||3||23||
ਕਬੀਰ ਆਖਦਾ ਹੈ-ਉਹੋ (ਜੀਵ-) ਇਸਤ੍ਰੀ ਭਾਗਾਂ ਵਾਲੀ ਹੈ ॥੩॥੨੩॥ ਸੁਹਾਗਨਿ = ਸੁਹਾਗ ਵਾਲੀ, ਭਾਗਾਂ ਵਾਲੀ ॥੩॥੨੩॥