ਗਉੜੀ ਕਬੀਰ ਜੀ ॥
Gauree, Kabeer Jee:
ਗਉੜੀ ਕਬੀਰ ਜੀ।
ਬਿਖਿਆ ਬਿਆਪਿਆ ਸਗਲ ਸੰਸਾਰੁ ॥
The whole world is engrossed in corruption.
ਸਾਰਾ ਜਹਾਨ ਹੀ ਮਾਇਆ (ਦੇ ਪ੍ਰਭਾਵ) ਨਾਲ ਨੱਪਿਆ ਹੋਇਆ ਹੈ; ਬਿਖਿਆ = ਮਾਇਆ। ਸਗਲ = ਸਾਰਾ। ਬਿਆਪਿਆ = ਗ੍ਰੱਸਿਆ ਹੋਇਆ, ਦਬਿਆ ਹੋਇਆ।
ਬਿਖਿਆ ਲੈ ਡੂਬੀ ਪਰਵਾਰੁ ॥੧॥
This corruption has drowned entire families. ||1||
ਮਾਇਆ ਸਾਰੇ ਹੀ ਕਟੁੰਬ ਨੂੰ (ਸਾਰੇ ਹੀ ਜੀਵਾਂ ਨੂੰ) ਡੋਬੀ ਬੈਠੀ ਹੈ ॥੧॥
ਰੇ ਨਰ ਨਾਵ ਚਉੜਿ ਕਤ ਬੋੜੀ ॥
O man, why have you wrecked your boat and sunk it?
ਹੇ ਮਨੁੱਖ! ਤੂੰ (ਆਪਣੀ ਜ਼ਿੰਦਗੀ ਦੀ) ਬੇੜੀ ਕਿਉਂ ਰੜੇ ਥਾਂ ਤੇ ਹੀ ਡੋਬ ਲਈ ਹੈ? ਨਾਵ = ਬੇੜੀ। ਚਉੜਿ = ਖੁਲ੍ਹੇ ਥਾਂ, ਰੜੇ ਵਿਚ ਹੀ। ਬੋੜੀ = ਡੋਬੀ।
ਹਰਿ ਸਿਉ ਤੋੜਿ ਬਿਖਿਆ ਸੰਗਿ ਜੋੜੀ ॥੧॥ ਰਹਾਉ ॥
You have broken with the Lord, and joined hands with corruption. ||1||Pause||
ਤੂੰ ਪ੍ਰਭੂ ਨਾਲੋਂ ਪ੍ਰੀਤ ਤੋੜ ਕੇ ਮਾਇਆ ਨਾਲ ਗੰਢੀ ਬੈਠਾ ਹੈਂ ॥੧॥ ਰਹਾਉ ॥ ਬਿਖਿਆ ਸੰਗਿ = ਮਾਇਆ ਨਾਲ ॥੧॥ ਰਹਾਉ ॥
ਸੁਰਿ ਨਰ ਦਾਧੇ ਲਾਗੀ ਆਗਿ ॥
Angels and human beings alike are burning in the raging fire.
(ਸਾਰੇ ਜਗਤ ਵਿਚ ਮਾਇਆ ਦੀ ਤ੍ਰਿਸ਼ਨਾ ਦੀ) ਅੱਗ ਲੱਗੀ ਹੋਈ ਹੈ (ਜਿਸ ਵਿਚ) ਦੇਵਤੇ ਤੇ ਮਨੁੱਖ ਸੜ ਰਹੇ ਹਨ। ਸੁਰਿ = ਦੇਵਤੇ। ਨਰ = ਮਨੁੱਖ। ਦਾਧੇ = ਸੜ ਗਏ। ਨਿਕਟਿ = ਨੇੜੇ।
ਨਿਕਟਿ ਨੀਰੁ ਪਸੁ ਪੀਵਸਿ ਨ ਝਾਗਿ ॥੨॥
The water is near at hand, but the beast does not drink it in. ||2||
(ਇਸ ਅੱਗ ਨੂੰ ਸ਼ਾਂਤ ਕਰਨ ਲਈ ਨਾਮ-ਰੂਪ) ਪਾਣੀ ਭੀ ਨੇੜੇ ਹੀ ਹੈ, ਪਰ (ਇਹ) ਪਸ਼ੂ (ਜੀਵ) ਉੱਦਮ ਕਰ ਕੇ ਪੀਂਦਾ ਨਹੀਂ ਹੈ ॥੨॥ ਪੀਵਸਿ ਨ = ਨਹੀਂ ਪੀਂਦਾ। ਝਾਗਿ = ਔਖ ਨਾਲ ਲੰਘ ਕੇ, ਉੱਦਮ ਕਰ ਕੇ ॥੨॥
ਚੇਤਤ ਚੇਤਤ ਨਿਕਸਿਓ ਨੀਰੁ ॥
By constant contemplation and awareness, the water is brought forth.
(ਉਹ ਨਾਮ-ਰੂਪ) ਪਾਣੀ ਸਿਮਰਨ ਕਰਦਿਆਂ ਕਰਦਿਆਂ ਹੀ (ਮਨੁੱਖ ਦੇ ਹਿਰਦੇ ਵਿਚ) ਪਰਗਟ ਹੁੰਦਾ ਹੈ। ਚੇਤਤ ਚੇਤਤ = ਯਾਦ ਕਰਦਿਆਂ ਕਰਦਿਆਂ, ਸਿਮਰਨ ਕਰਨ ਨਾਲ। ਨਿਕਸਿਓ = ਨਿਕਲ ਆਇਆ।
ਸੋ ਜਲੁ ਨਿਰਮਲੁ ਕਥਤ ਕਬੀਰੁ ॥੩॥੨੪॥
That water is immaculate and pure, says Kabeer. ||3||24||
ਕਬੀਰ ਆਖਦਾ ਹੈ- ਉਹ (ਅੰਮ੍ਰਿਤ-) ਜਲ ਪਵਿੱਤਰ ਹੁੰਦਾ ਹੈ, (ਤ੍ਰਿਸ਼ਨਾ ਦੀ ਅੱਗ ਉਸੇ ਜਲ ਨਾਲ ਬੁਝ ਸਕਦੀ ਹੈ) ॥੩॥੨੪॥ ਨਿਰਮਲੁ = ਸਾਫ਼। ਕਥਤ = ਆਖਦਾ ਹੈ ॥੩॥੨੪॥