ਗਉੜੀ ਕਬੀਰ ਜੀ ॥
Gauree, Kabeer Jee:
ਗਉੜੀ ਕਬੀਰ ਜੀ।
ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ ॥
That family, whose son has no spiritual wisdom or contemplation
ਜਿਸ ਕੁਲ ਵਿਚ ਗਿਆਨ ਦੀ ਵਿਚਾਰ ਕਰਨ ਵਾਲਾ (ਕੋਈ) ਪੁੱਤਰ ਨਹੀਂ (ਜੰਮਿਆ), ਜਿਹ ਕੁਲਿ = ਜਿਸ ਕੁਲ ਵਿਚ।
ਬਿਧਵਾ ਕਸ ਨ ਭਈ ਮਹਤਾਰੀ ॥੧॥
- why didn't his mother just become a widow? ||1||
ਉਸ ਦੀ ਮਾਂ ਰੰਡੀ ਕਿਉਂ ਨ ਹੋ ਗਈ? ॥੧॥ ਬਿਧਵਾ = ਠੰਡੀ। ਕਸ = ਕਿਉਂ? ਮਹਤਾਰੀ = ਮਾਂ ॥੧॥
ਜਿਹ ਨਰ ਰਾਮ ਭਗਤਿ ਨਹਿ ਸਾਧੀ ॥
That man who has not practiced devotional worship of the Lord
ਜਿਸ ਮਨੁੱਖ ਨੇ ਪ੍ਰਭੂ ਦੀ ਬੰਦਗ਼ੀ ਨਹੀਂ ਕੀਤੀ, ਰਾਮ ਭਗਤਿ = ਪ੍ਰਭੂ ਦੀ ਬੰਦਗੀ। ਸਾਧੀ = ਕੀਤੀ।
ਜਨਮਤ ਕਸ ਨ ਮੁਓ ਅਪਰਾਧੀ ॥੧॥ ਰਹਾਉ ॥
- why didn't such a sinful man die at birth? ||1||Pause||
ਉਹ ਅਪਰਾਧੀ ਜੰਮਦਾ ਹੀ ਕਿਉਂ ਨਹੀਂ ਮਰ ਗਿਆ? ॥੧॥ ਰਹਾਉ ॥ ਜਨਮਤ = ਜੰਮਦਾ ਹੀ। ਅਪਰਾਧੀ = ਪਾਪੀ ॥੧॥ ਰਹਾਉ ॥
ਮੁਚੁ ਮੁਚੁ ਗਰਭ ਗਏ ਕੀਨ ਬਚਿਆ ॥
So many pregnancies end in miscarriage - why was this one spared?
(ਸੰਸਾਰ ਵਿਚ) ਕਈ ਗਰਭ ਛਣ ਗਏ ਹਨ, ਇਹ (ਬੰਦਗੀ-ਹੀਣ ਚੰਦਰਾ) ਕਿਉਂ ਬਚ ਰਿਹਾ? ਮੁਚੁ ਮੁਚੁ = ਬਹੁਤ ਸਾਰੇ। ਕੀਨ = ਕਿਉਂ?
ਬੁਡਭੁਜ ਰੂਪ ਜੀਵੇ ਜਗ ਮਝਿਆ ॥੨॥
He lives his life in this world like a deformed amputee. ||2||
(ਬੰਦਗੀ ਤੋਂ ਸੱਖਣਾ ਇਹ) ਜਗਤ ਵਿਚ ਇਕ ਕੋੜ੍ਹੀ ਜੀਊ ਰਿਹਾ ਹੈ ॥੨॥ ਬੁਡਭੁਜ ਰੂਪ = ਡੁਡੇ ਵਾਂਗ। ਮਝਿਆ = ਵਿਚ ॥੨॥
ਕਹੁ ਕਬੀਰ ਜੈਸੇ ਸੁੰਦਰ ਸਰੂਪ ॥
Says Kabeer, without the Naam, the Name of the Lord,
ਕਬੀਰ ਆਖਦਾ ਹੈ- ਜੋ ਮਨੁੱਖ ਨਾਮ ਤੋਂ ਸੱਖਣੇ ਹਨ, ਉਹ (ਭਾਵੇਂ ਵੇਖਣ ਨੂੰ) ਸੋਹਣੇ ਰੂਪ ਵਾਲੇ ਹਨ
ਨਾਮ ਬਿਨਾ ਜੈਸੇ ਕੁਬਜ ਕੁਰੂਪ ॥੩॥੨੫॥
Beautiful and handsome people are just ugly hunch-backs. ||3||25||
ਪਰ ਨਾਮ ਤੋਂ ਸੱਖਣੇ (ਅਸਲ ਵਿਚ) ਕੁੱਬੇ ਤੇ ਬਦ-ਸ਼ਕਲ ਹਨ ॥੩॥੨੫॥ ਕੁਬਜ = ਕੁੱਬਾ। ਕੁਰੂਪ = ਕੋਝੇ ਰੂਪ ਵਾਲੇ, ਬਦ-ਸ਼ਕਲ ॥੩॥੨੫॥