ਬਿਲਾਵਲੁ ॥
Bilaaval:
ਬਿਲਾਵਲ।
ਡੰਡਾ ਮੁੰਦ੍ਰਾ ਖਿੰਥਾ ਆਧਾਰੀ ॥
He has a walking stick, ear-rings, a patched coat and a begging bowl.
ਹੇ ਜੋਗੀ! ਤੂੰ ਡੰਡਾ, ਮੁੰਦ੍ਰਾ, ਖ਼ਫ਼ਨੀ ਤੇ ਝੋਲੀ ਖਿੰਥਾ = ਗੋਦੜੀ, ਖ਼ਫ਼ਨੀ। ਆਧਾਰੀ = ਝੋਲੀ ਜਿਸ ਵਿਚ ਜੋਗੀ ਭਿੱਛਿਆ ਮੰਗ ਕੇ ਪਾ ਲੈਂਦਾ ਹੈ।
ਭ੍ਰਮ ਕੈ ਭਾਇ ਭਵੈ ਭੇਖਧਾਰੀ ॥੧॥
Wearing the robes of a beggar, he wanders around, deluded by doubt. ||1||
ਆਦਿਕ ਦਾ ਧਾਰਮਿਕ ਬਾਣਾ ਪਾ ਕੇ, ਭਟਕਣਾ ਵਿਚ ਪੈ ਕੇ ਕੁਰਾਹੇ ਪੈ ਗਿਆ ਹੈਂ ॥੧॥ ਭਾਇ = ਭਾਵਨਾ ਵਿਚ, ਅਨੁਸਾਰ। ਭ੍ਰਮ ਕੈ ਭਾਇ = ਭਰਮ ਦੇ ਆਸਰੇ, ਭਰਮ ਦੇ ਅਧੀਨ ਹੋ ਕੇ, ਭਟਕਣਾ ਵਿਚ ਪੈ ਕੇ। ਭਵੈ = ਭਵੈਂ, ਤੂੰ ਭੌਂ ਰਿਹਾ ਹੈਂ। ਭੇਖ ਧਾਰੀ = ਧਰਮੀਆਂ ਵਾਲਾ ਪਹਿਰਾਵਾ ਪਾ ਕੇ ॥੧॥
ਆਸਨੁ ਪਵਨ ਦੂਰਿ ਕਰਿ ਬਵਰੇ ॥
Abandon your Yogic postures and breath control exercises, O madman.
ਹੇ ਝੱਲੇ ਜੋਗੀ! ਜੋਗ-ਅੱਭਿਆਸ ਤੇ ਪ੍ਰਾਣਾਯਾਮ ਨੂੰ ਤਿਆਗ। ਆਸਨੁ = ਜੋਗ-ਅੱਭਿਆਸ ਦੇ ਆਸਣ। ਪਵਨ = ਪ੍ਰਾਣਾਯਾਮ। ਬਵਰੇ = ਹੇ ਕਮਲੇ ਜੋਗੀ!
ਛੋਡਿ ਕਪਟੁ ਨਿਤ ਹਰਿ ਭਜੁ ਬਵਰੇ ॥੧॥ ਰਹਾਉ ॥
Renounce fraud and deception, and meditate continuously on the Lord, O madman. ||1||Pause||
ਹੇ ਝੱਲੇ ਜੋਗੀ! ਇਸ ਪਖੰਡ ਨੂੰ ਛੱਡ, ਤੇ ਸਦਾ ਪ੍ਰਭੂ ਦੀ ਬੰਦਗੀ ਕਰ ॥੧॥ ਰਹਾਉ ॥ ਕਪਟੁ = ਠੱਗੀ, ਪਖੰਡ ॥੧॥ ਰਹਾਉ ॥
ਜਿਹ ਤੂ ਜਾਚਹਿ ਸੋ ਤ੍ਰਿਭਵਨ ਭੋਗੀ ॥
That which you beg for, has been enjoyed in the three worlds.
(ਜੋਗ-ਅੱਭਿਆਸ ਤੇ ਪ੍ਰਾਣਾਯਾਮ ਦੇ ਨਾਟਕ-ਚੇਟਕ ਵਿਖਾ ਕੇ) ਜਿਹੜੀ ਮਾਇਆ ਤੂੰ ਮੰਗਦਾ ਫਿਰਦਾ ਹੈਂ, ਉਸ ਨੂੰ ਤਾਂ ਸਾਰੇ ਜਗਤ ਦੇ ਜੀਵ ਭੋਗ ਰਹੇ ਹਨ। ਜਿਹ = ਜੋ ਕੁਝ, ਜਿਸ (ਮਾਇਆ) ਨੂੰ। ਜਾਚਹਿ = ਤੂੰ ਮੰਗਦਾ ਹੈਂ। ਤ੍ਰਿਭਵਣ = ਤਿੰਨਾਂ ਭਵਨਾਂ ਦੇ ਜੀਵਾਂ ਨੇ, ਸਾਰੇ ਜਗਤ ਦੇ ਜੀਵਾਂ ਨੇ।
ਕਹਿ ਕਬੀਰ ਕੇਸੌ ਜਗਿ ਜੋਗੀ ॥੨॥੮॥
Says Kabeer, the Lord is the only Yogi in the world. ||2||8||
ਕਬੀਰ ਆਖਦਾ ਹੈ-ਹੇ ਜੋਗੀ! ਜਗਤ ਵਿਚ ਮੰਗਣ-ਜੋਗ ਇਕ ਪ੍ਰਭੂ ਦਾ ਨਾਮ ਹੀ ਹੈ ॥੨॥੮॥ ਕੇਸੌ = ਪਰਮਾਤਮਾ (ਦਾ ਨਾਮ ਹੀ ਮੰਗਣ-ਯੋਗ ਹੈ)। ਜੋਗੀ = ਹੇ ਜੋਗੀ! ॥੨॥੮॥