ਬਿਲਾਵਲੁ ॥
Bilaaval:
ਬਿਲਾਵਲ।
ਇਨੑਿ ਮਾਇਆ ਜਗਦੀਸ ਗੁਸਾਈ ਤੁਮੑਰੇ ਚਰਨ ਬਿਸਾਰੇ ॥
This Maya has made me forget Your feet, O Lord of the World, Master of the Universe.
ਹੇ ਜਗਤ ਦੇ ਮਾਲਕ! ਹੇ ਜਗਤ ਦੇ ਖਸਮ! (ਤੇਰੀ ਪੈਦਾ ਕੀਤੀ ਹੋਈ) ਇਸ ਮਾਇਆ ਨੇ (ਅਸਾਂ ਜੀਵਾਂ ਦੇ ਦਿਲਾਂ ਵਿਚੋਂ) ਤੇਰੇ ਚਰਨਾਂ ਦੀ ਯਾਦ ਭੁਲਾ ਦਿੱਤੀ ਹੈ। ਇਨ੍ਹ੍ਹਿ = ਇਸ ਨੇ। ਇਨ੍ਹ੍ਹਿ ਮਾਇਆ = ਇਸ ਮਾਇਆ ਨੇ। ਜਗਦੀਸ = ਹੇ ਜਗਤ ਦੇ ਈਸ਼!
ਕਿੰਚਤ ਪ੍ਰੀਤਿ ਨ ਉਪਜੈ ਜਨ ਕਉ ਜਨ ਕਹਾ ਕਰਹਿ ਬੇਚਾਰੇ ॥੧॥ ਰਹਾਉ ॥
Not even a bit of love wells up in Your humble servant; what can Your poor servant do? ||1||Pause||
ਜੀਵ ਵਿਚਾਰੇ ਕੀਹ ਕਰਨ? (ਇਸ ਮਾਇਆ ਦੇ ਕਾਰਨ) ਜੀਵਾਂ ਦੇ ਅੰਦਰ (ਤੇਰੇ ਚਰਨਾਂ ਦਾ) ਰਤਾ ਭੀ ਪਿਆਰ ਪੈਦਾ ਨਹੀਂ ਹੁੰਦਾ ਹੈ ॥੧॥ ਰਹਾਉ ॥ ਕਿੰਚਤ = {skt. किंचित} ਰਤਾ ਭਰ ਭੀ, ਥੋੜੀ ਭੀ। ਜਨ ਕਉ = ਬੰਦਿਆਂ ਨੂੰ। ਬੇਚਾਰੇ ਜਨ = ਵਿਚਾਰੇ ਜੀਵ ॥੧॥ ਰਹਾਉ ॥
ਧ੍ਰਿਗੁ ਤਨੁ ਧ੍ਰਿਗੁ ਧਨੁ ਧ੍ਰਿਗੁ ਇਹ ਮਾਇਆ ਧ੍ਰਿਗੁ ਧ੍ਰਿਗੁ ਮਤਿ ਬੁਧਿ ਫੰਨੀ ॥
Cursed is the body, cursed is the wealth, and cursed is this Maya; cursed, cursed is the clever intellect and understanding.
ਲਾਹਨਤ ਹੈ ਇਸ ਸਰੀਰ ਤੇ ਧਨ-ਪਦਾਰਥ ਨੂੰ; ਫਿਟਕਾਰ-ਜੋਗ ਹੈ (ਮਨੁੱਖਾਂ ਦੀ ਇਹ) ਅਕਲ, ਜੋ (ਧਨ-ਪਦਾਰਥ ਦੀ ਖ਼ਾਤਰ) ਹੋਰਨਾਂ ਨੂੰ ਧੋਖਾ ਦੇਂਦੀ ਹੈ। ਧ੍ਰਿਗੁ = ਫਿਟਕਾਰ-ਯੋਗ। ਤਨੁ = ਸਰੀਰ। ਫੰਨੀ = ਫੰਧ ਲਾਣ ਵਾਲੀ, ਲੋਕਾਂ ਨੂੰ ਧੋਖਾ ਦੇਣ ਵਾਲੀ।
ਇਸ ਮਾਇਆ ਕਉ ਦ੍ਰਿੜੁ ਕਰਿ ਰਾਖਹੁ ਬਾਂਧੇ ਆਪ ਬਚੰਨੀ ॥੧॥
Restrain and hold back this Maya; overcome it, through the Word of the Guru's Teachings. ||1||
ਹੇ ਜਗਦੀਸ਼! ਤੇਰੇ ਹੁਕਮ-ਅਨੁਸਾਰ ਹੀ ਇਹ ਮਾਇਆ ਜੀਵਾਂ ਨੂੰ ਆਪਣੇ ਮੋਹ ਵਿਚ ਬੰਨ੍ਹ ਰਹੀ ਹੈ। ਸੋ, ਤੂੰ ਆਪ ਹੀ ਇਸ ਨੂੰ ਚੰਗੀ ਤਰ੍ਹਾਂ ਆਪਣੇ ਕਾਬੂ ਵਿਚ ਰੱਖ ॥੧॥ ਦ੍ਰਿੜੁ ਕਰਿ ਰਾਖਹੁ = ਚੰਗੀ ਤਰ੍ਹਾਂ ਸਾਂਭ ਰੱਖ। ਬਾਂਧੇ = (ਇਹ ਮਾਇਆ ਜੀਵਾਂ ਨੂੰ) ਬੰਨ੍ਹਦੀ ਹੈ। ਆਪ ਬਚੰਨੀ = (ਹੇ ਪ੍ਰਭੂ!) ਤੇਰੇ ਹੁਕਮ ਅਨੁਸਾਰ ॥੧॥
ਕਿਆ ਖੇਤੀ ਕਿਆ ਲੇਵਾ ਦੇਈ ਪਰਪੰਚ ਝੂਠੁ ਗੁਮਾਨਾ ॥
What good is farming, and what good is trading? Worldly entanglements and pride are false.
ਕੀਹ ਖੇਤੀ ਤੇ ਕੀਹ ਵਪਾਰ? ਜਗਤ ਦੇ ਇਸ ਪਸਾਰੇ ਦਾ ਮਾਣ ਕੂੜਾ ਹੈ, ਲੇਵਾ ਦੇਈ = ਲੈਣ-ਦੇਣ, ਕਾਰ-ਵਿਹਾਰ, ਵਪਾਰ। ਪਰਪੰਚ ਗੁਮਾਨਾ = ਇਸ ਪਸਾਰੇ ਦਾ ਮਾਣ। ਝੂਠੁ = ਕੂੜ, ਵਿਅਰਥ।
ਕਹਿ ਕਬੀਰ ਤੇ ਅੰਤਿ ਬਿਗੂਤੇ ਆਇਆ ਕਾਲੁ ਨਿਦਾਨਾ ॥੨॥੯॥
Says Kabeer, in the end, they are ruined; ultimately, Death will come for them. ||2||9||
ਕਿਉਂਕਿ ਜਦੋਂ ਓੜਕ ਨੂੰ ਮੌਤ ਆਉਂਦੀ ਹੈ, ਤਾਂ ਕਬੀਰ ਆਖਦਾ ਹੈ- (ਇਸ ਪਸਾਰੇ ਦੇ ਮੋਹ-ਮਾਣ ਵਿਚ ਫਸੇ ਹੋਏ) ਜੀਵ ਆਖ਼ਰ ਹਾਹੁਕੇ ਲੈਂਦੇ ਹਨ ॥੨॥੯॥ ਕਹਿ = ਕਹੇ, ਆਖਦਾ ਹੈ। ਅੰਤਿ = ਅੰਤ ਨੂੰ ਆਖ਼ਰ। ਬਿਗੂਤੇ = ਖ਼ੁਆਰ ਹੋਏ, ਪਛਤਾਏ। ਨਿਦਾਨਾ = ਓੜਕ ਨੂੰ ॥੨॥੯॥